ਕਿਸਾਨਾਂ ਦਾ ਤੀਸਰੀ ਵਾਰ ਦਿੱਲੀ ਕੂਚ ਅੱਜ

ਕਿਸਾਨਾਂ ਦਾ ਤੀਸਰੀ ਵਾਰ ਦਿੱਲੀ ਕੂਚ ਅੱਜ
ਪਟਿਆਲਾ : ਸੰਭੂ ਮੋਰਚੇ ‘ਤੇ ਡਟੇ ਬੈਠੇ ਕਿਸਾਨ ਕੇਂਦਰ ਸਰਕਾਰ ਵਲੋ ਕੋਈ ਵੀ ਗੱਲਬਾਤ ਦਾ ਸੱਦਾ ਨਾ ਆਉਣ ਕਾਰਨ ਅੱਜ 14 ਦਸੰਰ ਨੂੰ ਮੁੜ ਤੀਸਰੀ ਵਾਰ ਸਹੀ 12 ਵਜੇ 101 ਮੈਂਬਰਾਂ ਦਾ ਜੱਥਾ ਦਿੱਲੀ ਵੱਲ ਭੇਜਣਗੇ । ਉਧਰੋ ਹਰਿਆਣਾ ਸਰਕਾਰ ਮੋੜਵਾਂ ਜਵਾਬ ਦੇਣ ਲਈ ਤਿਆਰ ਹੈ । ਪੁਲਸ ਤੇ ਕੇਂਦਰੀ ਫੋਰਸਾਂ ਨੇ ਬੈਰੀਕੇਟਿੰਗ ਹੋਰ ਮਜਬੂਤ ਕਰ ਦਿੱਤੀ ਹੈ ਤੇ ਅਧਿਕਾਰੀਆਂ ਨੇ ਐਲਾਨ ਕੀਤਾ ਹੈ ਕਿ ਕਿਸਾਨਾਂ ਨੂੰ ਅੱਗੇ ਨਹੀ ਜਾਣ ਦਿੱਤਾ ਜਾਵੇਗਾ । ਸੰਭੂ ਤੇ ਖਨੌਰੀ ਬਾਰਡਰਾਂ ‘ਤੇ ਪੁਜੇ ਹਜਾਰਾਂ ਕਿਸਾਨਾਂ ਨੇ ਅੱਜ ਜੋਰਦਾਰ ਰੋਸ਼ ਰੈਲੀਆਂ ਕਰਕੇ ਕੇਂਦਰ ਸਰਕਾਰ ਦਾ ਪਿਟ ਸਿਆਪਾ ਕੀਤਾ ਹੈ ।
ਕਿਸਾਨ ਨੇਤਾ ਸਰਵਨ ਸਿੰਘ ਪੰਧੇਰ ਅਤੇ ਹੋਰਨਾਂ ਨੇ ਆਖਿਆ ਕਿ ਮਰਜੀਵੜਿਆਂ ਦਾ ਇਹ ਜਥਾ ਕਫਨ ਬੰਨ ਕੇ ਅੱਗੇ ਵਧੇਗਾ ਅਤੇ ਜਦੋਂ ਤੱਕ ਅਸੀ ਇਹ ਜੰਗ ਨਹੀ ਜਿਤਦੇ ਉਦੋ ਤੱਕ ੲਹ ਜਥੇ ਲਗਾਤਾਰ ਜਾਂਦੇ ਰਹਿਣਗੇ। ਸਰਵਨ ਸਿੰਘ ਪੰਧੇਰ ਨੇ ਆਖਿਆ ਕਿ ਮੋਰਚੇ ਦਾ 306ਵਾਂ ਦਿਨ ਹੋ ਗਿਆ ਹੈ । ਖਨੌਰੀ ਬਾਰਡਰ ‘ਤੇ ਜਗਜੀਤ ਸਿੰਘ ਡਲੇਵਾਲ ਦਾ ਮਰਨ ਵਰਤ 18ਵੇਂ ਦਿਨ ਵਿਚ ਦਾਖਲ ਹੋ ਗਿਆ ਹੈ, ਜਿਨਾ ਦੀ ਹਾਲਤ ਬੇਹਦ ਨਾਜੁਕ ਹੈ ਪਰ ਫਿਰ ਵੀ ਕੇਂਦਰ ਸਰਕਾਰ ਕੁੰਭਕਰੀਨ ਨੀਂਦ ਸੁਤੀ ਪਈ ਹੈ । ਪੰਧੇਰ ਨੇ ਆਖਿਆ ਕਿ ਕੇਂਦਰ ਨੈਤਿਕ ਤੌਰ ‘ਤੇ ਹਰ ਮੰਨ ਚੁਕਾ ਹੈ । ਊਨ੍ਹਾਂ ਆਖਿਆ ਕਿ ਅਸੀ ਸੰਘਰਸ਼ ਜਾਰੀ ਰਖਾਂਗੇ ਭਾਂਵੇ ਕੇਂਦਰ ਤੇ ਹਰਿਆਣਾ ਸਰਕਾਰ ਸਾਡੇ ਉਪਰ ਜਿਨਾ ਮਰਜੀ ਤਸੱਦਦ ਕਰ ਲਵੇ। ਸਰਵਨ ਸਿੰਘ ਪੰਧੇਰ ਨੇ ਡੀਸੀ ਅੰਬਾਲਾ ਵਲੋ ਡੀ. ਸੀ. ਸੰਗਰੂਰ ਨੂੰ ਡਲੇਵਾਲ ਸਾਹਿਬ ਦੀ ਸਿਹਤ ਦੀ ਚਿੰਤਾ ‘ਤੇ ਲਿਖੀ ਚਿੱਠੀ ‘ਤੇ ਸਖਤ ਇਤਰਾਜ ਜਤਾਉਂਦਿਆਂ ਆਖਿਆ ਕਿ ਇਹ ਵੀ ਇੱਕ ਵੱਡੀ ਸਾਜਿਸ਼ ਹੈ । ਕਿਸਾਨ ਨੇਤਾਵਾਂ ਨੇ ਇਸ ਮੌਕੇ ਦੇਸ਼ ਦੇ ਲੋਕਾਂ ਨੂੰ ਅਪੀਲ ਕੀਤੀ ਕਿ 16 ਦਸੰਬਰ ਨੂੰ ਪੰਜਾਬ ਨੂੰ ਛਡਕੇ ਸਾਰੇ ਰਾਜਾਂ ਤੇ ਤਹਿਸੀਲਾਂ ਵਿਚਟ੍ਰੈਕਟਰ ਮਾਰਚ ਹੋਵੇ । 18 ਨੂੰ ਕਿਸਾਨ ਰੇਲਾਂ ਵੀ ਰੋਕ ਸਕਦੇ ਹਨ ।
