ਹਰਿਆਣਾ ਸਰਕਾਰ ਨੇ 1 ਜਨਵਰੀ ਤੋਂ ਸਕੂਲਾਂ ਵਿਚ 15 ਦਿਨਾਂ ਦੀਆਂ ਛੁੱਟੀਆਂ ਦਾ ਐਲਾਨ

ਦੁਆਰਾ: Punjab Bani ਪ੍ਰਕਾਸ਼ਿਤ :Saturday, 28 December, 2024, 12:01 PM

ਹਰਿਆਣਾ ਸਰਕਾਰ ਨੇ 1 ਜਨਵਰੀ ਤੋਂ ਸਕੂਲਾਂ ਵਿਚ 15 ਦਿਨਾਂ ਦੀਆਂ ਛੁੱਟੀਆਂ ਦਾ ਐਲਾਨ
ਚੰਡੀਗੜ੍ਹ : ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ ਹਰਿਆਣਾ ਨੇ ਐਲਾਨ ਕੀਤਾ ਹੈ ਕਿ ਸੂਬੇ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿਚ 1 ਤੋਂ 15 ਜਨਵਰੀ ਤੱਕ ਛੁੱਟੀਆਂ ਰਹਿਣਗੀਆਂ । ਇਸ ਉਪਰੰਤ 16 ਜਨਵਰੀ ਤੋਂ ਸਾਰੇ ਸਕੂਲ ਖੁੱਲ੍ਹ ਜਾਣਗੇ । ਇਹ ਛੁੱਟੀਆਂ ਸਰਦੀ ਦੇ ਮੌਸਮ ਕਾਰਣ ਕੀਤੀਆਂ ਗਈਆਂ ਹਨ । 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੂੰ ਸੀ. ਬੀ. ਐਸ. ਈ. ਤੇ ਆਈ. ਸੀ. ਐਸ. ਈ. ਬੋਰਡ ਪ੍ਰੀਖਿਆਵਾਂ ਦੇ ਪ੍ਰੈਕਟਿਲ ਲਈ ਸਕੂਲ ਆਉਣਾ ਪਵੇਗਾ । ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀ ਇਕ ਟਵੀਟ ਵਿਚ ਸਕੂਲਾਂ ਵਿਚ ਛੁੱਟੀਆਂ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ ।