ਦਿੱਲੀ ਦੇ ਤਿੰਨ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਦੁਆਰਾ: Punjab Bani ਪ੍ਰਕਾਸ਼ਿਤ :Friday, 13 December, 2024, 11:20 AM

ਦਿੱਲੀ ਦੇ ਤਿੰਨ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਨਵੀਂ ਦਿੱਲੀ, 13 ਦਸੰਬਰ : ਦਿੱਲੀ ਦੇ ਤਿੰਨ ਸਕੂਲਾਂ ਨੂੰ ਸ਼ੁੱਕਰਵਾਰ ਤੜਕੇ ਈ-ਮੇਲ ਰਾਹੀਂ ਬੰਬ ਦੀ ਧਮਕੀ ਮਿਲੀ, ਜਿਸ ਤੋਂ ਬਾਅਦ ਏਜੰਸੀਆਂ ਨੇ ਸਕੂਲਾਂ ਦੀ ਜਾਂਚ ਸ਼ੁਰੂ ਕੀਤੀ ਹੈ । ਜਿ਼ਕਰਯੋਗ ਹੈ ਕਿ ਹਾਲ ਹੀ ਵਿਚ 9 ਦਸੰਬਰ ਨੂੰ ਕਰੀਬ 44 ਸਕੂਲਾਂ ਨੂੰ ਅਜਿਹੀਆਂ ਈਮੇਲਾਂ ਪ੍ਰਾਪਤ ਹੋਈਆਂ ਸਨ । ਪੁਲਸ ਨੇ ਇਨ੍ਹਾਂ ਧਮਕੀਆਂ ਨੂੰ ਫਰਜ਼ੀ ਕਰਾਰ ਦਿੱਤਾ ਸੀ । ਦਿੱਲੀ ਫਾਇਰ ਸਰਵਿਸਿਜ਼ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਸਾਨੂੰ ਪੱਛਮੀ ਵਿਹਾਰ ਦੇ ਭਟਨਾਗਰ ਇੰਟਰਨੈਸ਼ਨਲ ਸਕੂਲ (ਸਵੇਰੇ 4:21), ਸ਼੍ਰੀ ਨਿਵਾਸ ਪੁਰੀ ਦੇ ਕੈਂਬਰਿਜ ਸਕੂਲ (ਸਵੇਰੇ 6:23) ਅਤੇ ਪੂਰਬ ਵਿੱਚ ਡੀਪੀਐਸ ਅਮਰ ਕਲੋਨੀ ਤੋਂ ਕਾਲਾਂ (ਖਤਰੇ ਵਾਲੀਆਂ ਈਮੇਲਾਂ ਦੇ ਸਬੰਧ ਵਿੱਚ) ਆਈਆਂ । ਉਨ੍ਹਾਂ ਕਿਹਾ ਕਿ ਅੱਗ ਬੁਝਾਊ ਵਿਭਾਗ, ਪੁਲੀਸ ਅਤੇ ਬੰਬ ਠੁੱਸ ਕਰਨ ਵਾਲੀਆਂ ਟੀਮਾਂ, ਕੁੱਤਿਆਂ ਦੇ ਦਸਤੇ ਸਮੇਤ ਸਕੂਲਾਂ ਵਿੱਚ ਪਹੁੰਚ ਗਈਆਂ ਹਨ ਅਤੇ ਜਾਂਚ ਕਰ ਰਹੀਆਂ ਹਨ। ਸਕੂਲਾਂ ਦੇ ਪ੍ਰਬੰਧਕਾਂ ਨੇ ਸਰਪ੍ਰਸਤਾਂ ਨੂੰ ਸੰਦੇਸ਼ ਭੇਜੇ ਹਨ ਕਿ ਉਹ ਆਪਣੇ ਬੱਚਿਆਂ ਨੂੰ ਕਲਾਸਾਂ ਲਈ ਨਾ ਭੇਜਣ । ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਚੱਲ ਰਹੀ ਹੈ ।