ਪੰਜਾਬ ਪੁਲਿਸ ਪੈਨਸਨਰ ਵੈਲਫੇਅਰ ਐਸੋਸੀਏਸ਼ਨ ਪਟਿਆਲਾ ਵੱਲੋਂ ਹਰ ਸਾਲ ਦੀ ਤਰ੍ਹਾਂ ਦੀ ਇਸ ਸਾਲ 2025 ਵਿੱਚ ਸ਼੍ਰੀ ਸਹਿਜਪਾਠ ਦੇ ਭੋਗ ਪਾਏ ਗਏ

ਪੰਜਾਬ ਪੁਲਿਸ ਪੈਨਸਨਰ ਵੈਲਫੇਅਰ ਐਸੋਸੀਏਸ਼ਨ ਪਟਿਆਲਾ ਵੱਲੋਂ ਹਰ ਸਾਲ ਦੀ ਤਰ੍ਹਾਂ ਦੀ ਇਸ ਸਾਲ 2025 ਵਿੱਚ ਸ਼੍ਰੀ ਸਹਿਜਪਾਠ ਦੇ ਭੋਗ ਪਾਏ ਗਏ
ਪਟਿਆਲ਼ਾ : ਪੰਜਾਬ ਪੁਲਿਸ ਪੈਨਸਨਰ ਵੈਲਫੇਅਰ ਐਸੋਸੀਏਸ਼ਨ ਪਟਿਆਲਾ ਵੱਲੋਂ ਹਰ ਸਾਲ ਦੀ ਤਰ੍ਹਾਂ ਦੀ ਇਸ ਸਾਲ 2025 ਵਿੱਚ ਸ਼੍ਰੀ ਸਹਿਜਪਾਠ ਦੇ ਭੋਗ ਪਾਏ ਗਏ । ਇਸ ਮੌਕੇ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜਮ ਤੇ ਰਿਟਾਇਰ ਅਧਿਕਾਰੀ ਤੇ ਕਰਮਚਾਰੀ ਵੀ ਸ਼ਾਮਿਲ ਹੋਏ । ਇਸ ਮੌਕੇ ਬੋਲਦਿਆ ਸੂਬਾਈ ਪ੍ਰਧਾਨ ਸ. ਸੁਖਵਿੰਦਰ ਸਿੰਘ ਨੇ ਆਖਿਆ ਕਿ ਅੱਜ ਦੇ ਸਮੇ ਵਿੱਚ ਵੀ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਆਪਣਾ ਜੀਵਨ ਨੂੰ ਸਫਲ ਬਣਾਉਣਾ ਚਾਹੀਦਾ ਹੈ ਉਨ੍ਹਾਂ ਇਹ ਆਖਿਆ ਕਿ ਪੁਲਿਸ ਮੁਲਾਜਮ ਵਲੋਂ ਹਰ ਵਕਤ ਆਪਣੀ ਡਿਊਟੀ ਬਹੁਤ ਖੂਬੀ ਨਾਲ ਨਿਭਾਈ ਜਦੋਂ ਕਦੇ ਪੰਜਾਬ ਵਿੱਚ ਆਸ਼ਾਤੀ ਫੈਲੀ ਪੰਜਾਬ ਪੁਲਸ ਨੇ ਹਮੇਸ਼ਾ ਹੀ ਅਹਿਮ ਰੋਲ ਅਦਾ ਕਰਕੇ ਮਾਹੌਲ ਨੂੰ ਸ਼ਾਤ ਕੀਤਾ । ਸੁਖਵਿੰਦਰ ਪ੍ਰਧਾਨ ਵੱਲੋਂ ਦੱਸਿਆ ਗਿਆ ਕਿ ਇਸ ਸਾਲ ਜੋ ਜਥੇਬੰਦੀ ਦੀ ਚੋਣ ਕਰਵਾਈ ਜਾ ਰਹੀ ਹੈ ਉਸ ਲਈ ਮਿਤੀ 12.01.2025 ਤੱਕ ਨੋਮੀਨੇਸ਼ਨ ਕੀਤੀ ਜਾ ਰਹੀ ਹੈ ਤੇ ਮਿਤੀ 19.01.2025 ਨੂੰ ਅਗਲੇ ਸਾਲ ਲਈ ਜਥੇਬੰਦੀ ਦੀ ਚੋਣ ਕੀਤੀ ਜਾਵੇਗੀ। ਸਾਲ 2025 ਦਾ ਕਲੰਡਰ ਵੀ ਜਾਰੀ ਕੀਤਾ ਗਿਆ। ਧਾਰਮਿਕ ਸਮਾਗਮ ਨੂੰ ਸੰਬੋਧਨ ਕਰਦਿਆ ਡੀ. ਆਈ. ਜੀ. ਮਨਦੀਪ ਸਿੰਘ ਸਿੱਧੂ ਆਈ. ਪੀ. ਐਸ. ਨੇ ਸੰਬੋਧਨ ਕਰਦਿਆ ਆਖਿਆ ਕਿ ਸਾਨੂੰ ਸਾਰਿਆ ਨੂੰ ਆਪਣੀ ਡਿਊਟੀ ਮਿਹਨਤ ਤੇ ਇਮਾਨਦਾਰੀ ਨਾਲ ਕਰਨੀ ਚਾਹੀਦੀ ਹੈ ਅੱਜ ਹਾਲਾਤਾ ਅਨੁਸਾਰ ਸਾਨੂੰ ਗਲਤ ਅਨਸਰ ਦਾ ਟਾਕਰਾ ਕਰਨਾ ਪੈਂਦਾ ਹੈ ਉਨ੍ਹਾਂ ਸਮੂੰਹ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਉਹ ਸ਼ਾਤੀ ਬਣਾਕੇ ਰੱਖਣ ਤੇ ਪੁਲਿਸ ਨੂੰ ਸਹਿਯੋਗ ਦੇਣ ਇਸ ਮੌਕੇ
ਨਾਨਕ ਸਿੰਘ ਐਸ. ਐਸ. ਪੀ. ਤੇ ਹੋਰ ਕਈ ਪੁਲਿਸ ਅਧਿਕਾਰੀ ਵੀ ਸ਼ਾਮਿਲ ਹੋਏ । ਡੀ. ਆਈ. ਜੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਲਾਈਨ ਪਟਿਆਲਾ ਵਿੱਚ ਇੱਕ ਫਰੀ ਮੈਡੀਕਲ ਕੈਪ 05.01.2025 ਨੂੰ ਲਗਾਇਆ ਜਾ ਰਿਹਾ ਹੈ । ਇਸ ਕੈਪ ਵਿੱਚ ਖਾਸ ਕਰਕੇ ਕੈਂਸਰ ਦੇ ਸਾਰੇ ਟੈਸਟ ਫਰੀ ਹੋਣਗੇ ਇਸ ਕੈਪ ਵਿੱਚ ਔਰਤਾ ਦੇ ਸਾਰੇ ਟੈਸਟ ਫਰੀ ਹਨ ਸੋ ਸਾਰੇ ਮੁਲਾਜਮ ਆਪਣੇ ਸਰੀਰ ਦੇ ਟੈਸਟ ਕਰਾਉਣ । ਹੋਰਨਾਂ ਤੋਂ ਇਲਾਵਾ ਪ੍ਰੇਮ ਚੰਦ ਪੰਜੋਲਾ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਸਿੰਘ ਗਿੱਲ, ਨਾਹਰ ਸਿੰਘ, ਮਨਜੀਤ ਸਿੰਘ ਬਰਾੜ, ਹਰੀ ਸਿੰਘ ਟੌਹੜਾ ਪ੍ਰਧਾਨ ਪੰਜਾਬ ਸਟੇਟ ਕਰਮਚਾਰੀ ਦਲ, ਦਰਸ਼ਨਜੀਤ ਸਿੰਘ, ਜੱਸਾ ਸਿੰਘ, ਸ਼ਮਸੇਰ ਸਿੰਘ ਗੁੱਡੂ, ਹਰਦਵਿੰਦਰ ਸਿੰਘ, ਪ੍ਰਿਤਪਾਲ ਸਿੰਘ ਥਿੰਦ, ਬਲਵਿੰਦਰ ਸਿੰਘ, ਸ. ਜੋਗਾ ਸਿੰਘ ਧਨੌਲਾ, ਅਰਦਵਿੰਦਰਪਾਲ ਸਿੰਘ, ਜਰਨੈਲ ਸਿੰਘ ਆਦਿ ਆਗੂ ਵੀ ਸ਼ਾਮਿਲ ਹੋਏ ।
