ਉਮੀਦਵਾਰਾਂ ਨੂੰ ਕਾਰਪੋਰੇਸ਼ਨ ਨਹੀਂ ਦੇ ਰਹੀ ਐਨ. ਓ. ਸੀ. : ਲਵਲੀ

ਦੁਆਰਾ: Punjab Bani ਪ੍ਰਕਾਸ਼ਿਤ :Monday, 09 December, 2024, 06:38 PM

ਉਮੀਦਵਾਰਾਂ ਨੂੰ ਕਾਰਪੋਰੇਸ਼ਨ ਨਹੀਂ ਦੇ ਰਹੀ ਐਨ. ਓ. ਸੀ. : ਲਵਲੀ
ਪਟਿਆਲਾ : ਸ਼ੋ੍ਰਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਲਵਲੀ ਨੇ ਮੀਟਿੰਗ ਦੌਰਾਨ ਕਿਹਾ ਕਿ ਕਾਰਪੋਰੇਸ਼ਨ ਚੋਣਾਂ ਵਿੱਚ ਖੜ੍ਹੇ ਉਮੀਦਵਾਰ ਨੂੰ ਐਨ. ਓ. ਸੀ. ਦੇਣ ਵਿਚ ਜਾਣ ਬੁੱਝ ਕੇ ਦੇਰੀ ਕਰ ਰਹੀ ਹੈ ਤਾਂ ਜੋ ਦੂਜੀਆਂ ਪਾਰਟੀਆ ਅਤੇ ਅਜ਼ਾਦ ਚੋਣਾਂ ਲੜਣ ਵਾਲੇ ਚੋਣਾਂ ਵਿੱਚ ਖੜ੍ਹੇ ਨਾ ਹੋ ਸਕਣ । ਵੋਟਰ ਲਿਸਟਾਂ ਵਿਚ ਬਹੁਤ ਧਾਦਲੀ ਹੈ, ਕਿਸੇ ਵਾਰਡ ਵਿਚ 1900 ਵੋਟਾਂ ਹਨ ਤੇ ਕਿਸੇ ਵਾਰਡ ਵਿਚ 7 ਹਜ਼ਾਰ ਵੋਟਾਂ ਹਨ ਅਤੇ ਕਿਸੇ ਵਾਰਡ ਵਿਚ ਚਾਰ ਹਜ਼ਾਰ ਵੋਟਾਂ ਹਨ । ਉਨ੍ਹਾਂ ਕਿਹਾ ਵਾਰਡ ਤਰਤੀਬ ਵਾਰ ਨਹੀਂ ਹਨ ਕੋਈ ਗਲੀ ਕਿਸੇ ਪਾਸੇ ਵੀ ਮੇਲ ਨਹੀ ਖਾਂਦੀ, ਸਾਰੇ ਵਾਰਡ ਤੋੜੇ ਹੋਏ ਹਨ । ਵਾਰਡਾਂ ਦੀ ਸੋਧ ਹੋਣੀ ਚਾਹੀਦੀ ਹੈ । ਆਮ ਆਦਮੀ ਦੀ ਸਰਕਾਰ ਨੇ ਆਪਣੇ ਉਮੀਦਵਾਰ ਜਿਤਾਉਣ ਲਈ ਹੇਰਫੇਰ ਕੀਤੀ ਹੈ ਉਨ੍ਹਾਂ ਕਿਹਾ ਫੇਰ ਵੀ ਜੇਕਰ ਕਿਸੇ ਧੱਕਾ ਮੁਕੀ ਜਾ ਬੂਥਾਂ ਤੇ ਕਬਜ਼ਾ ਹੋਣ ਤੋਂ ਬਿਨਾਂ ਚੋਣ ਹੁੰਦੀ ਹੈ ਤਾਂ ਮੇਅਰ ਆਮ ਆਦਮੀ ਪਾਰਟੀ ਦਾ ਨਹੀਂ ਬਣੇਗਾ। ਅਕਾਲੀ ਦਲ ਦੇ ਸੀਨੀਅਰ ਆਗੂਆਂ ਦੀ ਇਹ ਮੀਟਿੰਗ ਹੋਈ ਇਸ ਵਿਚ ਹਲਕਾ ਇੰਚਾਰਜ ਬਿਟੂ ਚੱਠਾ, ਸ਼ਹਿਰੀ ਪ੍ਰਧਾਨ ਅਮਿਤ ਰਾਠੀ, ਅਮਰਿੰਦਰ ਬਜਾਜ ਇੰਚਾਰਜ,ਪ੍ਰ ਸੀੜਾ ਸੀਨੀਅਰ ਮੀਤ ਪ੍ਰਧਾਨ, ਆਕਾਸ਼ ਬੌਕਸਰ, ਕਾਕਾ ਵੇਹਰਾ, ਹਰਿਦਰ ਬਬੂ, ਪਰਮਜੀਤ ਸਿੰਘ ਪੰਮਾ, ਆਦਿ ਹਾਜ਼ਰ ਸਨ ।