ਭਿੱਖੀਵਿੰਡ ਵਿਚ ਪਏ ਡਾਕੇ ਵਿਚ 8 ਲੱਖ ਦਾ ਸੋਨਾ ਤੇ 60 ਹਜ਼ਾਰ ਨਕਦੀ ਦੀ ਹੋਈ ਲੁੱਟ

ਦੁਆਰਾ: Punjab Bani ਪ੍ਰਕਾਸ਼ਿਤ :Friday, 03 January, 2025, 11:47 AM

ਭਿੱਖੀਵਿੰਡ ਵਿਚ ਪਏ ਡਾਕੇ ਵਿਚ 8 ਲੱਖ ਦਾ ਸੋਨਾ ਤੇ 60 ਹਜ਼ਾਰ ਨਕਦੀ ਦੀ ਹੋਈ ਲੁੱਟ
ਤਰਨ ਤਾਰਨ : ਪੰਜਾਬ ਦੇ ਜਿ਼ਲਾ ਤਰਨਤਾਰਨ ਦੇ ਥਾਣਾ ਭਿੱਖੀ ਪਿੰਡ ਦੇ ਮਹਿਜ਼ 300 ਮੀਟਰ ਦੀ ਦੂਰੀ ਤੇ ਪੈਂਦੇ ਰਾਜਵੀਰ ਜੂਲਰ ਨਾਮਕ ਦੁਕਾਨ ਤੇ ਲੁਟੇਰਿਆਂ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੰਦਿਆਂ 8 ਲੱਖ ਰੁਪਏ ਦਾ ਸੋਨਾ ਅਤੇ 60 ਹਜ਼ਾਰ ਦੀ ਨਕਦੀ ਤਿੰਨ ਨਕਾਬਪੋਸ਼ ਲੁਟੇਰਿਆਂ ਵਲੋਂ ਲੁੱਟ ਕੇ ਫਰਾਰ ਹੋ ਗਏ ਹਨ । ਦੁਕਾਨ ਮਾਲਕ ਵੱਲੋਂ ਇਸ ਮਾਮਲੇ ਦੀ ਜਾਣਕਾਰੀ ਨਜ਼ਦੀਕੀ ਥਾਣਾ ਪੁਲਸ ਨੂੰ ਦਿੱਤੀ ਗਈ ਹੈ । ਦੱਸਣਯੋਗ ਹੈ ਕਿ ਪੰਜਾਬ ਦੇ ਵੱਖ ਵੱਖ ਥਾਵਾਂ ਤੇ ਅਜਿਹੀਆਂ ਘਟਨਾਵਾਂ ਹੁੰਦੀਆਂ ਹੀ ਰਹਿੰਦੀਆਂ ਹਨ ।