ਚੋਰੀ ਦੇ ਮੋਟਰਸਾਈਕਲ ਸਮੇਤ 2 ਗ੍ਰਿਫਤਾਰ

ਚੋਰੀ ਦੇ ਮੋਟਰਸਾਈਕਲ ਸਮੇਤ 2 ਗ੍ਰਿਫਤਾਰ
ਪਟਿਆਲਾ : ਥਾਣਾ ਲਾਹੌਰੀ ਗੇਟ ਪਟਿਆਲਾ ਦੀ ਪੁਲਸ ਨੇ ਚੋਰੀ ਦੇ ਮੋਟਰਸਾਈਕਲ ਸਮੇਤ 2 ਵਿਅਕਤੀਆਂ ਗ੍ਰਿਫਤਾਰ ਕੀਤਾ ਹੈ । ਪੁਲਸ ਨੇ ਰਾਹੁਲ ਮਾਹਿਰਾ ਪੁੱਤਰ ਸੰਜੀਵ ਕੁਮਾਰ ਵਾਸੀ ਮੰਗਲ ਦਾਸ ਬਗੀਚੀ ਨੇੜੇ ਨੈਸ਼ਨਲ ਸਕੂਲ ਧਰਮਪੁਰਾ ਬਾਜ਼ਾਰ ਪਟਿਆਲਾ ਅਤੇ ਮਨੀਸ਼ ਦੂਬੇ ਪੁੱਤਰ ਸ਼ੰਭੂ ਦੂਬੇ ਵਾਸੀ ਮੰਗਲ ਦਾਸ ਬਗੀਚੀ ਪਟਿਆਲਾ ਸ਼ਾਮਲ ਹਨ । ਜਾਣਕਾਰੀ ਮੁਤਾਬਕ ਏ. ਐੱਸ. ਆਈ. ਬਲਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਕੁਬੇਰ ਹਸਪਤਾਲ ਪਟਿਆਲਾ ਵਿਖੇ ਮੌਜੂਦ ਸੀ, ਜਿਹੜੇ ਰਾਹੁਲ ਮਾਹਿਰਾ ਬਿਨ੍ਹਾਂ ਨੰਬਰੀ ਮੋਟਰਸਾਈਕਲ ‘ਤੇ ਆਇਆ ਅਤੇ ਪੁਲਸ ਪਾਰਟੀ ਨੂੰ ਦੇਖ ਦੇ ਪਿੱਛੇ ਮੁੜਨ ਲੱਗਿਆ । ਪੁਲਸ ਨੇ ਰਾਹੁਲ ਮਹਿਤਾ ਨੂੰ ਕਾਬੂ ਕਰ वे पॅढगिंड ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਨੇ ਇਹ ਮੋਟਰਸਾਈਕਲ ਮਨੀਸ਼ ਦੂਬੇ ਨਾਲ ਮਿਲ ਕੇ 4-5 ਦਿਨ ਪਹਿਲਾਂ ਵੱਡੀ ਬਾਰਾਦਰੀ ਤੋਂ ਚੋਰੀ ਕੀਤਾ ਸੀ । ਪੁਲਸ ਨੇ ਇਸ ਮਾਮਲੇ ‘ਚ ਮੁਨੀਸ਼ ਦੂਬੇ ਨੂੰ ਵੀ ਗ੍ਰਿਫਤਾਰ ਕੀਤਾ ਅਤੇ ਦੋਵਾਂ ਖਿਲਾਫ 317 (2) ਬੀ. ਐੱਨ. ਐੱਸ. ਤਹਿਤ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
