Breaking News ਹਾਦਸਾ : ਸ਼ਰਧਾਂਲੂਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ, 9 ਦੀ ਮੌਤ ਤੇ ਕਈ ਜ਼ਖਮੀਆਪ ਪਾਰਟੀ ਨੇ ਸਵਾ ਦੋ ਸਾਲ ਦੇ ਸਮੇ ਵਿੱਚ ਜਿਤਿਆ ਲੋਕਾਂ ਦਾ ਦਿਲ : ਭਗਵੰਤ ਮਾਨਪ੍ਰਨੀਤ ਕੌਰ ਨੇ ਰਾਜੀਵ ਗਾਂਧੀ ਯੂਨੀਵਰਸਿਟੀ ਆਫ਼ ਲਾਅ ਦੇ ਚਾਰ ਵਿਦਿਆਰਥੀਆਂ ਦੀ ਸੜਕ ਹਾਦਸੇ ਵਿੱਚ ਮੌਤ ’ਤੇ ਡੂੰਘੇ ਦੁੱਖ ਦਾ ਕੀਤਾ ਪ੍ਰਗਟਾਵਾਮੁੱਖ ਚੋਣ ਅਧਿਕਾਰੀ ਨੇ ਅਜਨਾਲਾ ਚੋਣ ਰੈਲੀ 'ਚ ਚੱਲੀ ਗੋਲੀ ਦੀ ਡੀਜੀਪੀ ਤੋਂ ਮੰਗੀ ਰਿਪੋਰਟਲੋਕ ਸਭਾ ਚੋਣਾਂ ਦੌਰਾਨ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਦੂਜੀ ਰਿਹਰਸਲ 19 ਮਈ ਨੂੰ ਹੋਵੇਗੀ: ਜ਼ਿਲ੍ਹਾ ਚੋਣ ਅਫ਼ਸਰਜਨਰਲ ਅਬਜਰਵਰ ਦਿਨੇਸ਼ਨ ਐਚ. ਵੱਲੋਂ ਲਹਿਰਾ ਅਤੇ ਖਨੌਰੀ ਵਿਖੇ ਵੱਖ-ਵੱਖ ਪੋਲਿੰਗ ਬੂਥਾਂ ਦਾ ਜਾਇਜ਼ਾਵੋਟਰ ਜਾਗਰੂਕਤਾ ਲਈ ਸਵੀਪ ਗਤੀਵਿਧੀਆਂ ਅਧੀਨ ਕਰਵਾਈ ਸਾਈਕਲ ਰੈਲੀਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ: ਬੀਬਾ ਜੈ ਇੰਦਰ ਕੌਰ

ਇੰਜ:ਹਰਮੋਹਨ ਕੌਰ ਨੇ ਪਾਵਰਕੌਮ ਦੇ ਮੁੱਖ ਇੰਜੀਨੀਅਰ/ ਏ ਆਰ ਆਰ ਤੇ ਟੀ ਼ਆਰ ਵਜੋਂ ਅਹੁਦਾ ਦਾ ਚਾਰਜ ਸੰਭਾਲਿਆ

ਦੁਆਰਾ: News ਪ੍ਰਕਾਸ਼ਿਤ :Tuesday, 04 July, 2023, 07:11 PM

ਇੰਜ:ਹਰਮੋਹਨ ਕੌਰ ਨੇ ਪਾਵਰਕੌਮ ਦੇ ਮੁੱਖ ਇੰਜੀਨੀਅਰ/ ਏ ਆਰ ਆਰ ਤੇ ਟੀ ਼ਆਰ ਵਜੋਂ ਅਹੁਦਾ ਦਾ ਚਾਰਜ ਸੰਭਾਲਿਆ
ਪਟਿਆਲਾ 3 ਜੁਲਾਈ, 2023
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਇੰਜ:ਹਰਮੋਹਨ ਕੌਰ, ਉਪ ਮੁੱਖ ਇੰਜ:/ਪੀ ਐਸ ਪੀ ‌ਸੀ ਐਲ/ਪੀ ਬੀ ਆਈ ਪੀ ਨੂੰ ਤਰੱਕੀ ਦੇ ਕੇ ਮੁੱਖ ਇੰਜੀਨੀਅਰ/ਏ ਆਰ ਆਰ ਤੇ ਟੀ ਼ਆਰ ਨਿਯੁਕਤ ਕੀਤਾ ਹੈ ਅਤੇ ਉਹਨਾਂ ਨੇ ਬੀਤੇ ਦਿਨ ਬਤੌਰ ਮੁੱਖ ਇੰਜੀਨੀਅਰ/ ਏ ਆਰ ਆਰ ਤੇ ਟੀ ਆਰ ਵਜੋਂ ਆਪਣੇ ਅਹੁਦਾ ਸੰਭਾਲ ਲਿਆ ਹੈ। ਉਹਨਾਂ ਨੇ ਆਪਣੀ ਸੇਵਾਕਾਲ 31 ਸਾਲ 6 ਮਹੀਨੇ ਦੋਰਾਨ ਵੱਖ ਵੱਖ ਸੰਸਥਾਵਾਂ ਜਿਵੇਂ ਕਿ ਥਰਮਲ ਪਾਵਰ ਪ੍ਰੋ੍ਜੈਕਟ, ਸਬ ਸਟੇਸ਼ਨ ਡਿਜ਼ਾਇਨ, ਹਾਈਡਲ ਡਿਜ਼ਾਇਨ, ਥਰਮਲ ਡਿਜ਼ਾਇਨ, ਫਿਊਲ, ਆਈ ਟੀ ਅਤੇ ਪੰਜਾਬ ਬਿੳ੍ਹੂਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ (ਪੀ ਼ਬੀ ਆਈ ਪੀ), ਚੰਡੀਗੜ ਵਿਖੇ ਕੰਮ ਕੀਤਾ।
ਉਹਨਾਂ ਦਾ ਜਨਮ ਮਹਿੰਦਰਗੜ ਵਿਖੇ 3 ਦਸੰਬਰ 1969 ਨੂੰ ਪਿਤਾ ਸ੍ਰੀ:ਨਰਿੰਦਰ ਸਿੰਘ, ਪੀ ਼ਸੀ ਐਸ ਰਿਟਾਇਰਡ (ਰਿਟਾਇਰਡ ਸ਼ੈਸ਼ਨ ਜੱਜ) ਅਤੇ ਸ੍ਰੀਮਤੀ ਅਜੀਤ ਕੋਰ ਦੇ ਘਰ ਹੋਇਆ। ਉਹਨਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਸਾਲ 1990 ਵਿੱਚ ਬੀ ਟੈਕ (ਇਲੈਕਟੋਨਿਕਸ ਟੈਕਨਾਲੋਜੀ) ਨਾਲ ਕੀਤੀ ਅਤੇ ਗੋਲਡ ਮੈਡਲ ਹਾਸਲ ਕੀਤਾ। ਉਹਨਾਂ ਨੇ ਆਪਣੀ ਪੋਸਟ ਗਰੇੈਜੂਏਸ਼ਨ ਐਮ ਬੀ ਏ (ਫਾਇਨਾਂਸ) ਪੰਜਾਬ ਯੂਨੀਵਰਸਿਟੀ, ਚੰਡੀਗੜ ਤੋਂ ਕੀਤੀ। ਉਹਨਾਂ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਹਿਲਾਂ ਪੰਜਾਬ ਸਟੇਟ ਇਲੈਕਟੀਸਿਟੀ ਬੋਰਡ ਵਿੱਚ 25 ਨਵੰਬਰ 1991 ਨੂੰ ਬਤੋਰ ਸਹਾਇਕ ਇੰਜੀਨੀਅਰ ਵਜੋਂ ਆਪਣੀ ਸੇਵਾ ਸ਼ੁਰੂ ਕੀਤੀ। ਸੀ:ਕਾਰਜਕਾਰੀ ਇੰਜੀਨੀਅਰ ਮਿਤੀ 04—01—2007, ਵਧੀਕ ਨਿਗ:ਇੰਜ: ਮਾਰਚ—2011 ਵਿੱਚ ਅਤੇ ਨਿਗਰਾਨ ਇੰਜੀਨੀਅਰ ਮਿਤੀ 06—06—2019 ਨੂੰ ਜੁਆਇਨ ਕੀਤਾ । ਉਹਨਾਂ ਦਾ ਗੁਰੂ ਨਾਨਕ ਦੇਵ ਥਰਮਲ ਪਲਾਂਟ, ਬਠਿੰਡਾ ਅਤੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ, ਰੋਪੜ ਵਿਖੇ 18 ਸਾਲ ਦਾ ਤਜ਼ਰਬਾ ਰਿਹਾ।
ਉਹਨਾਂ ਨੇ ਸਾਲ 1996 ਤੋਂ ਸਾਲ 2007 ਤੱਕ ਗੁਰੂ ਨਾਨਕ ਦੇਵ ਥਰਮਲ ਪਲਾਂਟ, ਬਠਿੰਡਾ ਵਿਖੇ ਬਤੋਰ ਏ ਈ ਈ ਅਤੇ ਸੀ:ਕਾਰਜਕਾਰੀ ਇੰਜੀਨੀਅਰ ਕੰਮ ਕੀਤਾ ਹੈ। ਉਹਨਾਂ ਵੱਲੋਂ ਸਾਲ 1991 ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵਿੱਚ ਸਹਾਇਕ ਇੰਜੀਨੀਅਰ ਵਜੋਂ ਜੁਆਇਨ ਕੀਤਾ ।ਸਾਲ 1996 ਤੋਂ ਸਾਲ 2007 ਤੱਕ ਉਹ ਏ ਼ਈ ਼ਈ ਅਤੇ ਸੀ:ਕਾਰਜਕਾਰੀ ਇੰਜ: ਰਹੇ। ਉਹਨਾਂ ਨੇ ਜਰਮਨੀ ਵਿਖੇ “Energy & Environment” ਵਿਸ਼ੇ ਤੇ ਅਗਸਤ 2002 ਤੋਂ ਜੁਲਾਈ 2003 ਤੱਕ ਇੱਕ ਸਾਲ ਦੀ ਟ੍ਰੇਨਿੰਗ ਲਈ ਜ਼ੋ ਭਾਰਤ ਸਰਕਾਰ ਅਤੇ Inwent Germany ਵੱਲੋਂ ਪ੍ਰਾਯੋਜਿਤ ਸੀ। ਗੁਰੂ ਨਾਨਕ ਥਰਮਲ ਪਲਾਂਟ, ਬਠਿੰਡਾ ਵਿਖੇ 2003 ਤੋਂ 2007 ਦੀ ਤੈਨਾਤੀ ਦੋਰਾਨ ਉਹਨਾਂ ਨੇ ਬਤੋਰ ਏ ਼ਈ ਼ਈ ਅਤੇ ਸੀ:ਕਾਰਜਕਾਰੀ ਇੰਜ:/ਆਰ ਼ਐਮ ਗੁਰੂ ਨਾਨਕ ਥਰਮਲ ਪਲਾਂਟ, ਬਠਿੰਡਾ ਦੇ ਯੂਨਿਟ 1 ਅਤੇ 2 ਦੀੇ Renovation & Modernisation ਸਬੰਧੀ ਕੰਮ ਕੀਤਾ।
ਸਾਲ—2007 ਵਿੱਚ ਉਹਨਾਂ ਨੂੰ ਬਤੋਰ ਸੀ:ਕਾਰਜਕਾਰੀ ਇੰਜ:/ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ, ਰੋਪੜ ਵਿਖੇ ਨਿਯੁਕਤ ਕੀਤਾ ਗਿਆ ਅਤੇ ਫਿਰ ਮਾਰਚ—2011 ਵਿੱਚ ਵਧੀਕ ਨਿਗਰਾਨ ਇੰਜੀਨੀਅਰ ਤਰੱਕੀ ਦੇ ਕੇ ਰੋਪੜ ਤੈਨਾਤ ਕੀਤਾ ਗਿਆ। ਉਹਨਾਂ ਨੇ ਰੋਪੜ ਵਿਖੇ ਤੈਨਾਤੀ ਦੋਰਾਨ 5 ਹਫਤਿਆਂ ਦੀ ਟ੍ਰੇਨਿੰਗ “Energy Conservation Techniques” ਵਿਸ਼ੇ ਤੇ ਜਨਵਰੀ—2003 ਤੋਂ ਫਰਵਰੀ—2003 ਵਿੱਚ ਜਪਾਨ ਵਿੱਚ ਲਈ ਜ਼ੋ ਕਿ ਭਾਰਤ ਸਰਕਾਰ ਅਤੇ JICA Japan ਵੱਲੋਂ ਆਯੋਜਿਤ ਸੀ।
ਮਿਤੀ 06—06—2019 ਨੂੰ ਤਰੱਕੀ ਉਪਰੰਤ ਉਹਨਾਂ ਨੂੰ ਨਿਗਰਾਨ ਇੰਜ:/ਹੈਡਕੁਆਟਰ ਦੱਖਣ ਜ਼ੋਨ, ਪਟਿਆਲਾ ਲਗਾਇਆ ਗਿਆ ਅਤੇ 2020 ਤੱਕ ਉਹਨਾਂ ਨੇ ਨਿਗਰਾਨ ਇੰਜੀਨੀਅਰ/ਹਾਈਡਲ ਪੋ੍ਰਜੈਕਟ ਦੇ ਤੋਰ ਤੇ ਕੰਮ ਕੀਤਾ। 01—01—2020 ਤੋਂ 30—06—2023 ਤੱਕ ਉਹ ਨਿਗਰਾਨ ਇੰਜੀਨੀਅਰ/ਉਪ ਮੁੱਖ ਇੰਜੀਨੀਅਰ ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ ਤੈਨਾਤ ਰਹੇ। ਉਹਨਾਂ ਨੇ ਮਿਤੀ 30—06—2023 ਨੂੰ ਤਰੱਕੀ ਹੋਣ ਤੇ ਬਤੋਰ ਮੁੱਖ ਇੰਜੀਨੀਅਰ/ਏ ਼ਆਰ ਼ਆਰ ਤੇ ਟੀ ਼ਆਰ ਦਾ ਅਹੁਦਾ ਸੰਭਾਲ ਲਿਆ। ਮੁੱਖ ਇੰਜੀਨੀਅਰ/ਏ ਼ਆਰ ਼ਆਰ ਤੇ ਟੀ ਼ਆਰ ਦਾ ਅਹੁਦਾ ਸੰਭਾਲਣ ਤੋਂ ਬਾਅਦ ਦਫਤਰ ਦੇ ਅਧਿਕਾਰੀਆਂ/ਕਰਮਚਾਰੀਆਂ ਅਤੇ ਸਟਾਫ ਮੈਂਬਰਾਂ ਨਾਲ ਮੀਟਿੰਗ ਕੀਤੀ ਜਿਸ ਦੋਰਾਨ ਉਹਨਾਂ ਨੇ ਸਾਰਿਆਂ ਨੂੰ ਕੰਮ ਪ੍ਰਤੀ ਇਮਾਨਦਾਰੀ ਦਿਖਾਉਣ ਅਤੇ ਮਿਹਨਤ ਨਾਲ ਕੰਮ ਕਰਨ ਲਈ ਉਤਸ਼ਾਹਿਤ ਕੀਤਾ ਅਤੇ ਮੁੱਖ ਮੰਤਰੀ ਸ੍ਰ:ਭਗਵੰਤ ਮਾਨ ਅਤੇ ਸੀ ਼lਐਮ ਡੀ ਇੰਜ:ਬਲਦੇਵ ਸਿੰਘ ਸਰਾਂ ਵੱਲੋਂ ਮਿੱਥੇ ਟੀਚਿਆਂ ਨੂੰ ਪ੍ਰਾਪਤ ਕਰਨ ਦਾ ਸਹਿਯੋਗ ਦੇਣ ਲਈ ਉਤਸ਼ਾਹਿਤ ਕੀਤਾ।



Scroll to Top