ਅਮਰੀਕਾ `ਚ ਹਮਲੇ ਵਿਚ 11 ਜਣੇ ਹੋਏ ਜ਼ਖ਼ਮੀ

ਦੁਆਰਾ: Punjab Bani ਪ੍ਰਕਾਸ਼ਿਤ :Thursday, 02 January, 2025, 11:44 AM

ਅਮਰੀਕਾ `ਚ ਹਮਲੇ ਵਿਚ 11 ਜਣੇ ਹੋਏ ਜ਼ਖ਼ਮੀ
ਨਿਊਯਾਰਕ : ਸੰਸਾਰ ਪ੍ਰਸਿੱਧ ਤੇ ਸੁਪਰ ਪਾਵਰ ਮੰਨੇ ਜਾਂਦੇ ਦੇਸ਼ ਅਮਰੀਕਾ ਦੇ ਨਿਊਯਾਰਕ ਕੁਈਨਜ਼ ਇਲਾਕੇ `ਚ ਇਕ ਹਮਲੇ ਵਿਚ 11 ਲੋਕਾਂ ਦੇ ਗੋਲੀ ਲੱਗਣ ਨਾਲ ਜ਼ਖਮੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਹਮਲਾ ਨਿਊ ਓਰਲੀਨਜ਼ ਵਿੱਚ ਹੋਏ ਹਮਲੇ ਤੋਂ ਇੱਕ ਦਿਨ ਬਾਅਦ ਹੋਇਆ ਹੈ, ਜਿਸ ਵਿੱਚ ਸ਼ਮਸੁਦੀਨ ਜੱਬਾਰ ਨੇ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਲੋਕਾਂ ਦੀ ਭੀੜ ਵਿੱਚ ਟਰੱਕ ਚੜ੍ਹਾ ਦਿੱਤਾ ਸੀ, ਜਿਸ ਵਿੱਚ 15 ਲੋਕ ਮਾਰੇ ਗਏ ਸਨ । ਅਮਰੀਕਾ ਵਿੱਚ ਇੱਕ ਵਾਰ ਫਿਰ ਹਮਲਾ ਹੋਇਆ ਹੈ । ਇਹ ਹਮਲਾ ਨਿਊਯਾਰਕ ਕੁਈਨਜ਼ ਇਲਾਕੇ `ਚ ਹੋਇਆ, ਜਿਸ `ਚ 11 ਲੋਕਾਂ ਦੇ ਗੋਲੀ ਲੱਗਣ ਦੀ ਖਬਰ ਹੈ । ਇਹ ਸਾਰੇ ਲੋਕ ਜ਼ਖਮੀ ਹਨ। ਇਹ ਹਮਲਾ ਨਿਊ ਓਰਲੀਨਜ਼ `ਚ ਉਸ ਹਮਲੇ ਤੋਂ ਅਗਲੇ ਦਿਨ ਹੋਇਆ ਹੈ, ਜਿਸ `ਚ ਸ਼ਮਸੁਦੀਨ ਜੱਬਾਰ ਨਾਂ ਦੇ ਵਿਅਕਤੀ ਨੇ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਲੋਕਾਂ ਦੀ ਭੀੜ `ਤੇ ਟਰੱਕ ਚੜ੍ਹਾ ਦਿੱਤਾ ਸੀ, ਜਿਸ `ਚ 15 ਲੋਕਾਂ ਦੀ ਮੌਤ ਹੋ ਗਈ ਸੀ । ਇਹ ਗੋਲੀਬਾਰੀ ਅਮਰੀਕੀ ਸਮੇਂ ਅਨੁਸਾਰ ਰਾਤ 11:45 ਵਜੇ ਹੋਈ। ਜਾਣਕਾਰੀ ਮੁਤਾਬਕ ਇਹ ਗੋਲੀਬਾਰੀ ਕਵੀਂਸ ਇਲਾਕੇ ਦੇ ਅਮੇਜ਼ੁਰਾ ਨਾਈਟ ਕਲੱਬ `ਚ ਹੋਈ, ਜਿਸ `ਚ 11 ਲੋਕ ਜ਼ਖਮੀ ਹੋ ਗਏ । ਕਈ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ । ਘਟਨਾ ਦੀ ਸੂਚਨਾ ਮਿਲਦੇ ਹੀ ਨਿਊਯਾਰਕ ਪੁਲਸ ਦੀਆਂ ਟੀਮਾਂ ਮੌਕੇ `ਤੇ ਪਹੁੰਚ ਗਈਆਂ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ।