ਡਾ. ਮਨਮੋਹਨ ਸਿੰਘ ਜੀ ਭਾਰਤ ਰਤਨ ਦੇ ਹੱਕਦਾਰ ਹਨ : ਸੰਜੇ ਸਿੰਘ

ਡਾ. ਮਨਮੋਹਨ ਸਿੰਘ ਜੀ ਭਾਰਤ ਰਤਨ ਦੇ ਹੱਕਦਾਰ ਹਨ : ਸੰਜੇ ਸਿੰਘ
ਨਵੀਂ ਦਿੱਲੀ : ਭਾਰਤ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਲਈ ਭਾਰਤ ਰਤਨ ਮੰ ਕਰਦਿਆਂ ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਨੇ ਆਖਿਆ ਹੈ ਕਿ ‘ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਦਾ ਦੇਹਾਂਤ ਭਾਰਤ ਲਈ ਇਕ ਨਾ ਪੂਰਾ ਹੋਣ ਵਾਲਾ ਘਾਟਾ ਹੈ । ਇਤਿਹਾਸ ਉਨ੍ਹਾਂ ਨੂੰ ਇਕ ਮਹਾਨ ਅਤੇ ਇਮਾਨਦਾਰ ਨੇਤਾ ਵਜੋਂ ਯਾਦ ਰੱਖੇਗਾ । ਉਹ ਹਮੇਸ਼ਾ ਸਾਰਿਆਂ ਨੂੰ ਬਹੁਤ ਹੀ ਨਿਮਰਤਾ ਨਾਲ ਮਿਲਦੇ ਸੀ । ਜਿਕਰਯੋਗ ਹੈ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਵੀਰਵਾਰ ਰਾਤ 9:51 ’ਤੇ ਆਖ਼ਰੀ ਸਾਹ ਲਿਆ । ਉਨ੍ਹਾਂ ਨੂੰ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਦੇ ਐਮਰਜੈਂਸੀ ਵਿਭਾਗ ਵਿਚ ਲਿਆਂਦਾ ਗਿਆ ਸੀ । ਏਮਜ਼ ਦੇ ਮੀਡੀਆ ਸੈੱਲ ਦੀ ਇੰਚਾਰਜ ਪ੍ਰੋਫ਼ੈਸਰ ਡਾ: ਰੀਮਾ ਦਾਦਾ ਨੇ ਦਸਿਆ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ 92 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ । ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਮਹਾਨ ਅਰਥ ਸ਼ਾਸਤਰੀ ਅਤੇ ਇਮਾਨਦਾਰ ਨੇਤਾ ਦੱਸਦੇ ਹੋਏ ਆਮ ਆਦਮੀ ਪਾਰਟੀ ਨੇ ਭਾਰਤ ਰਤਨ ਦੇਣ ਦੀ ਮੰਗ ਕੀਤੀ ਹੈ ।
