ਕੇਂਦਰ ਸਰਕਾਰ ਸਾਡੀਆਂ ਮੰਗਾਂ ਨੂੰ ਸੰਜੀਦਗੀ ਨਾਲ ਲੈ ਕੋਈ ਗੌਰ ਨਹੀਂ ਕਰ ਰਹੀ ਅਤੇ ਪੈਦਲ ਦਿੱਲੀ ਵੱਲ ਜਾ ਰਹੇ ਕਿਸਾਨਾਂ ਤੇ ਅੱਤਿਅਚਾਰ ਕਰ ਰਹੀ ਹੈ : ਸੰਯੁਕਤ ਕਿਸਾਨ ਮੋਰਚੇ

ਦੁਆਰਾ: Punjab Bani ਪ੍ਰਕਾਸ਼ਿਤ :Friday, 13 December, 2024, 07:40 PM

ਕੇਂਦਰ ਸਰਕਾਰ ਸਾਡੀਆਂ ਮੰਗਾਂ ਨੂੰ ਸੰਜੀਦਗੀ ਨਾਲ ਲੈ ਕੋਈ ਗੌਰ ਨਹੀਂ ਕਰ ਰਹੀ ਅਤੇ ਪੈਦਲ ਦਿੱਲੀ ਵੱਲ ਜਾ ਰਹੇ ਕਿਸਾਨਾਂ ਤੇ ਅੱਤਿਅਚਾਰ ਕਰ ਰਹੀ ਹੈ : ਸੰਯੁਕਤ ਕਿਸਾਨ ਮੋਰਚੇ
ਲੁਧਿਆਣਾ : ਬੀਤੇ ਦਿਨੀਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਸੰਘਰਸ਼ ਨੂੰ ਆਰ-ਪਾਰ ਦੀਆਂ ਛੋਹਾਂ ਦੇਂਦਿਆਂ ਕਿਸਾਨੀ ਮੰਗਾਂ ਨੂੰ ਮੁੱਖ ਰੱਖਦਿਆਂ ਬੀਤੀ 26 ਨਵੰਬਰ ਤੋਂ ਮਰਨ ਵਰਤ ਸ਼ੁਰੂ ਕੀਤਾ ਸੀ ਉਸ ਦਾ ਅੱਜ 18 ਵਾਂ ਦਿਨ ਹੈ ਅਤੇ ਡੱਲੇਵਾਲ ਦੀ ਸਿਹਤ ਨਾਜ਼ੁਕ ਹੋਣ ਕਰਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਪਿਛਲ਼ੇ ਦਿਨੀ ਲੁਧਿਆਣਾ ’ਚ ਇੱਕ ਮੀਟਿੰਗ ਕਰਕੇ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਸੀ ਕੇ ਜਾਂ ਤਾਂ ਕਿਸਾਨਾਂ ਦੀਆਂ ਮੰਗਾਂ ਮੰਨਕੇ ਡੱਲੇਵਾਲ ਦਾ ਮਰਨ-ਵਰਤ ਖੁਲਵਾਇਆ ਜਾਵੇ ਨਹੀਂ ਆਉਣ ਵਾਲੇ ਦਿਨਾਂ ’ਚ ਸੰਯੁਕਤ ਕਿਸਾਨ ਮੋਰਚਾ ਕੋਈ ਸਖ਼ਤ ਫੈਸਲਾ ਲੈ ਸਕਦਾ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰੈਸ ਬਿਆਨ ਸਾਂਝਾ ਕਰਦਿਆਂ ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ,ਕਿਸਾਨ ਆਗੂ ਚੌਧਰੀ ਰਾਕੇਸ਼ ਟਕੈਤ, ਮਨਜੀਤ ਸਿੰਘ ਧਨੇਰ, ਸੁੱਖ ਗਿੱਲ ਮੋਗਾ ਬੀਕੇਯੂ ਤੋਤੇਵਾਲ, ਜੰਗਵੀਰ ਸਿੰਘ ਚੌਹਾਨ, ਬਲਵਿੰਦਰ ਸਿੰਘ ਮੱਲ੍ਹੀ ਨੰਗਲ, ਬਿੰਦਰ ਸਿੰਘ ਗੋਲੇਵਾਲ, ਬੂਟਾ ਸਿੰਘ ਸ਼ਾਦੀਪੁਰ, ਕਿਰਪਾ ਸਿੰਘ ਡਾਲੇਕੇ ਅਤੇ ਰਤਨ ਮਾਨ ਨੇ ਕੀਤਾ । ਆਗੂਆਂ ਨੇ ਕਿਹਾ ਕੇਂਦਰ ਸਰਕਾਰ ਸਾਡੀਆਂ ਮੰਗਾਂ ਨੂੰ ਸੰਜੀਦਗੀ ਨਾਲ ਲੈ ਕੋਈ ਗੌਰ ਨਹੀਂ ਕਰ ਰਹੀ ਅਤੇ ਪੈਦਲ ਦਿੱਲੀ ਵੱਲ ਜਾ ਰਹੇ ਕਿਸਾਨਾਂ ਤੇ ਅੱਤਿਅਚਾਰ ਕਰ ਰਹੀ ਹੈ। ਜਿਵੇਂ ਉਹ ਕਿਸੇ ਵਿਰੋਧੀ ਦੇਸ਼ ਦੇ ਬਾਸ਼ਿੰਦੇ ਹੋਣ,ਆਗੂਆਂ ਨੇ ਅੱਗੇ ਬੋਲਦਿਆਂ ਕਿਹਾ ਕੇ ਕਿਸਾਨ ਆਪਣੀਆਂ ਹੱਕੀ ਮੰਗਾਂ ਜਿਵੇਂ ਸਾਰੀਆਂ ਫ਼ਸਲਾਂ ’ਤੇ ਐਮ ਐਸ ਪੀ ਦੀ ਕਾਨੂੰਨੀ ਗਰੰਟੀ, ਲਖੀਮਪੁਰ ਖੀਰੀ ਦਾ ਇਨਸਾਫ, ਦਿੱਲੀ ਅੰਦੋਲਨ ਦੇ ਹੋਏ ਨਾਜਾਇਜ਼ ਪਰਚੇ ਰੱਦ ਹੋਣ, ਕਿਸਾਨਾਂ ਅਤੇ ਮਜ਼ਦੂਰਾਂ ਨੂੰ ਦਸ ਹਜ਼ਾਰ ਰੁਪੈ ਸਰਕਾਰ ਬੁਢਾਪਾ ਪੈਂਸ਼ਨ ਦਵੇ, ਸ਼ਹੀਦ ਹੋਏ ਕਿਸਾਨਾਂ ਦੇ ਰਹਿਦੇ ਪਰਿਵਾਰਾਂ ਨੂੰ ਮੁਅਵਜਾ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਦਿੱਤੀ ਜਾਵੇ, ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜਾ ਮੁਆਫ, ਚਿੱਪ ਵਾਲੇ ਮੀਟਰ ਬੰਦ ਕੀਤੇ ਜਾਣ, ਬਿਜਲੀ ਸੋਧ ਬਿੱਲ 2020 ਵਾਪਸ ਲਿਆ ਜਾਵੇ,ਪਰਾਲੀ ਦੇ ਪਰਚੇ ਰੱਦ ਕੀਤੇ ਜਾਣ ਵਰਗੀਆਂ ਮੰਗਾਂ ’ਤੇ ਲੜ ਰਹੇ ਹਨ, ਪਰ ਸਰਕਾਰ ਨੇ ਇੱਕ ਵੀ ਮੀਟਿੰਗ ਸੰਜੀਦਗੀ ਨਾਲ ਨਹੀਂ ਕੀਤੀ ਉਲਟਾ ਦਿੱਲੀ ਵੱਲ ਜਾਂਦੇ ਕਿਸਾਨਾਂ ਤੇ ਅੱਥਰੂ ਗੈਸ ਦੇ ਗੋਲੇ ਦਾਗੇ ਜਾਂਦੇ ਹਨ । ਇਸ ਮੌਕੇ ਜਗਜੀਤ ਸਿੰਘ ਡੱਲੇਵਾਲ ਦਾ ਹਾਲ ਜਾਨਣ ਲਈ ਖਨੌਰੀ ਬਾਰਡਰ ਤੇ ਕੁਲਦੀਪ ਸਿੰਘ ਬਜੀਦਪੁਰ, ਜੰਗਵੀਰ ਸਿੰਘ ਚੌਹਾਨ, ਜਿੰਦੂ ਖੋਖਰ ਅਤੇ ਹੋਰ ਕਿਸਾਨ ਆਗੂ ਹਾਜ਼ਰ ਸਨ ।