ਛੀਨਾ ਸਿਸਟਰ ਨੇ ਸੂਟਿੰਗ ਚੈਂਪੀਅਨਸ਼ਿਪ ਵਿਚ ਸਿਲਵਰ ਤੇ ਬਰਾਊਂਜ ਮੈਡਲ ਲੈ ਕੇ ਚਮਕਾਇਆ ਪੰਜਾਬ ਦਾ ਨਾਮ

ਦੁਆਰਾ: Punjab Bani ਪ੍ਰਕਾਸ਼ਿਤ :Saturday, 28 December, 2024, 03:49 PM

ਛੀਨਾ ਸਿਸਟਰ ਨੇ ਸੂਟਿੰਗ ਚੈਂਪੀਅਨਸ਼ਿਪ ਵਿਚ ਸਿਲਵਰ ਤੇ ਬਰਾਊਂਜ ਮੈਡਲ ਲੈ ਕੇ ਚਮਕਾਇਆ ਪੰਜਾਬ ਦਾ ਨਾਮ
– ਸਵ. ਅਮਰੀਕ ਸਿੰਘ ਛੀਨਾ ਦੀਆਂ ਪੋਤੀਆਂ ਹਨ ਛੀਨਾ ਸਿਸਟਰਜ
– ਹੁਣ ਤੱਕ ਕਈ ਮੁਕਾਬਲਿਆਂ ਵਿਚ ਕਰ ਚੁਕੀਆਂ ਹਨ ਮੈਡਲ ਪ੍ਰਾਪਤ
ਪਟਿਆਲਾ : ਪੰਜਾਬ ਦੇ ਉੱਘੇ ਸਮਾਜ ਸੇਵਕ ਅਤੇ ਪੰਜਾਬ ਦੀ ਰਾਜਨੀਤਿ ਵਿਚ ਕਿਸੇ ਸਮੇਂ ਬੇਹਦ ਅਹਿਮ ਸਥਾਨ ਰਖਣ ਵਾਲੇ ਸਵ. ਸਰਦਾਰ ਅਮਰੀਕ ਸਿੰਘ ਛੀਨਾ ਦੀਆਂ ਪੋਤਰੀਆਂ ਅਸੀਸ ਛੀਨਾ ਤੇ ਸਿਫਤ ਛੀਨਾ ਨੇ ਦਿੱਲੀ ਵਿਖੇ ਹੋਈ ਸੂਟਿੰਗ ਚੈਂਪਿਅਨਸਿਪ ਵਿਚ ਸਿਲਵਰ ਤੇ ਬਰਾਂਊਜ ਮੈਡਲ ਲੈ ਕੇ ਪੰਜਾਬ ਦਾ, ਪਟਿਆਲਾ ਦਾ ਅਤੇ ਸਨੌਰ ਦਾ ਨਾਮ ਰੋਸ਼ਨ ਕੀਤਾ ਹੈ । ਨੈਸ਼ਨਲ ਰਾਈਫਲ ਸੂਟਿੰਗ ਫੈਡਰੇਸ਼ਨ ਵਲੋ ਦਿਲੀ ਵਿਖੇ ਦਸੰਬਰ 2024 ਬੈਨਰ ਤਹਿਤ ਰਾਈਫਲ ਸੂਟਿੰਗ ਵਿਚ ਪੰਜਾਬ ਭਰ ਤੋਂ ਨਿਸ਼ਾਨੇਬਾਜ ਪੁੱਜੇ ਹੋਏ ਸਨ। ਸੀਨੀਅਰ ਬੈਚ ਵਿਚ ਅਸੀਸ ਛੀਨਾ ਨੇ ਪੰਜਾਬ ਵਲੋ ਬਹੁਤ ਹੀ ਚੰਗੀ ਲੜਾਈ ਲੜਦਿਆਂ ਸਿਲਵਰ ਮੈਡਲ ਜਿੱਤਿਆ ਹੈ । ਇਹ ਮੈਡਲ ਜਿੱਤਣ ਲਈ ਅਸੀਸ ਛੀਨਾ ਨੂੰ ਕਈ ਮੁਕਾਬਲਿਆਂ ਵਿਚੋਂ ਲੰਘਣਾ ਪਿਆ ਹੈ । ਇਸੇ ਤਰ੍ਹਾ ਜੂਨੀਅਰ ਬੈਚ ਵਿਚ ਸਿਫਤ ਛੀਨਾ ਨੇ ਬਰਾਂਊਜ ਮੈਡਲ ਪੰਜਾਬ ਸਟੇਟ ਵਲੋ ਪ੍ਰਾਪਤ ਕੀਤਾ ਹੈ । ਦਿੱਲੀ ਵਿਖੇ ਹੋਈ ਇਸ ਚੈਂਪੀਅਨਸ਼ਿਪ ਵਿਚ ਦੇਸ ਭਰ ਤੋਂ ਨਿਸ਼ਾਨੇਬਾਜ ਪੁਜੇ ਹੁੰਦੇ ਹਨ ਤੇ ਇਸ ਚੈਂਪੀਅਨਸ਼ਿਪ ਵਿਚ ਮੈਡਲ ਜਿੱਤਣਾ ਬਹੁਤ ਹੀ ਫਖਰ ਦੀ ਗੱਲ ਹੁੰਦੀ ਹੈ। ਅਸੀਸ ਛੀਨਾ ਤੇ ਸਿਫਤ ਛੀਨਾ ਦੋਵੇ ਇਸ ਵੇਲੇ ਪੰਜਾਬ ਦੇ ਸੀਨੀਅਰ ਅਧਿਕਾਰੀ ਅਤੇ ਆਰਟੀਓ ਦੇ ਅਹੁਦੇ ‘ਤੇ ਤੈਨਾਤ ਸ੍ਰੀ ਕਰਮਵੀਰ ਸਿੰਘ ਛੀਨਾ ਦੀਆਂ ਸਪੁਤਰੀਆਂ ਹਨ। ਅਸੀਸ ਛੀਨਾ ਤੇ ਸਿਫਤ ਛੀਨਾ ਨੇ ਗਲਬਾਤ ਕਰਦਿਆਂ ਆਖਿਆ ਕਿ ਅਸੀ ਆਉਣ ਵਾਲੇ ਸਮੇਂ ਵਿਚ ਹੋਰ ਮਿਹਨਤ ਕਰਾਂਗੀਆਂ ਤਾਂ ਜੋ ਗੋਲਡ ਮੈਡਲ ਪ੍ਰਾਪਤ ਕੀਤਾ ਜਾ ਸਕੇ।ਸ੍ਰੀ ਛੀਨਾ ਨੇ ਆਖਿਆ ਕਿ ਉਨ੍ਹਾਂ ਨੂੰ ਆਪਣੀਆਂ ਇਨਾ ਸਪੁਤਰੀਆਂ ਦੀਆਂ ਪ੍ਰਾਪਤੀਆਂ ਉਪਰ ਵੱਡਾ ਮਾਣ ਹੈ ।