Breaking News ਪੀ. ਐਸ. ਪੀ. ਸੀ. ਐਲ. ਨੇ ਕਣਕ ਦੀਆਂ ਫਸਲਾਂ ਨੂੰ ਅੱਗ ਤੋਂ ਬਚਾਉਣ ਲਈ ਵਿਸ਼ੇਸ਼ ਮੁਹਿੰਮ ਕੀਤੀ ਸ਼ੁਰੂ : ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ.ਖ਼ਾਲਸਾ ਅਕਾਲ ਪੁਰਖ਼ ਕੀ ਫ਼ੌਜ ਸੁਸਾਇਟੀ ਨੇ ਵਿਸਾਖੀ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਹੋਤੀ ਮਰਦਾਨ ਸਾਹਿਬ ਤੋਂ ਨਗਰ ਕੀਰਤਨ ਸਜਾਇਆਜੇਕਰ ਤਰੱਕੀ ਕਰਨੀ ਹੈ ਤਾਂ ਮਾਤਾ ਪਿਤਾ ਅਤੇ ਅਧਿਆਪਕਾਂ ਦਾ ਸਨਮਾਨ ਕਰੋ : ਕੁਲਤਾਰ ਸਿੰਘ ਸੰਧਵਾਂਸ਼ੋ੍ਰਮਣੀ ਅਕਾਲੀ ਦਲ ਦੇ ਮੁੜ ਪ੍ਰਧਾਨ ਬਣੇ ਸੁਖਬੀਰ ਬਾਦਲਵਿਧਾਇਕ ਨਰਿੰਦਰ ਕੌਰ ਭਰਾਜ ਨੇ ਭਵਾਨੀਗੜ੍ਹ ਅਨਾਜ ਮੰਡੀ ਵਿੱਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈਪਿਛਲੀਆਂ ਸਰਕਾਰਾਂ ਸਮੇਂ ਤਸ਼ਦੱਦ ਦਾ ਸ਼ਿਕਾਰ ਅਧਿਆਪਕ ਮੋਜੂਦਾ ਸਰਕਾਰ ਨੇ ਵਿਦੇਸ਼ਾਂ ‘ਚ ਸਿਖਲਾਈ ਲਈ ਭੇਜੇ : ਅਜੀਤ ਪਾਲ ਸਿੰਘ ਕੋਹਲੀਕਰਨਲ ਬਾਠ ਕੁੱਟਮਾਰ ਮਾਮਲੇ ਵਿਚ ਕਰਨਲ ਬਾਠ ਦੀ ਪਤਨੀ ਨੇ ਡੀ. ਜੀ. ਪੀ. ਤੋਂ ਕੀਤੀ ਸਸਪੈਂਡਡ ਪੁਲਸ ਮੁਲਾਜ਼ਮਾਂ ਦੀ ਪਟਿਆਲਾ ਜੋਨ ਤੋਂ ਬਾਹਰ ਤਬਾਦਲੇ ਦੀ ਮੰਗਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ 41.28 ਲੱਖ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪਟਿਆਲਾ ਰੇਂਜ ’ਚ ਪਿਛਲੇ 100 ਦਿਨਾਂ ’ਚ ਨਸ਼ਾ ਤਸਕਰਾਂ ਖ਼ਿਲਾਫ਼ ਕੀਤੀ ਗਈ ਵੱਡੀ ਕਾਰਵਾਈ : ਮਨਦੀਪ ਸਿੰਘ ਸਿੱਧੂ

ਇਸਰੋ ਵੱਲੋਂ ਸੀਈ20 ਕ੍ਰਾਇਓਜੈਨਿਕ ਇੰਜਣ ਦਾ ਕੀਤਾ ਗਿਆ ਸਫ਼ਲ ਪ੍ਰੀਖਣ

ਦੁਆਰਾ: Punjab Bani ਪ੍ਰਕਾਸ਼ਿਤ :Friday, 13 December, 2024, 08:24 AM

ਇਸਰੋ ਵੱਲੋਂ ਸੀਈ20 ਕ੍ਰਾਇਓਜੈਨਿਕ ਇੰਜਣ ਦਾ ਕੀਤਾ ਗਿਆ ਸਫ਼ਲ ਪ੍ਰੀਖਣ
ਬੰਗਲੂਰੂ : ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ ਸੀਈ20 ਕ੍ਰਾਇਓਜੈਨਿਕ ਇੰਜਣ ਆਮ ਵਾਤਾਵਰਨ ਹਾਲਾਤ ਵਿੱਚ ਇਕ ਅਹਿਮ ਪਰੀਖਣ ਕਰਨ ’ਚ ਰਿਹਾ ਹੈ ਅਤੇ ਇਸ ਤਰ੍ਹਾਂ ਉਸ ਨੂੰ ਇਕ ਵੱਡੀ ਸਫਲਤਾ ਹਾਸਲ ਹੋਈ ਹੈ। ਇਸਰੋ ਮੁਤਾਬਕ ਇਹ ਸਫਲਤਾ ਭਵਿੱਖ ਦੇ ਮਿਸ਼ਨ ਲਈ ਇਕ ਅਹਿਮ ਕਦਮ ਹੈ। ਭਾਰਤੀ ਪੁਲਾੜ ਏਜੰਸੀ ਨੇ ਇਕ ਬਿਆਨ ਵਿੱਚ ਕਿਹਾ, ‘‘ਇਸਰੋ ਨੇ 29 ਨਵੰਬਰ ਨੂੰ ਤਾਮਿਲਨਾਡੂ ਦੇ ਮਹੇਂਦਰਗਿਰੀ ਸਥਿਤ ‘ਇਸਰੋ ਪ੍ਰੋਪਲਸ਼ਨ ਕੰਪਲੈਕਸ’ ਵਿੱਚ 100 ਨੋਜ਼ਲ ਖੇਤਰ ਅਨੁਪਾਤ ਵਾਲੇ ਆਪਣੇ ਸੀਈ20 ਕ੍ਰਾਇਓਜੈਨਿਕ ਇੰਜਣ ਦਾ ਸਮੁੰਦਰ ਤਲ ’ਤੇ ਸਫ਼ਲ ਪਰੀਖਣ ਕੀਤਾ।ਇਸਰੋ ਨੇ ਦੱਸਿਆ ਕਿ ‘ਲਿਕੁਇਡ ਪ੍ਰੋਪਲਸ਼ਨ ਸਿਸਟਮ ਸੈਂਟਰ’ ਵੱਲੋਂ ਵਿਕਸਤ ਸਵਦੇਸ਼ੀ ਸੀਈ20 ਕ੍ਰਾਇਓਜੈਨਿਕ ਇੰਜਣ ‘ਲਾਂਚ ਵਹੀਕਲ ਮਾਰਕ-3’ (ਐੱਲਵੀਐੱਮ-3) ਦੇ ਉੱਪਰੀ ਪੜਾਅ ਨੂੰ ਤਾਕਤ ਪ੍ਰਦਾਨ ਕਰ ਰਿਹਾ ਹੈ ਅਤੇ ਇਸ ਨੂੰ 19 ਟਨ ਦੇ ‘ਥਰੱਸਟ’ ਪੱਧਰ ’ਤੇ ਸੰਚਾਲਿਤ ਕਰਨ ਲਈ ਯੋਗ ਬਣਾਇਆ ਗਿਆ ਹੈ। ਇਸਰੋ ਨੇ ਕਿਹਾ, ‘‘ਸਮੁੰਦਰ ਤਲ ’ਤੇ ਸੀਈ20 ਇੰਜਣ ਦਾ ਪਰੀਖਣ ਕਰਨਾ ਕਾਫੀ ਚੁਣੌਤੀਪੂਰਨ ਹੈ, ਮੁੱਖ ਤੌਰ ’ਤੇ ਉੱਚ ਖੇਤਰ ਅਨੁਪਾਤ ਨੋਜ਼ਲ ਕਰ ਕੇ, ਜਿਸ ਦਾ ਨਿਕਾਸ ਦਬਾਅ ਲਗਪਗ 50 ਐੱਮਬਾਰ ਹੈ।