ਹਿੰਦੂ, ਸਿੱਖ ਜਾਂ ਲੇਡੀ ਨਹੀ ਹੈ ਮੁੱਦਾ : ਪਟਿਆਲਾ ਨੂੰ ਕਾਬਲ ਮੇਅਰ ਦੀ ਲੋੜ

ਦੁਆਰਾ: Punjab Bani ਪ੍ਰਕਾਸ਼ਿਤ :Saturday, 28 December, 2024, 02:48 PM

ਹਿੰਦੂ, ਸਿੱਖ ਜਾਂ ਲੇਡੀ ਨਹੀ ਹੈ ਮੁੱਦਾ : ਪਟਿਆਲਾ ਨੂੰ ਕਾਬਲ ਮੇਅਰ ਦੀ ਲੋੜ
– ਆਪ ਦੀ ਦਿੱਲੀ ਟੀਮ ਕਰ ਰਹੀ ਹੈ ਇਨਾ ਸਾਰੇ ਬਿੰਦੁਆਂ ‘ਤੇ ਵਿਚਾਰ
-ਪਟਿਆਲਾ ‘ਚ ਔਰਤਾਂ ਨੇ ਵੀ ਠੋਕਿਆ ਮੇਅਰ ਦੀ ਸੀਟ ‘ਤੇ ਦਾਅਵਾ
ਪਟਿਆਲਾ : ਨਗਰ ਨਿਗਮ ਪਟਿਆਲਾ ਦੀਆਂ 60 ਵਿਚੋ 43 ਕੌਂਸਲਰਾਂ ਦੀਆਂ ਸੀਟਾਂ ਜਿਤ ਕੇ ਭਾਵੇ ਪਟਿਆਲਾ ਨਗਰ ਨਿਗਮ ‘ਮੇ ਆਮ ਆਦਮੀ ਪਾਰਟੀ ਦਾ ਮੇਅਰ ਬਣਨ ਦਾ ਰਸਤਾ ਸਾਫ ਹੋ ਗਿਆ ਹੈ ਪਰ ਰਾਜਨੀਤਿਕ ਉਤਾਰ ਚੜਾਅ ਲਗਾਤਾਰ ਜਾਰੀ ਹਨ । ਬਹੁਤ ਸਾਰੀਆਂ ਸੰਸਥਾਵਾਂ ਅਤੇ ਰਾਜਨੀਤਿਕ ਲੋਕ ਹੁਣ ਇਸ ਗੱਲ ਉਪਰ ਉਤਰ ਆਏ ਹਨ ਕਿ ਪਟਿਆਲਾ ਨੂੰ ਇੱਕ ਕਾਬਲ ਮੇਅਰ ਦੀ ਲੋੜ ਹੈ । ਇਸ ਵਿਚ ਹਿੰਦੂ ਸਿੱਖ ਜਾਂ ਲੇਡੀਜ ਮੇਅਰ ਦਾ ਕੋਈ ਵੀ ਮੁੱਦਾ ਨਹੀ ਹੈ । ਇਹ ਮੁੱਦਾ ਸਿਰਫ ਕੁੱਝ ਕੁ ਲੋਕਾਂ ਵਲੋ ਬਣਾਇਆ ਜਾ ਰਿਹਾ ਹੈ । ਉਧਰੋ 60 ਵਿਚੋ 30 ਮਹਿਲਾ ਕੌਂਸਲਰ ਹਨ, ਇਸ ਲਈ ਮਹਿਲਾ ਕੌਂਸਲਰਾਂ ਨੇ ਵੀ ਮੇਅਰ ਦੀ ਸੀਟ ਉਪਰ ਦਾਅਵਾ ਠੋਕਿਆ ਹੈ ।
ਆਮ ਆਦਮੀ ਪਾਰਟੀ ਦੇ ਪਟਿਆਲਾ-1 ਅਤੇ ਪਟਿਆਲਾ-2 ਤੋਂ ਦਰਜਨ ਦੇ ਕਰੀਬ ਉਮੀਦਵਾਰ ਦਾਅਵੇਦਾਰ ਹਨ। ਆਮ ਅਦਾਮੀ ਪਾਰਟੀ ਦੀ ਦਿੱਲੀ ਦੀ ਟੀਮ ਹੁਣ ਸਾਰੇ ਬਿੰਦੂਆਂ ‘ਤੇ ਵਿਚਾਰ ਕਰ ਰਹੀ ਹੈ ਕਿ ਪਟਿਆਲਾ ਦੇ ਮੇਅਰ ਦੀ ਸੀਟ ਕਿਸ ਕਾਬਲ ਉਮੀਦਵਾਰ ਨੂੰ ਦਿੱਤੀ ਜਾਵੇ। ਦਿੱਲੀ ਨੇ ਬਕਾਇਦਾ ਤੋਰ ‘ਤੇ ਇੱਕ ਟੀਮ ਗਠਿਤ ਕੀਤੀ ਹੈ, ਜਿਹੜੀ ਕਿ ਪਟਿਆਲਾ ਦੇ ਸਾਰੇ ਰਾਜਸੀ ਸਮੀਕਰਨ ਨੂੰ ਚੈਕ ਕਰਨ ਦੇ ਨਾਲ-ਨਾਲ ਇਹ ਚੈਕ ਕਰ ਰਹੀ ਹੈ ਕਿ ਕਿਹੜਾ ਉਮੀਦਵਾਰ ਪਟਿਆਲਾ ਲਈ ਵਧੀਆ ਰਹੇਗਾ ਤੇ ਆਮ ਆਦਮੀ ਪਾਰਟੀ ਨੂੰ ਤਕੜਾ ਕਰੇਗਾ ।
ਹਾਲਾਂਕਿ ਪਟਿਆਲਾ ਸ਼ਹਿਰੀ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਤੇ ਪਟਿਆਲਾ ਦਿਹਾਤੀ ਤੋਂ ਵਿਧਾਇਕ ਤੇ ਮੰਤਰੀ ਡਾ. ਬਲਬੀਰ ਸਿੰਘ ਆਪਣਾ ਆਪਣਾ ਮੇਅਰ ਬਣਾਉਣਾ ਚਾਹੁੰਦੇ ਹਨ। ਮੇਅਰ ਦੇ ਦਾਅਵੇਦਾਰਾਂ ਵਿਚ ਅਧਾ ਦਰਜਨ ਦੇ ਕਰੀਬ ਨਾਮ ਹਨ, ਜਿਨਾ ਵਿਚ ਪਟਿਆਲਾ ਸ਼ਹਿਰ ਤੋਂ ਕੁੰਦਨ ਗੋਗੀਆ, ਗੁਰਜੀਤ ਸਿੰਘ ਸਾਹਨੀ, ਰਾਜੂ ਸਾਹਨੀ, ਤੇਜਿੰਦਰ ਮਹਿਤਾ, ਹਰਪਾਲ ਜੁਨੇਜਾ, ਕ੍ਰਿਸ਼ਨ ਚੰਦ ਬੁਧੂ ਦਾਅਵੇਦਾਰ ਹਨ ਜਦੋ ਕਿ ਪਟਿਆਲਾ ਦਿਹਾਤੀ ਤੋਂ ਸਿਹਤ ਮੰਤਰੀ ਪੰਜਾਬ ਦਾ ਦਫ਼ਤਰ ਸੰਭਾਲਦੇ ਆ ਰਹੇ, ਲੋਕਾਂ ਦੀ ਸੇਵਾ ਕਰ ਰਹੇ ਬਜੁਰਗ ਸਿਆਸਤਦਾਨ ਜਸਵੀਰ ਸਿੰਘ ਗਾਂਧੀ, ਦੋ ਵਾਰ ਪਟਿਆਲਾ ਸ਼ਹਿਰ ਦੇ ਡਿਪਟੀ ਮੇਅਰ ਰਹਿ ਚੁਕੇ ਹਰਿੰਦਰ ਕੋਹਲੀ ਅਤੇ ਇੱਕ ਦੋ ਹੋਰ ਉਮੀਦਵਾਰ ਵੀ ਦਾਅਵੇਦਾਰ ਹਨ ।
ਸਟੇ ਹੋਏ 7 ਕੌਂਸਲਰਾਂ ਦੀ ਹਾਈਕੋਰਟ ਵਿਚ ਤਾਰੀਖ ਹੈ 15 ਜਨਵਰੀ ਨੂੰ :
60 ਵਿਚੋ 53 ਸੀਟਾਂ ‘ਤੇ ਪਟਿਆਲਾ ਸ਼ਹਿਰ ਵਿਚ ਚੋਣ ਹੋ ਚੁਕੀ ਹੈ, ਜਦੋ ਕਿ ਬਾਕੀ 7 ਸੀਟਾਂ ‘ਤੇ ਹਾਈਕੋਰਟ ਦੀ ਸਟੇ ਕਾਰਨ ਚੋਣ ਰੁਕੀ ਹੈ ਤੇ ਇਸਦੀ ਹਾਈਕੋਰਟ ਵਿਚ 15 ਜਨਵਰੀ ਤਾਰੀਖ ਹੈ। ਉਸ ਤਾਰੀਖ ਨੂੰ ਇਨਾ ਸੀਟਾਂ ਦਾ ਫੈਸਲਾ ਹੋਵੇਗਾ ਕਿ ਮਾਣਯੋਗ ਹਾਈਕੋਰਟ ਇਨਾ ਨੂੰ ਇਸੇ ਤਰ੍ਹਾ ਜੇਤੂ ਕਰਾਰ ਦਿੰਦੀ ਹੈ ਜਾਂ ਇਨਾ ਸੀਟਾਂ ਉਪਰ ਚੋਣ ਕਰਵਾਉਂਦੀ ਹੈ।

ਅੱਜ ਤੱਕ ਪਟਿਆਲਾ ਤੋਂ ਹੀ ਹੀ ਬਣਿਆ ਹੈ ਮੇਅਰ :
ਪਟਿਆਲਾ ਦੇ ਇਤਿਹਾਸ ਵਿਚ ਅੱਜ ਤੱਕ ਪਟਿਆਲਾ ਸ਼ਹਿਰ ਤੋਂ ਹੀ ਮੇਅਰ ਬਣਿਆ ਹੈ। ਇਸ ਵਾਰ ਵੀ ਪਟਿਆਲਾ ਸ਼ਹਿਰ ਵਿਚੋ ਸਭ ਤੋਂ ਵਧ ਦਾਅਵੇਦਾਰ ਹਨ ਪਰ ਫਿਰ ਵੀ ਇਸ ਵਾਰ ਡਾ. ਬਲਬੀਰ ਿਸੰਘ ਵੀ ਆਪਣੇ ਉਮੀਦਵਾਰਾਂ ਨੂੰ ਮੇਅਰ ਬਣਾਉਣ ਲਈ ਜੋਰ ਅਜਮਾਈ ਕਰ ਰਹੇ ਹਨ।

ਔਰਤਾਂ ਨੇ ਵੀ ਠੋਕਿਆ ਦਾਅਵਾ : 60 ਵਿਚੋ 30 ਹਨ ਔਰਤਾਂ :
ਪਟਿਆਲਾ ਦੀਆਂ 60 ਸੀਟਾਂ ਵਿਚੋ 30 ਸੀਟਾਂ ਲੇਡੀਜ ਰਿਜਰਵ ਹਨ। ਇਸ ਵਾਰ ਔਰਤਾਂ ਲੇ ਵੀ ਮੇਅਰ ਦੀ ਸੀਟ ਉਪਰ ਦਾਅਵਾ ਠੋਕਿਆ ਹੈ। ਪਟਿਆਲਾ ਵਿਚ ਬਹੁਤ ਸਾਰੀਆਂ ਲੇਡੀਜ ਕੌਂਸਲਰ ਅਜਿਹੀਆਂ ਹਨ ਕਿ ਜਿਹੜੀ ਕਿ ਪ੍ਰਬਲ ਦਾਅਵੇਦਾਰ ਹਨ। ਹਰ ਵਾਰ ਪਟਿਆਲਾ ਨੂੰ ਪੁਰਸ਼ ਮੇਅਰ ਹੀ ਮਿਲਿਆ ਹੈ । ਇਸ ਵਾਰ ਪਟਿਆਲਾ ਨੂੰ ਮਹਿਲਾ ਮੇਅਰ ਵੀ ਮਿਲ ਸਕਦੀ ਹੈ। ਪਟਿਆਲਾ ਤੋਂ ਰਮਨਪ੍ਰੀਤ ਕੌਰ ਜੋਨੀ ਕੋਹਲੀ, ਕਮਲਜੀਤ ਕੌਰ ਜੱਗੀ, ਰਵਿੰਦਰ ਕੌਰ, ਕਿਰਨ ਆਹੂਜਾ, ਗੀਤਾ ਦੇਵੀ ਪ੍ਰਬਲ ਦਾਅਵੇਦਾਰ ਹਨ । ਇਸ ਤਰ੍ਹਾਂ ਪਟਿਆਲਾ ਦਿਹਾਤੀ ਵਿਚ ਵੀ ਤਿੰਨ ਔਰਤਾਂ ਮੇਅਰ ਦੀਆਂ ਪ੍ਰਬਲ ਦਾਅਵੇਦਾਰ ਹਨ। ਆਮ ਆਦਮੀ ਪਾਰਟੀ ਮਹਿਲਾ ਨੂੰ ਮੇਅਰ ਬਣਾਉਣ ਬਾਰੇ ਵੀ ਵਿਚਾਰ ਕਰ ਰਹੀ ਹੈ ।

ਸ੍ਰੀ ਰਾਧੇ ਗੋਬਿੰਦ ਰਿਲੀਜੀਅਸ ਚੈਰੀਟੇਬਲ ਟਰੱਸਟ ਕਈ ਸੰਸਥਾਵਾਂ ਨੇ ਕਾਬਲ ਮੇਅਰ ਚੁਣਨ ਦੀ ਕੀਤੀ ਆਪ ਹਾਈਕਮਾਂਡ ਨੂੰ ਅਪੀਲ :
ਉਧਰੋ ਸ੍ਰੀ ਰਾਧੇ ਗੋਬਿੰਦ ਰਿਲੀਜੀਅਸ ਐਂਡ ਚੈਰੀਟੇਬਲ ਟਰੱਸਟ, ਪਟਿਆਲਾ ਇੰਡਸਟ੍ਰੀਅਲ ਵੈਲਫੇਅਰ ਅਸਟੇਟ ਸੁਸਾਇਟੀ ਅਤੇ ਕਈ ਹੋਰ ਸੰਸਥਾਵਾਂ ਨੇ ਮੰਗ ਕੀਤੀ ਹੈ ਕਿ ਪਟਿਆਲਾ ਲਈ ਕਾਬਲ ਮੇਅਰਦ ੀ ਲੋੜ ਹੈ । ਇਸ ਲਈ ਇੱਥੇ ਬਿਨਾ ਧਰਮ, ਬਿਨਾ ਜਾਤ ਤੋਂ ਇਕ ਕਾਬਲ ਮੇਅਰ ਦੀ ਚੋਣ ਕੀਤੀ ਜਾਵੇ, ਜਿਹੜਾ ਕਿ ਪਟਿਆਲਾ ਨੂੰ ਚੰਗੇ ਢੰਗ ਨਾਲ ਚਲਾ ਸਕੇ ।