ਸਿਹਤ ਕੇਂਦਰ ਕੌਲੀ ਵੱਲੋਂ ਤੀਵਰ ਦਸਤ ਰੋਕੂ ਪੰਦਰਵਾੜੇ ਦੀ ਕੀਤੀ ਸ਼ੁਰੂਆਤ

ਸਿਹਤ ਕੇਂਦਰ ਕੌਲੀ ਵੱਲੋਂ ਤੀਵਰ ਦਸਤ ਰੋਕੂ ਪੰਦਰਵਾੜੇ ਦੀ ਕੀਤੀ ਸ਼ੁਰੂਆਤ
: ਡਾਇਰੀਆ ਕਾਰਨ ਜ਼ੀਰੋ ਮੌਤਾਂ ਦੇ ਟੀਚੇ ਦੀ ਪ੍ਰਾਪਤੀ ਲਈ ਲੋਕਾਂ ਦਾ ਸਹਿਯੋਗ ਜਰੂਰੀ: ਐਸਐਮਓ ਡਾ: ਨਾਗਰਾ
ਰਾਜਪੁਰਾ, 4 ਜੁਲਾਈ ( ) ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾ: ਬਲਬੀਰ ਸਿੰਘ ਦੀਆਂ ਹਦਾਇਤਾਂ ਹੇਠ ਸਿਵਲ ਸਰਜਨ ਪਟਿਆਲਾ ਡਾ: ਰਵਿੰਦਰ ਕੌਰ ਦੇ ਹੁਕਮਾਂ ਤਹਿਤ ਮੁੱਢਲਾ ਸਿਹਤ ਕੇਂਦਰ ਕੌਲੀ ਅਧੀਨ ਆਉਂਦੇ ਸਾਰੇ ਸਿਹਤ ਅਤੇ ਤੰਦਰੁਸਤ ਸਿਹਤ ਕੇਂਦਰਾਂ ਵਿੱਚ ਸੀਨੀਅਰ ਮੈਡੀਕਲ ਅਫਸਰ ਡਾ: ਗੁਰਪ੍ਰੀਤ ਸਿੰਘ ਨਾਗਰਾ ਦੀ ਅਗਵਾਈ ਵਿੱਚ 4 ਜੁਲਾਈ ਤੋਂ 17 ਜੁਲਾਈ ਤੱਕ ਚੱਲਣ ਵਾਲੇ ਤੀਵਰ ਦਸਤ ਰੋਕੂ ਪੰਦਰਵਾੜੇ ਦੀ ਸ਼ੁਰੂਆਤ ਕਰਵਾਈ ਗਈ।
ਮੁੱਢਲਾ ਸਿਹਤ ਕੇਂਦਰ ਕੌਲੀ ਵਿਖੇ ਬਣਾਏ ਗਏ ਓਆਰਐਸ ਤੇ ਜਿੰਕ ਕਾਰਨਰ ਉਤੇ ਐਸਐਮਓ ਡਾ: ਗੁਰਪ੍ਰੀਤ ਸਿੰਘ ਨਾਗਰਾ ਵੱਲੋਂ 5 ਸਾਲ ਤੱਕ ਦੇ ਬੱਚਿਆਂ ਨੂੰ ਓਆਰਐਸ ਦੇ ਪੈਕੇਂਟ ਵੰਡ ਕੇ ਤੀਵਰ ਦਸਤ ਰੋਕੂ ਪੰਦਰਵਾੜੇ ਦੀ ਸ਼ੁਰੂਆਤ ਕੀਤੀ। ਇਸ ਦਾ ਟੀਚਾ ਬਚਪਨ ਵਿੱਚ ਦਸਤ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਠੱਲ ਪਾਉਣਾ ਹੈ ਤੇ ਇਸਦੀ ਪ੍ਰਾਪਤੀ ਦੇ ਲਈ ਲੋਕਾਂ ਦਾ ਸਹਿਯੋਗ ਜਰੂਰੀ ਹੈ। ਉਨ੍ਹਾਂ ਕਿਹਾ ਕਿ ਦਸਤਾਂ ਲੱਗਣ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਓਰਲ ਰੀਹਾਈਡਰੇਸ਼ਨ ਸਾਲਟ (ਓਆਰਐਸ) ਦੀ ਸਹੀ ਮਾਤਰਾ ਅਤੇ ਜ਼ਿੰਕ ਦੀਆਂ ਗੋਲੀਆਂ ਦੀ ਖੁਰਾਕ ਦੇ ਨਾਲ ਨਾਲ ਬੱਚੇ ਦੁਆਰਾ ਲੋੜੀਂਦੀ ਪੋਸ਼ਣ ਦੇ ਸੇਵਨ ਨਾਲ ਰੋਕਿਆ ਜਾ ਸਕਦਾ ਹੈ।
ਬਲਾਕ ਐਕਸਟੈਸ਼ਨ ਐਜੂਕੇਟਰ ਸਰਬਜੀਤ ਸਿੰਘ ਸੈਣੀ ਨੋਡਲ ਅਫਸਰ ਆਈਈਸੀ ਨੇ ਦੱਸਿਆ ਕਿ ਇਸ ਪੰਦਰਵਾੜੇ ਤਹਿਤ ਸਿਹਤ ਕੇਂਦਰ ਕੌਲੀ ਅਧੀਨ ਆਉਂਦੇ ਏਰੀਏ ਦੇ 0 ਤੋਂ 5 ਸਾਲ ਤੱਕ ਦੇ 16 ਹਜਾਰ 990 ਬੱਚਿਆਂ ਨੂੰ ਕਵਰ ਕੀਤਾ ਜਾਣਾ ਹੈ। ਜਿਸਦੇ ਚਲਦਿਆਂ ਸਿਹਤ ਕੇਂਦਰ ਕੌਲੀ ਅਧੀਨ ਪੈਂਦੇ ਸਾਰੇ ਤੰਦਰੁਸਤ ਸਿਹਤ ਕੇਂਦਰਾਂ ਵਿੱਚ ਓਆਰਐਸ$ਜਿੰਕ ਕਾਰਨਰ ਬਣਾਏ ਗਏ ਹਨ, ਜਿਥੇ ਸਿਹਤ ਕਰਮਚਾਰੀ ਓਆਰਐਸ ਦਾ ਘੋਲ ਤਿਆਰ ਕਰਨ ਦੇ ਤਰੀਕੇ ਬਾਰੇ ਪ੍ਰਦਰਸ਼ਨ ਕਰਨਗੇ ਤੇ ਦਸਤ ਨਾਲ ਪੀੜ੍ਹਤ ਬੱਚਿਆਂ ਨੂੰ ਓਆਰਐਸ ਦਾ ਘੋਲ ਦੇ ਜਿੰਕ ਦੀਆਂ ਗੋਲੀਆਂ ਖੁਆਈਆਂ ਜਾਣਗੀਆਂ। ਜਿਸ ਤਹਿਤ ਆਸ਼ਾ ਵਰਕਰਾਂ ਦੇ ਰਾਹੀ ਘਰ ਘਰ 5 ਸਾਲ ਤੱਕ ਦੇ ਬੱਚਿਆਂ ਨੂੰ ਓਆਰਐਸ ਪੈਕੇਟ ਵੰਡੇ ਜਾਣੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਪੀਣ ਵਾਲੇ ਸਾਫ ਪਾਣੀ ਦੀ ਵਰਤੋਂ, ਪੀਣ ਵਾਲੇ ਪਾਣੀ ਨੂੰ ਹਮੇਸ਼ਾ ਢੱਕ ਕੇ ਰੱਖਣ, ਫੱਲ ਅਤੇ ਸਬਜ਼ੀਆਂ ਦੀ ਵਰਤੋਂ ਧੋ ਕੇ ਕਰਣ, ਆਪਣਾ ਆਲਾ-ਦੁਆਲਾ ਸਾਫ਼ ਰੱਖਣ, ਘੱਟੋ ਘੱਟ ਛੇ ਮਹੀਨੇ ਤੱਕ ਮਾਂ ਦਾ ਦੁੱਧ ਪਿਲਾਉਣ ਅਤੇ ਸਮੇਂ ਸਮੇਂ ਸਿਰ ਆਪਣੇ ਹੱਥ ਧੋਣੇ ਚਾਹੀਦੇ ਹਨ। ਇਸ ਮੌਕੇ ਡੈਟਲ ਡਾ: ਯੋਗੇਸ਼, ਮੈਡੀਕਲ ਅਫਸਰ ਮਨਪ੍ਰੀਤ ਕੌਰ, ਸੀਨੀਅਰ ਫਾਰਮੇਸੀ ਅਫਸਰ ਸੋਮ ਨਾਥ, ਫਾਰਮੇਸੀ ਅਫਸਰ ਰਾਜ ਵਰਮਾ, ਐਲਐਚਵੀ ਪੂਨਮ ਵਾਲੀਆ, ਏਐਨਐਮ ਪਰਮਜੀਤ ਕੌਰ, ਐਲਟੀ ਇੰਦਰਜੀਤ, ਸਟਾਫ ਨਰਸ ਮਧੂ ਬਾਲਾ ਸਮੇਤ ਆਸ਼ਾ ਵਰਕਰਾਂ ਮੋਜੂਦ ਸਨ।
