ਜੰਗਲਾਤ, ਜੰਗਲੀ ਜੀਵ, ਜੰਗਲਾਤ ਨਿਗਮ ਦੇ ਡੇਲੀਵੇਜਿਜ਼ ਚੌਥਾ ਦਰਜਾ ਕਰਮਚਾਰੀਆਂ ਵਲੋਂ ਰੈਲੀ ਕਰਕੇ ਅਗਲੇ ਪੜਾਅ ਦੇ ਸੰਘਰਸ਼ ਦਾ ਨੋਟਿਸ ਦੇ ਕੇ ਨਵੇਂ ਸਾਲ ਵਿੱਚ ਸੰਘਰਸ਼ ਦਾ ਅਗਾਜ ਕੀਤਾ

ਦੁਆਰਾ: Punjab Bani ਪ੍ਰਕਾਸ਼ਿਤ :Thursday, 02 January, 2025, 03:23 PM

ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ
ਜੰਗਲਾਤ, ਜੰਗਲੀ ਜੀਵ, ਜੰਗਲਾਤ ਨਿਗਮ ਦੇ ਡੇਲੀਵੇਜਿਜ਼ ਚੌਥਾ ਦਰਜਾ ਕਰਮਚਾਰੀਆਂ ਵਲੋਂ ਰੈਲੀ ਕਰਕੇ ਅਗਲੇ ਪੜਾਅ ਦੇ ਸੰਘਰਸ਼ ਦਾ ਨੋਟਿਸ ਦੇ ਕੇ ਨਵੇਂ ਸਾਲ ਵਿੱਚ ਸੰਘਰਸ਼ ਦਾ ਅਗਾਜ ਕੀਤਾ
ਪਟਿਆਲਾ : ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਵਲੋਂ ਜੰਗਲਾਤ, ਜੰਗਲੀ ਜੀਵ, ਜੰਗਲਾਤ ਨਿਗਮ ਵਿਚਲੇ ਲੰਮੇ ਸਮੇਂ ਤੋਂ ਕੰਮ ਕਰਦੇ ਡੇਲੀਵੇਜਿਜ਼, ਕੰਟਰੈਕਟ ਅਤੇ ਆਊਟ ਸੋਰਸ ਚੌਥਾ ਦਰਜਾ ਕਰਮਚਾਰੀਆਂ ਦੀਆਂ ਮੰਗਾ ਤੇ ਸੇਵਾ ਨਿਯਮਤ ਕਰਵਾਉਣ ਵਰਗੇ ਇਸ਼ੂਆਂ ਨੂੰ ਲੈ ਕੇ ਨਵੇਂ ਸਾਲ ਵਿੱਚ ਕੜਾਕੇ ਦੀ ਠੰਡ ਵਿੱਚ ਕੀਤੀ ਸੰਘਰਸ਼ ਦੀ ਸ਼ੁਰੂਆਤ ਅਤੇ 13 ਫਰਵਰੀ 2024 ਨੂੰ ਵਣ ਮੰਤਰੀ ਲਾਲ ਚੰਦ ਕਟਾਰੂਚੱਕ ਨਾਲ ਵਣ ਭਵਨ ਮੋਹਾਲੀ ਵਿਖੇ ਯੂਨੀਅਨ ਨਾਲ ਕੀਤੀ ਮੀਟਿੰਗ ਵਿੱਚ ਵਿਚਾਰੀਆਂ ਗਈਆਂ ਤਕਰੀਬਨ ਇੱਕ ਦਰਜਨ ਮੰਗਾਂ ਤੇ ਵਿਭਾਗ ਵਲੋਂ ਅਮਲ ਨਾ ਕਰਨ ਦੇ ਰੋਸ ਵਜੋਂ ਵਣ ਭਵਨ ਮੋਹਾਲੀ ਵਿਖੇ ਅੰਦੋਲਨ ਸ਼ੁਰੂ ਕਰਨ ਲਈ ਇੱਥੇ ਵਣਪਾਲ ਸਾਊਥ ਸਰਕਲ ਪਟਿਆਲਾ ਦੇ ਦਫਤਰ ਦੇ ਮੇਨ ਗੇਟ ਅੱਗੇ ਰੋਸ ਮਈ ਰੈਲੀ ਕਰਕੇ ਪ੍ਰਧਾਨ ਮੁੱਖ ਵਣਪਾਲ ਤੇ ਮੈੈਨੇਜਿੰਗ ਡਾਇਰੈਕਟਰ ਪੰਜਾਬ ਰਾਜ ਵਣ ਵਿਕਾਸ ਨਿਗਮ ਨੂੰ 15 ਜਨਵਰੀ ਨੂੰ ਵਣ ਭਵਨ ਮੋਹਾਲੀ ਵਿਖੇ ਰੈਲੀ ਕਰਨ ਦਾ ਲਿਖਤੀ ਰੂਪ ਵਿੱਚ ਨੋਟਿਸ ਦਿੱਤਾ ਗਿਆ । ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਕਿਹਾ ਕਿ ਤਕਰੀਬਨ ਇੱਕ ਸਾਲ ਪਹਿਲਾਂ ਵਣ ਮੰਤਰੀ ਤੇ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਡੇਲੀਵੇਜਿਜ ਕਾਮਿਆਂ ਨੂੰ 2016 ਦੀ ਰੈਗੂਲਾਜੇਸ਼ਨ ਪਾਲਿਸੀ ਜਾਂ 2011, 2015 ਦੀ ਨੀਤੀ ਅਨੁਸਾਰ ਨਿਯਮਤ ਕੀਤੀ ਜਾਵੇ, ਵਿਦਿਅਕ ਯੋਗਤਾ ਤੇ ਉਮਰ ਦੀ ਸਮਾਂ ਸੀਮਾ ਵਿੱਚ ਛੋਟ ਦਿੱਤੀ ਜਾਵੇ ਜ਼ੋ ਕਾਮਿਆਂ ਨੂੰ ਉਮਰ ਪੁਰੀ ਹੋਣ ਤੇ ਫਾਰਗ ਕੀਤਾ ਗਿਆ ਹੈ, ਨੂੰ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਪੈਨਸ਼ਨ, ਗਚੈਚੂਟੀ ਆਦਿ ਲਾਭ ਦਿੱਤੇ ਜਾਣ ਅਤੇ ਹੋਰ ਮੰਗਾਂ ਸਬੰਧੀ ਵਣ ਮੰਤਰੀ ਦਾ ਹਾਂ ਪੱਖੀ ਰਵਈਆ ਸੀ ਪਰੰਤੂ ਅਫਸਰਸ਼ਾਹੀ ਇਸ ਨੂੰ ਲਮਕਾਉਣ ਕਰਕੇ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਅੱਜ ਜੋ ਹੋਰ ਆਗੂ ਹਾਜਰ ਸਨ ਉਹਨਾਂ ਵਿੱਚ ਸੁਬਾ ਜਨਰਲ ਸਕੱਤਰ ਬਲਜਿੰਦਰ ਸਿੰਘ, ਰਾਮ ਲਾਲ ਰਾਮਾ, ਜਗਮੋਹਨ ਨੋਲੱਖਾ, ਤਰਲੋਚਨ ਮਾੜੂ, ਬਲਵਿੰਦਰ ਸਿੰਘ, ਨਾਰੰਗ ਸਿੰਘ, ਵੈਦ ਪ੍ਰਕਾਸ਼, ਚੰਦਰ ਭਾਨ, ਦਰਸ਼ਨ ਮਲੇਵਾਲ, ਸ਼ਿਵ ਚਰਨ, ਪ੍ਰਕਾਸ਼ ਲੁਬਾਣਾ, ਗੁਰਿੰਦਰ ਗੁਰੀ, ਭੀਮ, ਤਰਲੋਚਨ ਮੰਡੋਲੀ, ਲਖਵੀਰ ਸਿੰਘ, ਰਾਮ ਕੈਲਾਸ਼, ਰਾਜੇਸ਼ ਕੁਮਾਰ, ਬੰਸੀ ਲਾਲ, ਸੁਖਦੇਵ ਝੰਡੀ, ਦੀਪਕ, ਵਿਕਰਮਜੀਤ ਆਦਿ ਆਦਿ ।