ਨਸ਼ਾ ਤਸਕਰਾਂ ਤੇ ਗੈਂਗਸਟਰਾਂ ਵਿਰੁਧ ਸ਼ੁਰੂ ਕੀਤੀ ਮੁਹਿੰਮ ਦੌਰਾਨ ਨਸ਼ਿਆਂ ਸਬੰਧੀ ਦਰਜ ਕੀਤੇ ਗਏ 8935 ਕੇਸਾਂ ’ਚੋਂ 12255 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ : ਆਈ. ਜੀ ਗਿੱਲ

ਦੁਆਰਾ: Punjab Bani ਪ੍ਰਕਾਸ਼ਿਤ :Tuesday, 31 December, 2024, 07:07 PM

ਨਸ਼ਾ ਤਸਕਰਾਂ ਤੇ ਗੈਂਗਸਟਰਾਂ ਵਿਰੁਧ ਸ਼ੁਰੂ ਕੀਤੀ ਮੁਹਿੰਮ ਦੌਰਾਨ ਨਸ਼ਿਆਂ ਸਬੰਧੀ ਦਰਜ ਕੀਤੇ ਗਏ 8935 ਕੇਸਾਂ ’ਚੋਂ 12255 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ : ਆਈ. ਜੀ ਗਿੱਲ
ਚੰਡੀਗੜ੍ਹ : ਇੰਸਪੈਕਟਰ ਜਨਰਲ ਆਫ ਪੁਲਸ (ਆਈ. ਜੀ.) ਸੁਖਚੈਨ ਗਿੱਲ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਨਸ਼ਾ ਤਸਕਰਾਂ ਤੇ ਗੈਂਗਸਟਰਾਂ ਵਿਰੁਧ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਮੁਹਿੰਮ ਦੌਰਾਨ ਨਸ਼ਿਆਂ ਸਬੰਧੀ ਦਰਜ ਕੀਤੇ ਗਏ 8935 ਕੇਸਾਂ ’ਚੋਂ 12255 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਵਿਚ 1213 ਵਪਾਰਕ ਤੇ 210 ਵੱਡੇ ਤਸਕਰ ਫੜੇ ਗਏ ਅਤੇ 1316 ਘਟੀਆ ਕਿਸਮ ਦੇ ਸਨ । ਵਪਾਰਕ ਤੌਰ ’ਤੇ 176 ਅਤੇ ਅੰਮ੍ਰਿਤਸਰ ਦਿਹਾਤੀ ’ਚ 465, ਬਠਿੰਡਾ ’ਚ ਮਾਧਿਅਮ ਵਜੋਂ ਸਭ ਤੋਂ ਵੱਧ ਸੀ । ਉਨ੍ਹਾਂ ਦਸਿਆ ਕਿ 1099 ਹੈਰੋਇਨ, 991 ਅਫੀਮ, 414 ਕੁਇੰਟਲ ਭੁੱਕੀ, 2 ਕਰੋੜ 94 ਲੱਖ ਗੋਲੀਆਂ ਅਤੇ ਮੈਡੀਕਲ ਨਸ਼ੇ ਦੇ ਟੀਕੇ, 14 ਕਰੋੜ ਰੁਪਏ ਤੋਂ ਵੱਧ ਦੀ ਡਰੱਗ ਮਨੀ ਕੀਤੀ ਜ਼ਬਤ । ਗਿੱਲ ਨੇ ਦਸਿਆ ਕਿ ਡਰੋਨਾਂ ’ਤੇ ਨਜ਼ਰ ਰੱਖਦਿਆਂ 513 ਥਾਵਾਂ ਤੋਂ ਨਸ਼ਾ ਫੜੀਆ ਗਿਆ, ਜਿਨ੍ਹਾਂ ’ਚ 257 ਡਰੋਨ ਸੁੱਟੇ ਗਏ, ਜਦਕਿ ਮਾੜੀ ਕਟੜਾ ’ਚ ਡਰੋਨ ’ਚ ਨਸ਼ੀਲੇ ਪਦਾਰਥਾਂ ਦੀ 185 ਕਿਲੋ ਹੈਰੋਇਨ ਬਰਾਮਦ ਕੀਤੀ ਗਈ । ਉਨ੍ਹਾਂ ਕਿਹਾ ਕਿ 27 ਅਪ੍ਰੈਲ ਨੂੰ ਜਲੰਧਰ ’ਚ 13 ਦੋਸ਼ੀ ਫੜੇ ਗਏ ਸਨ, ਜਿਨ੍ਹਾਂ ਕੋਲੋਂ 48 ਕਿਲੋ ਹੈਰੋਇਨ ਬਰਾਮਦ ਹੋਈ ਸੀ । 2022 ਵਿਚ ਗੈਂਗਸਟਰ ਏਜੀਟੀਐਫ ਦਾ ਗਠਨ ਕੀਤਾ ਗਿਆ ਸੀ, ਜਿਸ ਵਿਚ 559 ਗੈਂਗਸਟਰ ਫੜੇ ਗਏ ਸਨ, ਜਿਨ੍ਹਾਂ ਵਿਚੋਂ 118 ਏ. ਜੀ. ਟੀ. ਐਫ. ਵਿਚ ਅਤੇ ਬਾਕੀ ਫੀਲਡ ਯੂਨਿਟ ਵਿਚ ਫੜੇ ਗਏ ਸਨ । ਉਨ੍ਹਾਂ ਦਸਿਆ ਕਿ ਗੈਂਗਸਟਰ ਗੁਰਮੀਤ ਸਿੰਘ ਕਾਲਾ ਧਨੌਲ ਦਾ ਐਨਕਾਊਂਟਰ ਕੀਤਾ ਤੇ 198 ਗੈਂਗਸਟਰਾਂ ਪਕੜੇ ਗਏ ਹਨ । 64 ਕੇਸਾਂ ’ਚ ਗੈਂਗਸਟਰਾਂ ਨਾਲ ਗੋਲੀਬਾਰੀ ਹੋਈ, ਜਿਸ ਵਿਚ 63 ਫੜੇ ਗਏ, 13 ਜ਼ਖ਼ਮੀ ਹੋਏ, 3 ਮਾਰੇ ਗਏ, 9 ਪੁਲੀਸ ਮੁਲਾਜ਼ਮ ਜ਼ਖ਼ਮੀ ਹੋਏ ਅਤੇ ਇਕ ਕਾਂਸਟੇਬਲ ਸ਼ਹੀਦ ਹੋਇਆ । ਉਨ੍ਹਾਂ ਦਸਿਆ ਕਿ ਪੰਜਾਬ ਪੁਲਿਸ ਵਿਚ ਹੁਣ ਤਕ 10 ਹਜ਼ਾਰ 189 ਪੁਲਿਸ ਮੁਲਾਜ਼ਮ ਭਰਤੀ ਕੀਤੇ ਜਾ ਚੁੱਕੇ ਹਨ । ਗਿੱਲ ਨੇ ਦਸਿਆ ਕਿ ਪੁਲਿਸ ਲਈ 378 ਕਰੋੜ ਰੁਪਏ ਖਰਚ ਕੀਤੇ ਗਏ ਹਨ, ਜਿਸ ਵਿਚ 426 ਵਾਹਨ ਖ਼ਰੀਦੇ ਗਏ ਹਨ ਅਤੇ ਸਾਰੇ ਥਾਣਿਆਂ ਨੂੰ ਨਵੇਂ ਵਾਹਨ ਦਿਤੇ ਗਏ ਹਨ, ਜਿਸ ਵਿਚ 444 ਵਾਹਨ ਐਸ. ਐਫ. ਐਸ. 28 ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਬਣਾਏ ਜਾ ਰਹੇ ਹਨ, ਜਿਸ ਵਿਚ 1930 ਕਾਲਾਂ ’ਤੇ 351901 ਸ਼ਿਕਾਇਤਾਂ ਕੀਤੀਆਂ ਗਈਆਂ ਹਨ, 73 ਕਰੋੜ ਰੁਪਏ ਤੋਂ ਵੱਧ ਦੀ ਰਿਕਵਰੀ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਅਪਰਾਧਾਂ ਵਿਚ ਸ਼ਾਮਲ ਨਾਬਾਲਗਾਂ ਨੂੰ ਮੁੱਖ ਧਾਰਾ ਵਿਚ ਲਿਆਉਣ ਲਈ ਸੈੱਲ ਬਣਾਏ ਗਏ ਹਨ ਤਾਂ ਜੋ ਉਹ ਭਵਿੱਖ ਵਿਚ ਅਪਰਾਧ ਨਾ ਕਰਨ ।