ਪੈਨਸ਼ਨਰਾਂ ਨੇ ਠੋਕਿਆ ਪਾਵਰਕਾਮ ਦੇ ਮੁੱਖ ਗੇਟ ਅੱਗੇ ਧਰਨਾ
ਮੰਗਾਂ ਨੂੰ ਲੈ ਕੇ ਕੀਤੀ ਜ਼ੋਰਦਾਰ ਨਾਅਰੇਬਾਜ਼ੀ
– ਮੈਨੇਜਮੈਂਟ ਮਸਲੇ ਹੱਲ ਕਰਨ ਦੀ ਬਜਾਏ ਕਰ ਰਹੀ ਹੈ ਟਾਲ-ਮਟੋਲ : ਆਗੂ
ਪਟਿਆਲਾ, 4 ਜੁਲਾਈ:
ਪਾਵਰਕਾਮ ਐਂਡ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਪੰਜਾਬ ਰਜਿ: ਪਾਵਰਕਾਮ ਦੇ ਪੈਨਸ਼ਨਰਜ਼ ਨੇ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਅੱਜ ਪਾਵਰਕਾਮ ਦੇ ਮੁਖ ਗੇਟ ਅੱਗੇ ਧਰਨਾ ਦੇ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਆਗੂਆਂ ਨੇ ਕਿਹਾ ਕਿ ਯੂਨੀਅਨ ਲਗਾਤਾਰ ਸੰਘਰਸ਼ ਕਰ ਰਹੀ ਹੈ ਪਰੰਤੂ ਪਾਵਰਕਾਮ ਦੀ ਮੈਨੇਜਮੈਂਟ ਯੂਨੀਅਨ ਨੂੰ ਦਿੱਤੇ ਗਏ ਮੰਗ ਪੱਤਰ ‘ਤੇ ਮੀਟਿੰਗ ਦੇ ਕੇ ਮਸਲੇ ਹੱਲ ਕਰਨ ਦੀ ਬਜਾਏ ਟਾਲ ਮਟੋਲ ਕਰ ਰਹੀ ਹੈ।
ਆਗੂਆਂ ਨੇ ਕਿਹਾ ਕਿ ਪਾਵਰਕਾਮ ਦੀ ਮੈਨੇਜਮੈਂਟ ਨੇ ਇਸ ਦਰਮਿਆਨ ਕਈ ਮੀਟਿੰਗਾਂ ਸੰਘਰਸ਼ ਕਰਨ ਦੀ ਮਿਤੀ ਤੋਂ ਪਹਿਲਾਂ ਦਿੱਤੀਆਂ ਪਰ ਐਨ ਮੌਕੇ ‘ਤੇ ਆਕੇ ਇਹ ਮੀਟਿੰਗਾਂ ਰੱਦ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਮੰਗਾਂ ਅਤੇ ਮੰਗ ਪੱਤਰ ਵਿੱਚ ਦਰਜ ਮੰਗਾਂ ਦੀ ਪ੍ਰਾਪਤੀ ਲਈ ਪਾਵਰਕਾਮ ਦੀ ਮੈਨੇਜਮੈਂਟ ਨੂੰ 15-06-2023 ਨੂੰ ਸੰਘਰਸ਼ ਦਾ ਨੋਟਿਸ ਵੀ ਦਿੱਤਾ ਗਿਆ ਸੀ ਅਤੇ ਮੰਗ ਕੀਤੀ ਗਈ ਸੀ ਕਿ ਮੰਗ ਪੱਤਰ ਵਿੱਚ ਦਰਜ ਮੰਗਾਂ ‘ਤੇ ਮੀਟਿੰਗ ਦੇ ਕੇ ਮਸਲੇ ਹੱਲ ਕੀਤੇ ਜਾਣ ਪਰੰਤੂ ਅਜੇ ਤੱਕ ਪਾਵਰਕਾਮ ਦੀ ਮੈਨੇਜਮੈਂਟ ਯੂਨੀਅਨ ਨੂੰ ਮੀਟਿੰਗ ਦੇ ਕੇ ਮਸਲੇ ਹੱਲ ਨਹੀਂ ਕਰ ਰਹੀ ਹੈ, ਜਿਸ ਕਰਕੇ ਅੱਜ ਧਰਨਾ ਦਿੱਤਾ ਜਾ ਰਿਹਾ ਹੈ ਅਤੇ ਮੰਗ ਕੀਤੀ ਜਾ ਰਹੀ ਹੈ ਕਿ ਪਾਵਰਕਾਮ ਪੈਨਸ਼ਨਰਜ਼ ਯੂਨੀਅਨ ਦੇ ਮੀਟਿੰਗ ਦੇ ਕੇ ਮਸਲੇ ਹੱਲ ਕੀਤੇ ਜਾਣ।
ਇਸ ਮੌਕੇ ਰਾਧੇ ਸਿਆਮ ਪ੍ਰਧਾਨ, ਚਮਕੌਰ ਸਿੰਘ ਸੀ. ਮੀਤ ਪ੍ਰਧਾਨ, ਪਾਲ ਸਿੰਘ ਮੁੰਡੀ ਮੀਤ ਪ੍ਰਧਾਨ, ਤਾਰਾ ਸਿੰਘ ਖਹਿਰਾ ਮੀਤ ਪ੍ਰਧਾਨ, ਕੇਵਲ ਸਿੰਘ ਬਨਵੈਤ, ਜਗਦੇਵ ਸਿੰਘ ਬਾਹੀਆ ਸੁਨਾਮ, ਰਾਜਿੰਦਰ ਸਿੰਘ ਰਾਜਪੁਰਾ, ਜਰਨੈਲ ਸਿੰਘ, ਅਮਰੀਕ ਸਿੰਘ ਮਸੀਤਾ ਮੋਗਾ, ਨਰਿੰਦਰ ਕੁਮਾਰ ਬੱਲ ਅੰਮ੍ਰਿਤਸਰ, ਜਗਦੀਸ਼ ਸਿੰਘ ਰਾਣਾ ਅਮਲੋਹ, ਜਗਦੀਸ਼ ਸ਼ਰਮਾ ਮੁਹਾਲੀ, ਐਸ.ਪੀ ਸਿੰਘ ਲੁਧਿਆਣਾ, ਜਸਬੀਰ ਸਿੰਘ ਭਾਮ, ਗੁਰਮੇਲ ਸਿੰਘ ਨਾਹਰ ਮੋਗਾ, ਰਾਮ ਕੁਮਾਰ ਰੋਪੜ, ਸੁਖਜੰਟ ਸਿੰਘ ਬਰਨਾਲਾ, ਕੁਲਦੀਪ ਸਿੰਘ ਰਾਣਾ ਜਲੰਧਰ ਸੰਤੋਖ ਸਿੰਘ ਬੋਪਾਰਾਏ ਪਟਿਆਲਾ, ਗੱਜਣ ਸਿੰਘ, ਦਵਿੰਦਰ ਸਿੰਘ ਰੋਪੜ, ਸੁਰਿੰਦਰ ਪਾਲ, ਨਰਿੰਦਰ ਬੱਲ, ਭਿੰਦਰ ਸਿੰਘ ਚਾਹਲ, ਹਰਜੀਤ ਸਿੰਘ, ਜਗਤਾਰ ਸਿੰਘ, ਸ਼ਿਵ ਕੁਮਾਰ ਸੇਤੀਆ, ਮਲਕੀਤ ਸਿੰਘ, ਹਰਸ਼ਰਨਜੀਤ ਕੌਰ, ਪਵਿੱਤਰ ਕੌਰ ਆਦਿ ਹਾਜਰ ਸਨ।