ਐਕਟੀਵਾ ਸਵਾਰ ਦੋ ਭੈਣਾਂ ਨੂੰ ਟਰੱਕ ਨੇ ਮਾਰੀ ਟੱਕਰ, ਇੱਕ ਦੀ ਮੌਤ, ਇੱਕ ਗੰਭੀਰ ਜਖਮੀ

ਦੁਆਰਾ: News ਪ੍ਰਕਾਸ਼ਿਤ :Wednesday, 28 June, 2023, 04:35 PM

– ਐਕਟੀਵਾ ਤੇ ਸਵਾਰ ਦੋ ਭੈਣਾਂ ਨੂੰ ਟਰੱਕ ਨੇ ਮਾਰੀ ਟੱਕਰ, ਇੱਕ ਦੀ ਮੌਤ, ਇੱਕ ਗੰਭੀਰ ਜ਼ਖ਼ਮੀ

– ਮ੍ਰਿਤਕ ਕਰ ਰਹੀ ਸੀ ਆਈ ਲਾਈਟਸ ਤੇ ਜ਼ਖ਼ਮੀ ਲੜਕੀ ਦਸਵੀਂ ਦੀ ਵਿਦਿਆਰਥਣ ਹੈ।

ਘਨੌਰ, 28 ਜੂਨ– ਥਾਣਾ ਘਨੌਰ ਪੁਲਿਸ ਨੇ ਲੰਘੇ ਦਿਨੀਂ ਘਨੌਰ ਤੋਂ ਬਹਾਦਰਗੜ੍ਹ ਰੋਡ ਉੱਤੇ ਸਕੂਟਰੀ ਤੇ ਸਵਾਰ ਹੋ ਕੇ ਜਾ ਰਹੀਆਂ ਦੋ ਭੈਣਾਂ ਨੂੰ ਟੱਕਰ ਮਾਰਨ ਵਾਲੇ ਅਣ ਪਛਾਤੇ ਡਰਾਇਵਰ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਥਾਣਾ ਘਨੌਰ ਪੁਲਿਸ ਕੋਲ ਚਰਨਜੀਤ ਸਿੰਘ ਪੁੱਤਰ ਸਾਧਾ ਸਿੰਘ ਵਾਸੀ ਪਿੰਡ ਬਘੋਰਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਮੇਰੀ ਲੜਕੀ ਕੋਮਲਪ੍ਰੀਤ ਕੌਰ (18) ਅਤੇ ਭਤੀਜੀ ਹਰਲੀਨ ਕੌਰ (16) ਪਿੰਡ ਤੋਂ ਸਕੂਟਰੀ ਤੇ ਸਵਾਰ ਹੋ ਕੇ ਨੇੜਲੇ ਪਿੰਡ ਸ਼ੇਖੂਪੁਰ ਵਿਖੇ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਜਾ ਰਹੀਆਂ ਸਨ ਕਿ ਪਿੰਡ ਬਘੌਰਾ ਨੇੜੇ ਹੀ ਬਹਾਦਰਗੜ੍ਹ ਸਾਈਡ ਤੋਂ ਆ ਰਹੇ ਤੇਜ-ਰਫਤਾਰ ਟਰੱਕ ਨੰ. PB -11 CP-2197 ਦੇ ਡਰਾਈਵਰ ਨੇ ਲਾ ਪਰਵਾਹੀ ਨਾਲ ਲਿਆ ਕੇ ਉਨ੍ਹਾਂ ਵਿੱਚ ਮਾਰਿਆ। ਜੋ ਕੀ ਐਕਸੀਡੈਂਟ ਵਿੱਚ ਮੇਰੀ ਲੜਕੀ ਕੋਮਲਪ੍ਰੀਤ ਦੀ ਮੌਤ ਹੋ ਗਈ ਅਤੇ ਭਤੀਜੀ ਹਰਲੀਨ ਕੌਰ ਗੰਭੀਰ ਰੂਪ ਵਿੱਚ ਜਖਮੀ ਹੋ ਗਈ। ਜਿਸ ਦੀ ਤਿੰਨ ਥਾਵਾਂ ਤੋਂ ਲੱਤ ਟੁੱਟ ਗਈ ਹੈ। ਜੋ ਹਸਪਤਾਲ ਪਟਿਆਲਾ ਵਿਖੇ ਇਲਾਜ ਅਧੀਨ ਹੈ।
ਇਸ ਦੌਰਾਨ ਮ੍ਰਿਤਕ ਦੇ ਪਿਤਾ ਚਰਨਜੀਤ ਸਿੰਘ ਨੇ ਦੁੱਖੀ ਹਿਰਦੇ ਨਾਲ ਭਾਵੁਕ ਹੁੰਦਿਆਂ ਦੱਸਿਆ ਕਿ ਮੇਰੀ ਲੜਕੀ ਆਈ ਲਾਈਟਸ ਕਰ ਰਹੀ ਸੀ ਜਦੋਂ ਕਿ ਮੇਰੀ ਭਤੀਜੀ ਦਸਵੀਂ ਜਮਾਤ ਵਿੱਚ ਪੜ੍ਹਦੀ ਹੈ। ਦੱਸਣਯੋਗ ਹੈ ਜ਼ਖ਼ਮੀ ਲੜਕੀ ਦੇ ਪਿਤਾ ਦੀ ਲਗਭਗ ਚਾਰ ਮਹੀਨੇ ਪਹਿਲਾਂ ਸਵਰਗਵਾਸ ਹੋ ਗਏ ਸਨ।
ਪੁਲਿਸ ਨੇ 279, 304-A, 338, 427 ਆਈ.ਪੀ.ਸੀ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤਾ ਹੈ।



Scroll to Top