ਪੀ. ਪੀ. ਐੱਫ. ਤੇ ਐੱਨ. ਐੱਸ. ਸੀ. ਸਮੇਤ ਹੋਰ ਛੋਟੀਆਂ ਬੱਚਤਾਂ ਸਬੰਧੀ ਸਕੀਮਾਂ ’ਤੇ ਵਿਆਜ ਦਰਾਂ ’ਚ ਕੋਈ ਤਬਦੀਲੀ ਨਹੀਂ
ਦੁਆਰਾ: Punjab Bani ਪ੍ਰਕਾਸ਼ਿਤ :Wednesday, 01 January, 2025, 08:51 AM
ਪੀ. ਪੀ. ਐੱਫ. ਤੇ ਐੱਨ. ਐੱਸ. ਸੀ. ਸਮੇਤ ਹੋਰ ਛੋਟੀਆਂ ਬੱਚਤਾਂ ਸਬੰਧੀ ਸਕੀਮਾਂ ’ਤੇ ਵਿਆਜ ਦਰਾਂ ’ਚ ਕੋਈ ਤਬਦੀਲੀ ਨਹੀਂ
ਨਵੀਂ ਦਿੱਲੀ : ਭਾਰਤ ਸਰਕਾਰ ਨੇ 1 ਜਨਵਰੀ 2025 ਤੋਂ ਸ਼ੁਰੂ ਹੋ ਰਹੇ ਨਵੇਂ ਸਾਲ ਦੀ ਪਹਿਲੀ ਤਿਮਾਹੀ ਲਈ ਪੀ. ਪੀ. ਐੱਫ. ਤੇ ਐੱਨ. ਐੱਸ. ਸੀ. ਸਮੇਤ ਹੋਰ ਛੋਟੀਆਂ ਬੱਚਤਾਂ ਸਬੰਧੀ ਸਕੀਮਾਂ ’ਤੇ ਵਿਆਜ ਦਰਾਂ ’ਚ ਕੋਈ ਤਬਦੀਲੀ ਨਹੀਂ ਕੀਤੀ ਹੈ । ਵਿੱਤ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ,‘ਵਿੱਤੀ ਸਾਲ 2024-25 ਦੀ ਚੌਥੀ ਤਿਮਾਹੀ ਲਈ ਛੋਟੀਆਂ ਬੱਚਤਾਂ ਸਬੰਧੀ ਸਕੀਮਾਂ ’ਤੇ ਵਿਆਜ ਦਰਾਂ ’ਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਨੋਟੀਫਿਕੇਸ਼ਨ ਮੁਤਾਬਕ ਸੁਕੰਨਿਆ ਸਮਰਿਧੀ ਸਕੀਮ ਅਧੀਨ ਜਮ੍ਹਾਂ ਕਰਵਾਈ ਗਈ ਪੂੰਜੀ ’ਤੇ 8.2 ਫ਼ੀਸਦੀ ਵਿਆਜ ਲੱਗੇਗਾ ਜਦਕਿ ਤਿੰਨ ਸਾਲਾਂ ਲਈ ਜਮ੍ਹਾਂ ਪੂੰਜੀ ’ਤੇ 7.1 ਫ਼ੀਸਦੀ ਵਿਆਜ ਰਹੇਗਾ। ਪ੍ਰਾਵੀਡੈਂਟ ਫੰਡ ਅਤੇ ਡਾਕ ਘਰ ਬਚਤ ਸਕੀਮਾਂ ਲਈ ਵਿਆਜ ਦਰਾਂ ਕ੍ਰਮਵਾਰ 71.1 ਫ਼ੀਸਦੀ ਤੇ 4 ਫ਼ੀਸਦੀ ਰਹੀਆਂ ਹਨ ।