ਗੁਰਬਖਸ਼ੀਸ਼ ਸਿੰਘ ਭੱਟੀ ਨੇ ਜਿਮਨੀ ਚੋਣ ਵਿੱਚ ਵਾਰਡ ਨੰ: 6 ਤੋਂ ਚੋਣ ਨਾ ਲੜ ਕੇ ਆਪਣੇ ਮਿੱਤਰ ਮਰਹੂਮ ਦਲੀਪ ਬਿੱਟਰੂ ਨੂੰ ਸੱਚੀ ਸ਼ਰਧਾਂਜਲੀ ਭੇਟ ਕੀਤੀ

ਗੁਰਬਖਸ਼ੀਸ਼ ਸਿੰਘ ਭੱਟੀ ਨੇ ਜਿਮਨੀ ਚੋਣ ਵਿੱਚ ਵਾਰਡ ਨੰ: 6 ਤੋਂ ਚੋਣ ਨਾ ਲੜ ਕੇ ਆਪਣੇ ਮਿੱਤਰ ਮਰਹੂਮ ਦਲੀਪ ਬਿੱਟਰੂ ਨੂੰ ਸੱਚੀ ਸ਼ਰਧਾਂਜਲੀ ਭੇਟ ਕੀਤੀ
ਭੱਟੀ ਦਾ ਇਸ ਤਰ੍ਹਾਂ ਚੋਣ ਨਾ ਲੜਨਾ ਉਨ੍ਹਾਂ ਦੇ ਦੋਸਤ ਨੂੰ ਸ਼ਰਧਾਂਜਲੀ, ਸ਼ਹਿਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ
ਨਾਭਾ : ਵਾਰਡ ਨੰਬਰ 6 ਵਿੱਚ ਹੋਣ ਵਾਲੀਆਂ ਜਿਮਨੀ ਚੋਣਾਂ ਵਿੱਚ ਕਾਂਗਰਸ ਪਾਰਟੀ ਵੱਲੋਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਗੁਰਬਖਸ਼ੀਸ਼ ਸਿੰਘ ਭੱਟੀ ਨੂੰ ਉਮੀਦਵਾਰ ਐਲਾਨਿਆ ਗਿਆ ਸੀ ਪਰ ਬੀਤੇ ਦਿਨ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਅਤੇ ਵਾਰਡ ਵਾਸੀਆਂ ਅਤੇ ਸ਼ਹਿਰ ਦੇ ਪਤਵੰਤਿਆਂ ਨੇ ਗੁਰਬਖਸ਼ੀਸ਼ ਸਿੰਘ ਭੱਟੀ ਨੂੰ ਚੋਣ ਨਾ ਲੜਨ ਅਤੇ ਸਾਬਕਾ ਕੌਂਸਲਰ ਮਰਹੂਮ ਦਲੀਪ ਕੁਮਾਰ ਬਿੱਟੂ ਦੇ ਪੁੱਤਰ ਗੁਰਬਖਸ਼ੀਸ਼ ਸਿੰਘ ਭੱਟੀ ਨੂੰ ਹਿਤੇਸ਼ ਕੁਮਾਰ ਖੱਟਰ ਦੀ ਹਮਾਇਤ ਕਰਨ ਲਈ ਕਿਹਾ । ਉਨ੍ਹਾਂ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਅਤੇ ਸੰਗਤਾਂ ਦੀ ਸਲਾਹ ‘ਤੇ ਚੱਲਦਿਆਂ ਕਿਹਾ ਕਿ ਉਹ ਚੋਣ ਨਹੀਂ ਲੜਨਗੇ । ਇਸ ਮੌਕੇ ਗੁਰਬਖਸ਼ੀਸ਼ ਸਿੰਘ ਭੱਟੀ ਨੇ ਕਿਹਾ ਕਿ ਦਲੀਪ ਕੁਮਾਰ ਬਿੱਟੂ ਸਾਡੇ ਦੋਸਤ ਰਹੇ ਹਨ ਉਹ ਕਾਂਗਰਸ ਪਾਰਟੀ ਦੀ ਟਿਕਟ ‘ਤੇ ਵਾਰਡ ਨੰ: 6 ਤੋਂ ਚੋਣ ਜਿੱਤੇ ਹਨ ਅਤੇ ਮੇਰੀ ਪਤਨੀ ਵਾਰਡ ਨੰ: 5 ਦੀ ਕੌਂਸਲਰ ਹੈ । ਪਾਰਟੀ ਚ ਅਤੇ ਮੇਰੇ ਨਾਲ ਬਤੌਰ ਕੌਂਸਲਰ ਰਹੇ ਹਨ, ਅੱਜ ਦਲੀਪ ਬਿੱਟੂ ਦੇ ਜਾਣ ਤੋਂ ਬਾਅਦ ਉਨ੍ਹਾਂ ਦੇ ਲੜਕੇ ਨੂੰ ਵਾਰਡ ਨੰ: 6 ਤੋਂ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਚੋਣ ਮੈਦਾਨ ਚ ਉਤਾਰਿਆ ਗਿਆ ਹੈ । ਉਨ੍ਹਾਂ ਕਿਹਾ ਕਿ ਜਦੋਂ ਵਿਧਾਇਕ ਅਤੇ ਸੰਗਤ ਘਰ ਆ ਗਈ ਹੈ ਤਾਂ ਇਸ ਤੋਂ ਵੱਡਾ ਕੁਝ ਨਹੀਂ ਹੋ ਸਕਦਾ । ਭੱਟੀ ਨੇ ਕਿਹਾ ਕਿ ਉਨ੍ਹਾਂ ਦੀ ਗੱਲ ਦੀ ਸੰਗਤ ਨੇ ਸ਼ਲਾਘਾ ਕੀਤੀ ਪਰ ਉਨ੍ਹਾਂ ਕਿਹਾ ਕਿ ਚੋਣਾਂ ਦੇ ਦਿਨਾਂ ਦੌਰਾਨ ਮੇਰੇ ਨਾਲ ਵੀ ਅਜਿਹੀ ਹੀ ਦੁਖਦਾਈ ਘਟਨਾ ਵਾਪਰੀ ਸੀ, ਜਿਸ ‘ਤੇ ਸਮੁੱਚੀ ਸੰਗਤ ਨੇ ਉਸ ਵੇਲੇ ਦੇ ਉਮੀਦਵਾਰ ਨੂੰ ਕਾਗਜ਼ ਵਾਪਸ ਲੈਣ ਦੀ ਬੇਨਤੀ ਕੀਤੀ ਸੀ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਸੀ ਪਰ ਭੱਟੀ ਨੇ ਕਿਹਾ ਕਿ ਮੈਂ ਅਜਿਹਾ ਨਹੀਂ ਕਰਾਂਗਾ, ਮੈਂ ਆਪਣੀ ਇਨਸਾਨੀਅਤ ਨੂੰ ਵੇਖਦੇ ਹੋਏ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਮੈਂ ਉਸ ਬੱਚੇ ਦਾ ਸਮਰਥਨ ਕਰਦਾ ਹਾਂ ਅਤੇ ਲੋਕਾਂ ਨੂੰ ਉਸਦੇ ਹੱਕ ਵਿੱਚ ਵੋਟ ਪਾਉਣ ਦੀ ਬੇਨਤੀ ਕਰਦਾ ਹਾਂ । ਦੂਜੇ ਪਾਸੇ ਗੁਰਬਖਸ਼ੀਸ਼ ਸਿੰਘ ਭੱਟੀ ਵੱਲੋਂ ਚੋਣ ਲੜਨ ਤੋਂ ਨਾਂਹ ਕਰਨਾ ਸ਼ਹਿਰ ਵਾਸੀਆਂ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ ।
