ਪਾਵਰਕਾਮ ਮੁੱਖ ਦਫਤਰ ਅੰਦਰ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ

ਪਾਵਰਕਾਮ ਮੁੱਖ ਦਫਤਰ ਅੰਦਰ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ
ਪਟਿਆਲਾ : ਨਵੇ ਸਾਲ ਦੇ ਪਹਿਲੇ ਦਿਨ ਮੁੱਖ ਦਫਤਰ ਪੀਐਸਪੀਸੀਐਲ ਵਿਖੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋ ਸਾਂਝੇ ਤੌਰ ਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ, ਜਿਸ ਵਿੱਚ ਲਗਭਗ ਸਮੁੱਚੇ ਸਟਾਫ ਵੱਲੋ ਸਮੂਲੀਅਤ ਕੀਤੀ ਗਈ ਅਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਪਾ੍ਰਪਤ ਕੀਤਾ । ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਸੇਵਾ ਸੋਸਾਇਟੀ ਪੀ. ਐਸ. ਪੀ. ਸੀ. ਐਲ. ਪਟਿਆਲਾ ਦੇ ਮੈਬਰਾਂ ਵੱਲੋ ਦੱਸਿਆਂ ਗਿਆ ਕਿ ਇਸ ਵਾਰ ਪਹਿਲੀ ਵਾਰ ਮੁੱਖ ਦਫਤਰ ਪੀ. ਐਸ. ਪੀ. ਸੀ. ਐਲ. ਪਟਿਆਲਾ ਵਿਖੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ, ਸਰਬੱਤ ਦੇ ਭਲੇ, ਸਮੂਹ ਸਟਾਫ ਦੀ ਚੜਦੀਕਲਾ ਅਤੇ ਨਵੇ ਸਾਲ ਦੇ ਆਗਮਨ ਦੀ ਖੁਸ਼ੀ ਵਿੱਚ ਮੁੱਖ ਦਫਤਰ ਦੇ ਸਮੂਹ ਕਰਮਚਾਰੀ ਅਤੇ ਅਧਿਕਾਰੀਆਂ ਵੱਲੋ ਸਮੁੱਚੀ ਮੈਨੇਜ਼ਮੈਟ ਦੀ ਪ੍ਰਵਾਨਗੀ ਨਾਲ ਸਵੇਰੇ 8.30 ਵਜੇ ਤੋ 10.30 ਵਜੇ ਤੱਕ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਕੀਰਤਨੀ ਜੱਥੇ ਭਾਈ ਅਮਨਪ੍ਰੀਤ ਸਿੰਘ ਅਤੇ ਸਾਥੀਆਂ ਵੱਲੋ ਮਨਮੋਹਕ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅਤੇ ਅਖੀਰ ਵਿੱਚ ਗੁਰੂ ਦਾ ਲੰਗਰ ਵਰਤਾਇਆ ਗਿਆ । ਆਖਰ ਵਿੱਚ ਚੇਅਰਮੈਨ ਇੰਜ: ਬਲਦੇਵ ਸਿੰਘ ਸਰਾਂ ਵੱਲੋ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰਾਨਾ ਕੀਤਾ ਗਿਆ, ਉਥੇ ਹੀ ਸਮੁੱਚੇ ਸਟਾਫ ਨੂੰ ਨਵੇ ਸਾਲ ਦੀ ਵਧਾਈ ਵੀ ਦਿੱਤੀ ਗਈ । ਸਮਾਗਮ ਵਿੱਚ ਇੰਜ. ਡੀ. ਪੀ. ਐਸ. ਗਰੇਵਾਲ ਡਾਇਰੈਕਟਰ ਵੰਡ, ਇੰਜ: ਹਰਜੀਤ ਸਿੰਘ ਡਾਇਰੈਕਟਰ ਜਨਰੇਸ਼ਨ, ਐਸ. ਕੇ. ਬੇਰੀ ਡਾਇਰੈਕਟਰ ਵਿੱਤ, ਜਸਵੀਰ ਸਿੰਘ ਸੁਰ ਸਿੰਘ ਵਾਲਾ ਡਾਇਰੈਕਟਰ ਪ੍ਰਬੰਧਕੀ, ਡਾਇ:/ਵਿੱਤ ਟਰਾਂਸਕੋ ਵਿਨੋਦ ਬਾਂਸਲ, ਡਾਇ:/ਟੈਕਨੀਕਲ ਟਰਾਂਸਕੋ ਇੰਜ. ਵਰਦੀਪ ਸਿੰਘ ਮੰਡੇਰ ਅਤੇ ਸੇਵਾ ਸੋਸਾਇਟੀ ਵੱਲੋ ਅਵਤਾਰ ਸਿੰਘ ਕੈਂਥ, ਜਸਪੀ੍ਰਤ ਸਿੰਘ, ਰਾਜਪਾਲ ਸਿੰਘ, ਹਾਕਮ ਸਿੰਘ, ਅਮਰਜੀਤ ਸਿੰਘ, ਹਰਭਜਨ ਸਿੰਘ, ਕੁਲਦੀਪ ਸਿੰਘ, ਸਤਨਾਮ ਸਿੰਘ, ਗੁਰਮੀਤ ਸਿੰਘ, ਗੁਰਵਿੰਦਰ ਸਿੰਘ, ਭੁਪਿੰਦਰਪਾਲ ਸਿੰਘ, ਜਸਵਿੰਦਰ ਸਿੰਘ, ਹਰਗੁਰਮੀਤ ਸਿੰਘ, ਕੁਲਵਿੰਦਰ ਸਿੰਘ, ਅਮਨਪੀ੍ਰਤ ਸਿੰਘ, ਅਨਿਲ ਮਨੋਚਾ ਅਤੇ ਰਮੇਸ ਕੁਮਾਰ ਵੱਲੋ ਸਿ਼ਰਕਤ ਕੀਤੀ ਗਈ ।
