Breaking News ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਜਾਰੀ ਭਰਤੀ ਨੂੰ ਮਿਲਿਆ ਵੱਡਾ ਹੁੰਗਾਰਾਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹੀ ਅਨੁਸੂਚਿਤ ਜਾਤੀਆਂ ਤੇ ਜਨ ਜਾਤੀਆਂ ਦੇ ਲੋਕਾਂ ਦੀ ਸੱਚੀ ਹਮਦਰਦ ਸਾਬਤ ਹੋਈ-ਬਾਜ਼ੀਗਰਕੋਰਟ ਦੇ ਹੁਕਮਾਂ ਤੇ ਵੀ ਪਟੀਸ਼ਨਕਰਤਾ ਨੂੰ ਪੈਸੇ ਨਾ ਦੇਣ ਤੇ ਡੀ. ਸੀ., ਐਸ. ਡੀ. ਐਮ. ਦਫ਼ਤਰ ਅਤੇ ਤਹਿਸੀਲ ਵਿਚ ਲੱਗੇ ਸਮਾਨ ਨੂੰ ਚੁੱਕਣ ਪਹੁੰਚੀ ਟੀਮ ਨੂੰ ਵਾਪਸ ਭੇਜ ਏ. ਡੀ. ਸੀ. ਨੇ ਮੰਗਿਆ ਪਟੀਸ਼ਨਕਰਤਾ ਤੋਂ ਸੋਮਵਾਰ ਤੱਕ ਦਾ ਸਮਾਂਪੰਜਾਬ ਸਰਕਾਰ ਕਰਨ ਜਾ ਰਹੀ ਸੂਬੇ 15 ਹਜ਼ਾਰ ਛੱਪੜਾਂ ਦੀ ਸਫਾਈ ਦਾ ਕੰਮਚੰਡੀਗੜ੍ਹ `ਚ ਹਿਮਾਚਲ ਦੇ ਨੌਜਵਾਨ ਦਾ ਕਤਲ ਕਰਨ ਵਾਲੇ ਦੋ ਨਾਬਾਲਗਾਂ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ'ਪੰਜਾਬ ਸਿੱਖਿਆ ਕ੍ਰਾਂਤੀ’: ਚੌਥੇ ਦਿਨ ਬਰਿੰਦਰ ਕੁਮਾਰ ਗੋਇਲ ਵੱਲੋਂ ਲਹਿਰਾ ਹਲਕੇ ਦੇ ਅੱਠ ਸਕੂਲਾਂ ਵਿੱਚ 1.61 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ

ਪੰਜ ਸਾਲਾਂ ਦੌਰਾਨ ਸੇਫਟੀ, ਬਚਾਉ, ਮਦਦ ਦੀ ਟ੍ਰੇਨਿੰਗਾਂ ਕਰਵਾਕੇ ਲੱਖਾਂ ਜਾਨਾਂ ਬਚਾਉਣ ਲਈ ਯਤਨ ਕੀਤੇ ਜਾਣ

ਦੁਆਰਾ: Punjab Bani ਪ੍ਰਕਾਸ਼ਿਤ :Friday, 03 January, 2025, 11:59 AM

ਪੰਜ ਸਾਲਾਂ ਦੌਰਾਨ ਸੇਫਟੀ, ਬਚਾਉ, ਮਦਦ ਦੀ ਟ੍ਰੇਨਿੰਗਾਂ ਕਰਵਾਕੇ ਲੱਖਾਂ ਜਾਨਾਂ ਬਚਾਉਣ ਲਈ ਯਤਨ ਕੀਤੇ ਜਾਣ
ਪਟਿਆਲਾ : ਟ੍ਰੇਨਿੰਗ ਅਭਿਆਸ ਤੋਂ ਬਿਨਾਂ ਨਾ ਹਾਦਸੇ ਘਟਣਗੇ ਅਤੇ ਨਾ ਹੀ ਮੌਤਾਂ । ਭਾਰਤ ਵਿੱਚ 75 ਪ੍ਰਤੀਸ਼ਤ ਤੋਂ ਵੱਧ ਲੋਕਾਂ, ਬੱਚਿਆਂ, ਨੋਜਵਾਨਾਂ ਦੀਆਂ ਮੌਤਾਂ, ਅਚਾਨਕ ਵਾਪਰਨ ਵਾਲੀਆਂ ਘਟਨਾਵਾਂ, ਆਵਾਜਾਈ ਹਾਦਸਿਆਂ ਅਤੇ ਅਚਾਨਕ ਪੈਣ ਵਾਲੇ ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਅੱਗਾਂ ਲਗਣ, ਗੈਸਾਂ, ਧੂੰਏਂ, ਪਾਣੀ, ਮੱਲਵੇ ਵਿੱਚ ਫ਼ਸੇ ਰਹਿਣ ਕਾਰਨ ਹੋ ਰਹੀਆਂ ਹਨ ਕਿਉਂਕਿ ਲੋਕਾਂ ਨੂੰ ਸੜਕਾਂ, ਘਰ ਪਰਿਵਾਰਾਂ, ਕੰਮ ਵਾਲੀਆਂ ਥਾਵਾਂ ਤੇ ਆਪਣੀ ਸੁਰੱਖਿਆ ਦੇ ਢੰਗ ਤਰੀਕਿਆਂ ਅਤੇ ਵਰਤੇ ਜਾ ਰਹੇ ਸਾਮਾਨ, ਮਸ਼ੀਨਾਂ, ਗੱਡੀਆਂ, ਬਿਜਲੀ, ਪੈਟਰੋਲੀਅਮ, ਰਸਾਇਣਕ ਪਦਾਰਥਾਂ ਦੀ ਠੀਕ ਵਰਤੋਂ ਦੇ ਨਿਯਮਾਂ, ਕਾਨੂੰਨਾਂ, ਅਸੂਲਾਂ, ਫਰਜ਼ਾਂ ਦੀ ਜਾਣਕਾਰੀ ਬਚਪਨ ਜਾ ਜਵਾਨੀ ਵਿੱਚ ਕਦੇ ਵੀ ਨਹੀਂ ਦਿੱਤੀ ਜਾਂਦੀ । ਨਾ ਹੀ ਲੋਕਾਂ ਨੂੰ ਆਪਣੇ ਬਚਾਅ ਸੁਰੱਖਿਆ ਅਤੇ ਦੂਸਰਿਆਂ ਦੀ ਸੁਰੱਖਿਆ ਅਤੇ ਸਹਾਇਤਾ ਕਰਨ ਦੀਆਂ ਭਾਵਨਾਵਾਂ ਇਰਾਦੇ ਜਾਂ ਆਦਤਾਂ ਨਹੀਂ । ਸੜਕਾਂ ਤੇ ਚਲਦੇ ਜਾਂ ਗੱਡੀਆਂ ਚਲਾਉਂਦੇ ਸਮੇਂ ਨਿਯਮਾਂ ਕਾਨੂੰਨਾਂ ਅਸੂਲਾਂ ਦੀ ਨਾ ਪੂਰੀ ਜਾਣਕਾਰੀ ਹੁੰਦੀ ਹੈ ਅਤੇ ਨਾ ਹੀ ਨਿਯਮਾਂ ਕਾਨੂੰਨਾਂ ਦੀ ਪਾਲਣਾ ਕਰਨ ਦੀ ਇੱਛਾ ਹੁੰਦੀ ਹੈ । 90 ਪ੍ਰਤੀਸ਼ਤ ਲੋਕਾਂ ਵਲੋਂ ਹਮੇਸ਼ਾ ਕਾਹਲੀ, ਤੇਜ਼ੀ, ਲਾਪਰਵਾਹੀਆਂ ਕਰਕੇ ਜਲਦੀ ਤੋਂ ਜਲਦੀ ਕਾਰਜ਼ ਕਰਨ ਦੀ ਦੌੜ ਰਹਿੰਦੀ ਹੈ । ਨਾ ਹੀ ਹਾਦਸਿਆਂ, ਦੁਰਘਟਨਾਵਾਂ ਤੋਂ ਸਿੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ।ਲੋਕਾਂ ਵਲੋਂ ਸੜਕੀ ਹਾਦਸਿਆਂ, ਘਰੇਲੂ/ ਵਿਉਪਾਰਕ ਘਟਨਾਵਾਂ, ਗੈਸਾਂ, ਧੂੰਏਂ, ਪਾਣੀ, ਮੱਲਵੇ ਵਿੱਚ ਫ਼ਸੇ ਰਹਿਣ ਸਮੇਂ ਆਪਣੇ ਬਚਾਉ ਅਤੇ ਫ਼ਸੇ ਪੀੜਤਾਂ ਨੂੰ ਬਚਾਉਣ ਦੀ ਸਿਖਲਾਈ ਨਹੀਂ। ਜੇਕਰ ਬੱਚਿਆਂ ਅਧਿਆਪਕਾਂ ਨਾਗਰਿਕਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਤਾਂ 23 ਦਸੰਬਰ 1995 ਨੂੰ ਡੱਬਵਾਲੀ ਸਕੂਲ ਵਿਖੇ ਅੱਗਾਂ, ਧੂੰਏਂ ਕਾਰਨ 426 ਬੱਚਿਆਂ, ਅਧਿਆਪਕਾਂ ਅਤੇ ਮਹਿਮਾਨਾਂ ਦੀਆਂ ਮੌਤਾਂ ਨਾ ਹੁੰਦੀਆਂ। ਜੇਕਰ ਉਹ ਰੁਮਾਲ ਗਿੱਲੇ ਕਰਕੇ ਨੱਕ ਮੂੰਹ ਤੇ ਬੰਨਕੇ ਜ਼ਮੀਨ ਤੇ ਲੇਟ ਜਾਂਦੇ ਤਾਂ ਸਾਰੇ ਹੀ ਬਚ ਸਕਦੇ ਸਨ, ਜੇਕਰ ਟ੍ਰੇਨਿੰਗ ਅਭਿਆਸ ਕਰਵਾਏ ਜਾਂਦੇ ਤਾਂ 27 ਜੁਲਾਈ 2015 ਨੂੰ ਸ਼ਿਲਾਂਗ ਦੇ ਕਾਲਜ ਵਿਖੇ ਭਾਰਤ ਰਤਨ ਡਾਕਟਰ ਏ ਪੀ ਜੇ ਅਬਦੁਲ ਕਲਾਮ ਸਾਹਿਬ ਨੂੰ ਫਸਟ ਏਡ ਸੀ. ਪੀ. ਆਰ. ਰਿਕਵਰੀ ਪੁਜੀਸ਼ਨ ਵੈਟੀਲੈਟਰ ਬਣਾਉਟੀ ਸਾਹ ਕਿਰਿਆ ਕਰਕੇ, 800 ਵਿਦਿਆਰਥੀਆਂ ਅਧਿਆਪਕਾਂ ਮਹਿਮਾਨਾਂ ਅਤੇ ਪੁਲਿਸ ਵੱਲੋਂ ਬਚਾਇਆ ਜਾ ਸਕਦਾ ਸੀ । ਗੈਸਾਂ ਧੂੰਏਂ ਪਾਣੀ ਮੱਲਵੇ ਵਿੱਚ ਫ਼ਸੇ ਲੋਕਾਂ ਨੂੰ ਰੈਸਕਿਯੂ ਕਰਕੇ ਠੀਕ ਫਸਟ ਏਡ, ਸੀ. ਪੀ. ਆਰ., ਰਿਕਵਰੀ ਪੁਜੀਸ਼ਨ, ਵੈਟੀਲੈਟਰ ਬਣਾਉਟੀ ਸਾਹ ਕਿਰਿਆ ਦੇਣ ਦੀ ਟ੍ਰੇਨਿੰਗ ਨਹੀਂ ਹੁੰਦੀ। ਸਗੋਂ ਲੋਕਾਂ ਵਲੋਂ ਪੀੜਤਾਂ ਨੂੰ ਪਾਣੀ ਪਿਲਾਕੇ , ਪਾਣੀ ਪੀੜਤਾਂ ਦੀ ਸਾਹ ਨਾਲੀ ਵਿੱਚ ਜਾਣ ਕਾਰਨ, ਫੇਫੜਿਆਂ, ਦਿਲ, ਦਿਮਾਗ ਨੂੰ ਆਕਸੀਜਨ ਦੀ ਸਪਲਾਈ ਬੰਦ ਹੋਣ ਕਾਰਨ ਦੋ ਤਿੰਨ ਮਿੰਟਾਂ ਵਿੱਚ ਮੌਤਾਂ ਹੋ ਰਹੀਆਂ ਹਨ। ਬੇਹੋਸ਼, ਦੌਰੇ ਪਏ, ਆਵਾਜਾਈ ਜਾਂ ਕਿਸੇ ਹੋਰ ਹਾਦਸਿਆਂ ਦੇ ਪੀੜਤਾਂ ਨੂੰ ਕੇਵਲ ਰਿਕਵਰੀ ਜਾਂ ਵੈਟੀਲੈਟਰ ਪੁਜੀਸ਼ਨ ਵਿਚ ਲਿਟਾਕੇ ਅਤੇ ਏ ਬੀ ਸੀ ਡੀ ਅਤੇ ਸੀ ਪੀ ਆਰ ਕਰਕੇ ਹੀ ਮਰਨ ਤੋਂ ਬਚਾਇਆ ਜਾ ਸਕਦਾ ਹੈ ।
ਐਮਰਜੈਂਸੀ ਸਮੇਂ ਮਰਦਿਆਂ ਨੂੰ ਬਚਾਉਣ ਲਈ ਐਂਬੂਲੈਂਸਾਂ, ਫਾਇਰ ਬ੍ਰਿਗੇਡ, ਐਨ. ਡੀ. ਆਰ. ਐਫ., ਟੀਮਾਂ ਨੂੰ ਉਡੀਕਦੇ ਰਹਿੰਦੇ ਹਨ, ਜਦਕਿ ਫੇਫੜਿਆਂ, ਦਿਲ, ਦਿਮਾਗ ਨੂੰ ਆਕਸੀਜਨ ਦੀ ਸਪਲਾਈ ਬੰਦ ਹੋਣ ਕਾਰਨ, ਪੀੜਤਾਂ ਦੀ 2/3 ਮਿੰਟਾਂ ਵਿਚ ਮੌਤਾਂ ਹੋ ਜਾਂਦੀਆਂ ਹਨ । ਫੈਕਟਰੀਆਂ ਅਤੇ ਸਿਖਿਆ ਸੰਸਥਾਵਾਂ ਦੇ ਪ੍ਰਬੰਧਕਾਂ ਵੱਲੋਂ ਆਪਣੇ ਵਿਦਿਆਰਥੀਆਂ, ਅਧਿਆਪਕਾਂ, ਕਰਮਚਾਰੀਆਂ ਅਤੇ ਨੇੜੇ ਦੇ ਲੋਕਾਂ ਨੂੰ ਅਚਾਨਕ ਵਾਪਰਨ ਵਾਲੇ ਹਾਦਸਿਆਂ, ਦੁਰਘਟਨਾਵਾਂ, ਸਮੇਂ ਪੀੜਤਾਂ ਨੂੰ ਮਰਨ ਤੋਂ ਬਚਾਉਣ ਲਈ, ਮੌਕੇ ਤੇ ਠੀਕ ਸਹਾਇਤਾ ਕਰਨ ਦੀ ਟ੍ਰੇਨਿੰਗ ਅਭਿਆਸ ਅਤੇ ਮੌਕ ਡਰਿੱਲਾਂ ਕਦੇ ਵੀ ਨਹੀਂ ਕਰਵਾਏ ਜਾਂਦੇ। ਕਿਉਂਕਿ ਵਿਉਪਾਰਕ ਅਦਾਰਿਆਂ ਅਤੇ ਸੰਸਥਾਵਾਂ ਦੇ ਉਦੇਸ਼ ਵੱਧ ਧੰਨ ਦੌਲਤ, ਸ਼ੋਹਰਤ, ਪ੍ਰਸ਼ੰਸਾ ਕਮਾਉਣਾ ਹੀ ਰਹਿ ਗਏ ਹਨ। ਬੱਚਿਆਂ ਦੀ ਸੁਰੱਖਿਆ ਬਚਾਉ ਮਦਦ ਲਈ ਜਾਗਰੂਕ ਕਰਨ ਲਈ ਕੋਈ ਅਧਿਕਾਰੀ ਜਾਂ ਪ੍ਰਬੰਧਕ ਇਮਾਨਦਾਰੀ, ਵਫ਼ਾਦਾਰੀ ਨਾਲ ਬੱਚਿਆਂ ਨੂੰ ਨਿਯਮਾਂ, ਕਾਨੂੰਨਾਂ, ਅਸੂਲਾਂ, ਫਰਜ਼ਾਂ, ਬਾਰੇ ਜਾਗਰੂਕ ਨਹੀਂ ਕਰਦੇ ਅਤੇ ਨਾਂ ਹੀ ਵਿਸ਼ਾ ਮਾਹਿਰਾਂ ਰਾਹੀਂ ਬੱਚਿਆਂ ਨੂੰ ਜਾਗਰੂਕ ਕਰਵਾਇਆ ਜਾਂਦਾ ਹੈ। ਸੇਫਟੀ ਬਚਾਉ ਮਦਦ ਸਹਾਇਤਾ ਦੀ ਸੋਚ ਭਾਵਨਾਵਾਂ ਇਰਾਦੇ ਅਤੇ ਆਦਤਾਂ ਹੀ ਦਿਲ ਦਿਮਾਗ ਵਿੱਚ ਨਹੀਂ ਹਨ । ਮਿਲਟਰੀ, ਪੈਰਾ ਮਿਲਟਰੀ ਫੋਰਸ, ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਦੇ ਅਧਿਕਾਰੀਆਂ ਵਲੋਂ ਆਪਣੇ ਸਿਖਿਆਰਥੀਆਂ ਨੂੰ ਟ੍ਰੇਨਿੰਗ ਦਿੰਦੇ ਹੋਏ ਦੱਸਿਆ ਜਾਂਦਾ ਹੈ ਕਿ ਟ੍ਰੇਨਿੰਗ, ਅਭਿਆਸ ਅਤੇ ਮੌਕ ਡਰਿੱਲਾਂ ਸਮੇਂ ਧਿਆਨ ਨਾਲ ਸਿੱਖੀਆ ਸਮਝੀਆਂ ਗਲਾਂ ਅਤੇ ਕੀਤੇ ਜਾਂਦੇ ਅਭਿਆਸ, ਸਖ਼ਤ ਮਿਹਨਤ ਕਰਦੇ ਹੋਏ, ਮੌਕ ਡਰਿੱਲਾਂ ਦੌਰਾਨ ਬਹਾਇਆ ਗਿਆ ਪਸੀਨਾ, ਸੁਰੱਖਿਆ ਕਵਚ ਵਾਂਗ ਮਦਦ ਕਰਦੇ ਹਨ । ਦਿਮਾਗ ਐਮਰਜੈਂਸੀ ਦੌਰਾਨ ਆਪਣੇ ਆਪ ਬਚਾਉਣ ਲਈ ਯਤਨਸ਼ੀਲ ਹੋ ਜਾਂਦਾ ਹੈ । ਸੇਫਟੀ ਨਿਯਮਾਂ, ਕਾਨੂੰਨਾਂ, ਅਸੂਲਾਂ, ਫਰਜ਼ਾਂ ਦੀ ਇਮਾਨਦਾਰੀ, ਵਫ਼ਾਦਾਰੀਆ ਨਾਲ ਪਾਲਣਾ ਕਰਨ ਵਾਲੇ ਜਵਾਨਾਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਜੰਗਾਂ, ਮਹਾਂਮਾਰੀਆਂ, ਹਾਦਸਿਆਂ ਅਤੇ ਅਚਾਨਕ ਵਾਪਰਨ ਵਾਲੀਆਂ ਘਟਨਾਵਾਂ ਸਮੇਂ ਮਰਨ ਤੋਂ ਬਚਾਉਂਦੇ ਹਨ। ਇਸੇ ਕਰਕੇ ਵੱਡੀਆਂ ਆਫਤਾਵਾਂ, ਘਟਨਾਵਾਂ,‌ ਦੰਗਿਆ, ਮਹਾਂਮਾਰੀਆਂ ਸਮੇਂ ਆਮ ਨਾਗਰਿਕਾਂ ਨੂੰ ਬਚਾਉਣ ਲਈ ਮਿਲਟਰੀ ਜਾਂ ਪੈਰਾ ਮਿਲਟਰੀ ਫੋਰਸ ਦੇ ਜਵਾਨਾਂ,‌ਐਨ/ਐਸ ਡੀ ਆਰ ਐਫ, ਟੀਮਾਂ ਅਤੇ ਡਾਕਟਰਾਂ ਨਰਸਾਂ ਨੂੰ ਬੁਲਾਇਆ ਜਾਂਦਾ ਹੈ, ਜਦਕਿ ਆਮ ਨਾਗਰਿਕ, ਪੁਲਿਸ, ਫੈਕਟਰੀ ਕਰਮਚਾਰੀ, ਐਨ ਐਸ ਐਸ ਵੰਲਟੀਅਰ, ਐਨ ਸੀ ਸੀ ਕੇਡਿਟਜ ਤਾਂ ਖੜ੍ਹੇ, ਮੱਦਦ ਕਰਨ ਵਾਲਿਆਂ ਨੂੰ ਦੇਖਦੇ ਰਹਿੰਦੇ ਹਨ। ਪਰ ਅੱਗੇ ਆਕੇ ਮਦਦ ਨਹੀਂ ਕਰਦੇ। ਉਨ੍ਹਾਂ ਵਲੋਂ ਪੀੜਤਾਂ ਦੀ ਸਹਾਇਤਾ ਨਹੀਂ ਕੀਤੀ ਜਾਂਦੀ ਕਿਉਂਕਿ ਉਨ੍ਹਾਂ ਨੂੰ ਸੁਰੱਖਿਆ ਬਚਾਓ ਮਦਦ ਦੀ ਟ੍ਰੇਨਿੰਗਾਂ ਸਿਖਿਆ ਸੰਸਥਾਵਾਂ ਅਤੇ ਕੈਂਪਾਂ ਦੌਰਾਨ ਕਦੇ ਵੀ ਨਹੀਂ ਕਰਵਾਈਆਂ ਜਾਂਦੀਆਂ । ਹਰ ਸਾਲ ਸਰਕਾਰਾਂ ਵਲੋਂ ਕਰੋੜਾਂ ਰੁਪਏ, ਸਿੱਖਿਆ ਸੰਸਥਾਵਾਂ, ਐਨ ਐਸ ਐਸ ਅਤੇ ਐਨ ਸੀ ਸੀ ਅਧਿਕਾਰੀਆਂ ਨੂੰ ਦੇਕੇ ਵਿਦਿਆਰਥੀਆਂ ਨੂੰ ਦੇਸ਼ ਸਮਾਜ ਮਾਨਵਤਾ ਦੇ ਮਦਦਗਾਰ ਫ਼ਰਿਸ਼ਤੇ ਬਣਾਉਣ ਲਈ ਕੈਂਪ ਲਗਾਏ ਜਾਂਦੇ ਹਨ ਤਾਂ ਜ਼ੋ ਵਿਦਿਆਰਥੀਆਂ ਨੂੰ ਟ੍ਰੇਨਿੰਗ ਅਭਿਆਸ ਕਰਵਾਕੇ, ਆਪਣੇ ਦੇਸ਼, ਸਮਾਜ, ਨਾਗਰਿਕਾਂ ਅਤੇ ਪ੍ਰਾਪਰਟੀਆਂ ਨੂੰ ਤਬਾਹੀਆਂ ਤੋਂ ਬਚਾਉਣ ਲਈ ਤਿਆਰ ਕੀਤਾ ਜਾਵੇ ਪਰ ਕੈਂਪਾਂ ਵਿਖੇ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ ਦੀ ਟ੍ਰੇਨਿੰਗ ਕਰਵਾਉਣ ਲਈ ਵਿਸ਼ਾ ਮਾਹਿਰਾਂ ਨੂੰ 30/40 ਮਿੰਟ ਪਰ ਮਨੋਰੰਜਨ, ਗੀਤ ਸੰਗੀਤ, ਨੱਚਣ ਗਾਉਣ ਭੰਗੜੇ ਗਿੱਧੇ ਪਾਉਣ ਦੇ ਅਭਿਆਸ ਕਰਨ ਲਈ, ਕਈ ਕਈ ਘੰਟੇ ਜਾਂ ਦਿਨ ਦਿੱਤੇ ਜਾਂਦੇ ਹਨ। ਤਾਂ ਜ਼ੋ ਆਏਂ ਮਹਿਮਾਨਾਂ ਦਾ ਮਨੋਰੰਜਨ ਹੁੰਦਾ ਰਹੇ। ਜਦਕਿ ਸੁਰੱਖਿਅਤ, ਸਿਹਤਮੰਦ, ਖੁਸ਼ਹਾਲ, ਭਵਿੱਖ ਲਈ ਬੱਚਿਆਂ ਨੂੰ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ, ਸਿਲੰਡਰਾਂ ਦੀ ਠੀਕ ਵਰਤੋਂ ਰੈਸਕਿਯੂ ਟਰਾਂਸਪੋਰਟ ਕਰਨ ਦੀ ਟ੍ਰੇਨਿੰਗ ਨੂੰ ਮਹੱਤਵ ਦੇਕੇ, ਪੂਰੀ ਟ੍ਰੇਨਿੰਗ ਕਰਵਾਉਣ ਲਈ ਯਤਨ ਕਰਨੇ ਚਾਹੀਦੇ ਹਨ । ਕੁਦਰਤੀ ਜਾਂ ਮਨੁੱਖੀ ਆਫਤਾਵਾਂ, ਹਾਦਸਿਆਂ, ਘਰੇਲੂ /ਵਿਉਪਾਰਕ ਅਦਾਰਿਆਂ ਵਿਖੇ ਵਾਪਰ ਰਹੀਆਂ ਘਟਨਾਵਾਂ ਸਮੇਂ ਪਾਸ ਖੜ੍ਹੇ ਰਿਸ਼ਤੇਦਾਰਾਂ, ਪੜੋਸੀਆਂ, ਦੋਸਤਾਂ ਵਲੋਂ ਮਰਦਿਆਂ ਨੂੰ ਬਚਾਉਣ ਲਈ ਮੌਕੇ ਤੇ ਠੀਕ ਫਸਟ ਏਡ, ਸੀ ਪੀ ਆਰ, ਰਿਕਵਰੀ ਪੁਜੀਸ਼ਨ, ਵੈਟੀਲੈਟਰ ਬਣਾਉਟੀ ਸਾਹ ਕਿਰਿਆ ਕਰਨ ਦੀ ਕੋਸ਼ਿਸਾਂ ਕਦੇ ਵੀ ਇਸੇ ਕਰਕੇ ਨਹੀਂ ਕੀਤੀਆਂ ਜਾਂਦੀਆਂ ਕਿਉਂਕਿ ਉਨ੍ਹਾਂ ਨੂੰ ਬਚਪਨ ਜਵਾਨੀ ਵਿੱਚ ਸਿਖਿਆ ਸੰਸਥਾਵਾਂ ਅਤੇ ਕੈਂਪਾਂ ਦੌਰਾਨ ਟ੍ਰੇਨਿੰਗ ਅਭਿਆਸ ਨਹੀਂ ਕਰਵਾਏ ਜਾਂਦੇ। ਮੌਕੇ ਤੇ ਕਪੜਿਆਂ ਰੁਮਾਲ ਟਾਈ ਪੱਗੜੀਆਂ ਚੂਨੀਆਂ ਚਾਦਰਾਂ, ਬਾਸਾ, ਟਾਹਣੀਆਂ, ਸੋਟੀਆਂ ਵਾਇਪਰ, ਝਾੜੂਆਂ ਅਖ਼ਬਾਰਾਂ ਕਾਪੀਆਂ ਨਾਲ ਤਿਆਰ ਕੀਤੀਆ ਪੱਟੀਆਂ, ਫੱਟੀਆਂ ਦੀ ਵਰਤੋਂ ਕਰਕੇ, ਵਗਦੇ ਖੂਨ ਨੂੰ ਬੰਦ ਕਰਨ, ਟੁੱਟੇ ਅੰਗਾਂ ਨੂੰ ਅਹਿਲ ਕਰਨ ਲਈ ਕੁਝ ਵੀ ਨਹੀਂ ਕੀਤਾ ਜਾਂਦਾ, ਕਿਉਂਕਿ ਬਚਪਨ, ਜਵਾਨੀ ਵਿੱਚ ਸਿਖਿਆ ਸੰਸਥਾਵਾਂ ਵਿਖੇ ਉਨ੍ਹਾਂ ਨੂੰ ਟ੍ਰੇਨਿੰਗ ਅਭਿਆਸ ਨਹੀਂ ਕਰਵਾਏ ਜਾਂਦੇ । ਮਨੋਰੰਜਨ ਫੈਸ਼ਨਾਂ, ਸੰਵਾਦਾਂ, ਸੈਰ ਸਪਾਟਿਆ ਨੱਚਣ ਟੱਪਣ ਗਾਉਣ ਲਈ ਹੀ ਯਤਨ ਟ੍ਰੇਨਿੰਗ ਅਭਿਆਸ ਕੀਤੇ ਜਾਂਦੇ ਹਨ । ਸਚਾਈ ਹੈ ਕਿ ਕਿਸੇ ਵੀ ਵਿਆਕਤੀ ਦਾ ਸਾਹ ਬੰਦ ਹੋਣ, ਦਿਲ ਰੁਕਣ, ਦਿਮਾਗ ਨੂੰ ਆਕਸੀਜਨ ਦੀ ਸਪਲਾਈ ਬੰਦ ਹੋਣ, ਵੱਧ ਖੂਨ ਨਿਕਲਣ, ਸਾਹ ਨਾਲੀ ਵਿੱਚ ਬਾਹਰੀ ਚੀਜ਼ ਦਾ ਫਸਣਾ,‌ ਕਰੰਟ ਲੱਗਣ, ਜ਼ਹਿਰਾਂ ਦੇ ਅਸਰ, ਡੁੱਬਣ ਅਤੇ ਗੈਸਾਂ ਧੂੰਏਂ ਵਿੱਚ ਫ਼ਸੇ ਰਹਿਣ ਕਾਰਨ, 2/3 ਮਿੰਟਾਂ ਤੋਂ 15/20 ਮਿੰਟਾਂ ਵਿੱਚ ਮੌਤਾਂ ਹੋ ਜਾਂਦੀਆਂ ਹਨ ।
ਕਿਸੇ ਵੀ ਸੰਕਟ ਸਮੇਂ ਫ਼ੋਨ ਕਰਨ ਮਗਰੋਂ, ਪੁਲਿਸ, ਐਂਬੁਲੈਂਸਾਂ, ਫਾਇਰ ਬ੍ਰਿਗੇਡ, ਅਕਸਰ 20/30 ਮਿੰਟਾਂ ਬਾਅਦ, ਪਿੰਡਾਂ ਵਿਖੇ 60/90 ਮਿੰਟਾਂ ਬਾਅਦ ਘਟਨਾ ਵਾਲੀਆਂ ਥਾਵਾਂ ਤੇ ਪਹੁੰਚਕੇ ਮਦਦ ਸ਼ੁਰੂ ਕਰਦੇ ਹਨ ਜਦਕਿ ਵੱਧ ਪੀੜਤਾਂ ਦੀਆਂ ਮੌਤਾਂ ਤਾਂ ਪਹਿਲਾਂ ਹੀ ਹੋ ਚੁੱਕਦੀਆਂ ਹਨ। ਅੱਗਾਂ, ਬਿਜਲੀ ਸ਼ਾਟ ਸਰਕਟ ਕਾਰਨ ਕੁਝ ਮਿੰਟਾਂ ਵਿੱਚ ਹੀ ਸੱਭ ਕੁਝ ਸੜਕੇ ਰਾਖ ਹੋ ਚੁੱਕਦਾ ਹੈ। ਅਜਿਹੀਆਂ ਦੁਖਦਾਈ ਘਟਨਾਵਾਂ ਹਰਰੋਜ ਘਰਾਂ, ਮੱਹਲਿਆ, ਫੈਕਟਰੀਆਂ, ਸੜਕਾਂ, ਵਿਉਪਾਰਕ ਅਦਾਰਿਆਂ ਅਤੇ ਸੰਸਥਾਵਾਂ ਵਿਖੇ ਦੇਖੀਆਂ ਜਾ ਸਕਦੀਆਂ ਹਨ । ਅੱਗਾਂ ਬੁਝਾਉਣ ਲਈ ਹਰੇਕ ਇਮਾਰਤ, ਸੰਸਥਾਵਾਂ ਵਿਖੇ ਅੱਗਾਂ ਬੁਝਾਉਣ ਵਾਲੇ ਸਿਲੰਡਰ ਲਗਾਏ ਜਾਂਦੇ ਹਨ ਪਰ ਅੱਗਾਂ ਦੀਆਂ ਕਿਸਮਾਂ, ਅੱਗਾਂ ਬੁਝਾਉਣ ਵਾਲੇ ਸਿਲੰਡਰਾਂ ਦੀ ਵਰਤੋਂ, ਪਾਣੀ, ਮਿੱਟੀ, ਅੱਗ ਨੂੰ ਭੁੱਖਾ ਮਾਰਨਾ, ਆਦਿ ਬਾਰੇ ਟ੍ਰੇਨਿੰਗ ਨਹੀਂ ਕਰਵਾਈਆਂ ਜਾਂਦੀਆਂ। ਕਿਉਂਕਿ ਸਾਡੇ ਦੇਸ਼ ਵਿੱਚ ਇਨਸਾਨੀ ਜ਼ਿੰਦਗੀ ਦੀ ਮਹੱਤਤਾ ਨਹੀਂ ਸਮਝਾਈ ਜਾਂਦੀਆਂ। ਅਚਾਨਕ ਹੋਣ ਵਾਲੀਆਂ ਮੌਤਾਂ ਨੂੰ ਪ੍ਰਮਾਤਮਾ ਦਾ ਭਾਣਾ ਮੰਨਿਆ ਜਾਂਦਾ ਹੈ ।
ਅਨੇਕਾਂ ਉਨਤ ਦੇਸ਼ਾਂ ਵਲੋਂ, ਆਪਣੇ ਨਾਗਰਿਕਾਂ ਦੇ ਜੀਵਨ ਜ਼ਿੰਦਗੀ ਸਿਹਤ ਤੰਦਰੁਸਤੀ ਅਰੋਗਤਾ ਨੂੰ ਸੱਭ ਤੋਂ ਵੱਧ ਮਹੱਤਤਾ ਦਿੱਤੀ ਜਾਂਦੀ ਹੈ ਇਸ ਲਈ ਜਿਥੇ ਪੀੜਤਾਂ ਨੂੰ ਮਰਨ ਤੋਂ ਬਚਾਉਣ ਲਈ, ਹੈਲੀਕਾਪਟਰ ਸੇਵਾਵਾਂ ਰਾਹੀਂ, ਪੀੜਤਾਂ ਕੋਲ‌ 5/7 ਮਿੰਟਾਂ ਵਿੱਚ ਮਦਦ ਪਹੁੰਚਾਈ ਜਾਂਦੀ ਹੈ, ਉਥੇ, ਉਨ੍ਹਾਂ ਦੇਸ਼ਾਂ ਵਲੋਂ ਆਪਣੇ ਵਿਦਿਆਰਥੀਆਂ, ਅਧਿਆਪਕਾਂ, ਪੁਲਿਸ ਫੈਕਟਰੀ ਕਰਮਚਾਰੀਆਂ, ਐਨ ਐਸ ਐਸ ਵੰਲਟੀਅਰਾਂ, ਐਨ ਸੀ ਸੀ ਕੇਡਿਟਜ ਅਤੇ ਨਾਗਰਿਕਾਂ ਨੂੰ, ਹਾਦਸਿਆਂ ਘਟਨਾਵਾਂ ਸਮੇਂ, ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਬਣਾਉਣ ਲਈ, ਸਕੂਲੀ ਪੱਧਰ ਤੇ ਹੀ ਬਚਪਨ ਤੋਂ ਤਿਆਰੀਆਂ ਕੀਤੀਆਂ ਜਾਂਦੀਆਂ ਹਨ ਜਿਸ ਹਿੱਤ, ਵਿਦਿਆਰਥੀਆਂ ਨੂੰ ਟ੍ਰੇਨਿੰਗ ਅਭਿਆਸ ਅਤੇ ਮੌਕ ਡਰਿੱਲਾਂ ਕਰਵਾਕੇ, ਆਪਣੇ ਬਚਾਅ ਅਤੇ ਪੀੜਤਾਂ ਦੀਆਂ ਜਾਨਾਂ ਬਚਾਉਣ ਲਈ ਤਿਆਰ ਕੀਤਾ ਜਾਂਦਾ ਹੈ । ਅਮਰੀਕਾ, ਕੈਨੇਡਾ, ਇੰਗਲੈਂਡ, ਰੂਸ ਅਤੇ ਚੀਨ ਵਰਗੇ ਅਨੇਕਾਂ ਦੇਸ਼ਾਂ ਵਿੱਚ, ਜਿਥੇ ਇਨਸਾਨੀ ਜ਼ਿੰਦਗੀਆਂ ਨੂੰ ਸੱਭ ਤੋਂ ਵੱਧ ਮਹੱਤਵਪੂਰਨ ਅਤੇ ਕੀਮਤੀ ਸਮਝਿਆ ਜਾਂਦਾ ਹੈ ਉਥੇ ਵਿਦਿਆਰਥੀਆਂ, ਨਾਗਰਿਕਾਂ, ਕਰਮਚਾਰੀਆਂ ਤੋਂ ਇਲਾਵਾ, ਬਾਹਰਲੇ ਦੇਸ਼ਾਂ ਤੋਂ ਆਏ ਨੋਜਵਾਨਾਂ ਨੂੰ ਵੀ ਲਗਾਤਾਰ ਟ੍ਰੇਨਿੰਗ, ਅਭਿਆਸ ਅਤੇ ਮੌਕ ਡਰਿੱਲਾਂ, ਹਰ ਮਹੱਲੇ, ਸੰਸਥਾਵਾਂ, ਵਿਉਪਾਰਕ ਅਦਾਰਿਆਂ, ਫੈਕਟਰੀਆਂ ਅਤੇ ਕਾਲੋਨੀਆਂ ਵਿਖੇ ਕਰਵਾਈਆਂ ਜਾਂਦੀਆਂ ਹਨ। ਪੀੜਤਾਂ ਦੀ ਸਹਾਇਤਾ ਕਰਨ ਵਾਲੇ ਵਿਦਿਆਰਥੀਆਂ, ਅਧਿਆਪਕਾਂ, ਪੁਲਸ ਫੈਕਟਰੀ ਕਰਮਚਾਰੀਆਂ, ਐਨ ਐਸ ਐਸ ਵੰਲਟੀਅਰਾਂ, ਐਨ ਸੀ ਸੀ ਕੇਡਿਟਜ ਨੂੰ ਸਰਕਾਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਮਦਦਗਾਰ ਫ਼ਰਿਸ਼ਤਿਆਂ ਵਜੋਂ ਸਨਮਾਨਿਤ ਕੀਤਾ ਜਾਂਦਾ ਹੈ ਪਰ ਭਾਰਤ ਵਿੱਚ ਪੀੜਤਾਂ ਨੂੰ ਦੇਖਕੇ ਲੋਕ ਸਹਾਇਤਾ ਇਸ ਕਰਕੇ ਨਹੀਂ ਕਰਦੇ ਕਿ ਪੁਲਿਸ ਉਨ੍ਹਾਂ ਨੂੰ ਤੰਗ ਪ੍ਰੇਸਾਨ ਕਰਦੀ ਹੈ। ਨਾ ਹੀ ਕਿਸੇ ਨੂੰ ਬਚਾਉਣ ਦੀ ਭਾਵਨਾ ਪੈਦਾ ਹੁੰਦੀ ਹੈ। ਜਦਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ, GOOD SAMARITAN ਵਜੋਂ ਸਰਕਾਰਾਂ ਵਲੋਂ, ਪੀੜਤਾਂ ਦੀ ਸਹਾਇਤਾ ਕਰਨ ਵਾਲਿਆ ਨੂੰ ਸਨਮਾਨਿਤ ਕਰਨ ਦੇ ਐਲਾਨ ਤਾਂ ਕੀਤੇ ਜਾਂਦੇ ਹਨ ਪਰ ਸਨਮਾਨਿਤ ਕੋਈ ਵੀ ਮਦਦਗਾਰ ਫ਼ਰਿਸ਼ਤਾ ਨਹੀਂ ਕੀਤਾ ਜਾਂਦਾ ।
ਸਤਿਕਾਰਯੋਗ ਸੁਪਰੀਮ ਕੋਰਟ, ਪੰਜਾਬ ਹਰਿਆਣਾ ਹਾਈਕੋਰਟ ਵਲੋਂ ਵਲੋਂ, 2012 ਵਿਚ ਸਕੂਲਾਂ ਦੇ ਵਿਦਿਆਰਥੀਆਂ ਨੂੰ ਆਪਣੇ ਬਚਾਅ ਅਤੇ ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਬਣਾਉਣ ਲਈ SAFE SCHOOL VAHAN & TRAINING POLICY ਅਨੁਸਾਰ ਵਿਦਿਆਰਥੀਆਂ, ਅਧਿਆਪਕਾਂ ਅਤੇ ਸਟਾਫ ਮੈਂਬਰਾਂ ਨੂੰ ਸਾਲ ਵਿੱਚ ਦੋ ਵਾਰ ਆਵਾਜਾਈ ਨਿਯਮਾਂ, ਕਾਨੂੰਨਾਂ, ਅਸੂਲਾਂ, ਫਰਜ਼ਾਂ, ਤੋਂ ਇਲਾਵਾ ਫਸਟ ਏਡ, ਸੀ ਪੀ ਆਰ, ਜ਼ਖਮੀਆਂ ਦੀ ਸੇਵਾ ਸੰਭਾਲ ਅਤੇ ਫਾਇਰ ਸੇਫਟੀ, ਸਿਲੰਡਰਾਂ ਦੀ ਵਰਤੋਂ ਬਾਰੇ ਟ੍ਰੇਨਿੰਗ ਕਰਵਾਉਣ ਲਈ, ਹਦਾਇਤਾਂ ਦਿੱਤੀਆਂ ਗਈਆਂ ਹਨ। ਹਰੇਕ ਸਕੂਲ ਵਿਖੇ ਵਿਦਿਆਰਥੀਆਂ ਦੀ ਸੁਰੱਖਿਆ ਲਈ ਕਮੇਟੀਆਂ ਬਣਾਉਣ ਦੀਆਂ ਹਦਾਇਤਾਂ ਹਨ ਤਾਂ ਜ਼ੋ ਟ੍ਰੇਨਿੰਗ ਅਤੇ ਮੌਕ ਡਰਿੱਲਾਂ ਕਰਵਾਕੇ, ਵਿਦਿਆਰਥੀਆਂ ਨੂੰ 7/8 ਸਾਲਾਂ ਵਿੱਚ, ਬਾਲਗ ਹੋਣ ਤੱਕ, ਉਨ੍ਹਾਂ ਨੂੰ ਦੇਸ਼, ਸਮਾਜ ਦੇ ਜੁਮੇਵਾਰ ਵਫ਼ਾਦਾਰ ਨਾਗਰਿਕ ਬਣਾਇਆ ਜਾਵੇ ਤਾਂ ਹੀ, 18 ਸਾਲਾਂ ਮਗਰੋਂ ਵ੍ਹੀਕਲ ਚਲਾਉਣ ਲਈ ਲਾਇਸੰਸ ਅਤੇ ਨੋਕਰੀਆ ਦਿੱਤੀਆਂ ਜਾਂਦੀਆਂ ਹਨ ਪਰ ਬੱਚਿਆਂ ਅਤੇ ਨਾਬਾਲਗਾਂ ਨੂੰ ਜੁਮੇਵਾਰ, ਵਫ਼ਾਦਾਰ, ਨਾਗਰਿਕ ਅਤੇ ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਬਣਾਉਣ ਦੀ ਥਾਂ, ਨਾਬਾਲਗਾਂ ਨੂੰ ਮੋਟਰਸਾਈਕਲ, ਸਕੂਟਰ, ਕਾਰਾਂ ਦੇਕੇ, ਹਾਦਸੇ ਕਾਰਨ ਵਾਸਤੇ ਮਾਪਿਆਂ ਵਲੋਂ ਭੇਜਿਆ ਜਾ ਰਿਹਾ ਹੈ । ਪੁਲਸ ਪ੍ਰਸ਼ਾਸਨ, ਸਿਖਿਆ ਸੰਸਥਾਵਾਂ ਦੇ ਪ੍ਰਬੰਧਕਾਂ ਅਤੇ ਮਾਪਿਆਂ ਵਲੋਂ ਬੱਚਿਆਂ, ਨਾਬਾਲਗਾਂ ਅਤੇ ਨੋਜਵਾਨਾਂ ਨੂੰ ਸੜਕਾਂ, ਕਲੱਬਾਂ, ਹੋਟਲਾਂ ਸੰਸਥਾਵਾਂ ਵਿਖੇ ਮੌਜ ਮਸਤੀਆਂ ਕਰਦੇ ਦੇਖਿਆ ਤਾਂ ਜਾਂਦਾ ਹੈ। ਪਰ ਰੋਕਿਆ ਨਹੀਂ ਜਾਂਦਾ । ਆਵਾਜਾਈ ਨਿਯਮਾਂ ਕਾਨੂੰਨਾਂ ਦੀ ਉਲੰਘਣਾ ਕਰਦੇ ਹੋਏ, ਮਾਪਿਆਂ ਵਲੋਂ ਆਪਣੇ ਬੱਚਿਆਂ ਅਤੇ ਨਾਬਾਲਗਾਂ ਨੂੰ ਮੋਟਰਸਾਈਕਲ, ਸਕੂਟਰ, ਕਾਰਾਂ ਚਲਾਉਣੀਆ ਸਿਖਾਈਆਂ ਜਾਂਦੀਆਂ ਅਤੇ ਵ੍ਹੀਕਲ ਬੱਚਿਆਂ ਨੂੰ ਦੇਕੇ ਸੜਕਾਂ ਤੇ ਮੌਜ ਮਸਤੀਆਂ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ । ਹਾਦਸਿਆਂ ਕਰਨ ਵਾਲੇ, ਅਤੇ ਵੱਧ ਗਿਣਤੀ ਵਿੱਚ ਸੜਕਾਂ ਤੇ ਮਰਨ ਵਾਲੇ ਮਸਤੀਆਂ ਵਿਚ ਝੂਮਦੇ, ਨਚਦੇ, ਟੱਪਦੇ ਮੋਟਰਸਾਇਕਲਾਂ ਸਕੂਟਰਾਂ ਕਾਰਾਂ ਚਲਾਉਦੇ ਨਾਬਾਲਗ ਬਣ‌ ਰਹੇ ਹਨ । ਹਰਰੋਜ ਹੋ ਰਹੇ ਹਾਦਸਿਆਂ, ਘਰੇਲੂ ਘਟਨਾਵਾਂ ਅਤੇ ਅਚਾਨਕ ਹੋ ਰਹੀਆਂ ਮੌਤਾਂ ਨੂੰ ਘਟਾਉਣ ਲਈ, ਵਿਦਿਆਰਥੀਆਂ, ਅਧਿਆਪਕਾਂ, ਕਰਮਚਾਰੀਆਂ ਅਤੇ ਉਨ੍ਹਾਂ ਰਾਹੀਂ ਮਾਪਿਆਂ ਨੂੰ ਆਪਣੀ ਸੁਰੱਖਿਆ ਅਤੇ ਦੂਸਰਿਆਂ ਦੇ ਬਚਾਉ/ ਮਦਦ ਕਰਨ ਵਾਸਤੇ, ਤਿਆਰ ਕਰਨ ਲਈ, ਅਗਲੇ ਪੰਜ ਸਾਲ ਨਿਰੰਤਰ ਟ੍ਰੇਨਿੰਗ, ਅਭਿਆਸ ਅਤੇ ਮੌਕ ਡਰਿੱਲਾਂ ਕਰਵਾਕੇ, ਭਾਰਤ ਅਤੇ ਪੰਜਾਬ ਨੂੰ ਸੁਰਖਿਅਤ, ਖੁਸ਼ਹਾਲ ਮੱਦਦਗਾਰਾਂ ਦਾ ਦੇਸ਼ ਬਣਾਉਣ ਲਈ ਜ਼ੰਗੀ ਪੱਧਰ ਤੇ ਯਤਨ ਕੀਤੇ ਜਾਣ ।
ਵਲੋਂ ਕਾਕਾ ਰਾਮ ਵਰਮਾ ਪਟਿਆਲਾ 9878611620