ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵਿਗੜਨ ਦਾ ਪਤਾ ਚਲਿਆਂ ਹੀ ਡੀ. ਆਈ. ਜੀ. ਪਟਿਆਲਾ ਰੇਂਜ ਪਹੁੰਚੇ ਹਾਲ-ਚਾਲ ਪੁੱਛਣ

ਦੁਆਰਾ: Punjab Bani ਪ੍ਰਕਾਸ਼ਿਤ :Monday, 09 December, 2024, 03:00 PM

ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵਿਗੜਨ ਦਾ ਪਤਾ ਚਲਿਆਂ ਹੀ ਡੀ. ਆਈ. ਜੀ. ਪਟਿਆਲਾ ਰੇਂਜ ਪਹੁੰਚੇ ਹਾਲ-ਚਾਲ ਪੁੱਛਣ
ਸੰਗਰੂਰ : ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵਿਗੜਨ ਕਾਰਨ ਖਨੌਰੀ ਬਾਰਡਰ `ਤੇ ਮਨਦੀਪ ਸਿੰਘ ਸਿੱਧੂ ਡੀ. ਆਈ. ਜੀ. ਪਟਿਆਲਾ ਰੇਂਜ ਅਤੇ ਸਰਤਾਜ ਸਿੰਘ ਚਾਹਲ ਐਸ. ਐਸ. ਪੀ. ਸੰਗਰੂਰ ਨੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਾ ਹਾਲ ਜਾਣਨ ਲਈ ਪਹੁੰਚੇ। ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ 10 ਦਸੰਬਰ ਨੂੰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਉੱਪਰ 15 ਦਿਨ ਪੂਰੇ ਹੋਣ ਤੇ ਖਨੌਰੀ ਮੋਰਚੇ ਉੱਪਰ ਕਿਸੇ ਵੀ ਚੁੱਲੇ ਵਿੱਚ ਅੱਗ ਨਹੀਂ ਬਾਲੀ ਜਾਵੇਗੀ । ਉਹਨਾਂ ਨੇੜਲੇ ਪਿੰਡਾਂ ਨੂੰ ਵੀ ਅਪੀਲ ਕੀਤੀ ਕਿ ਕੱਲ੍ਹ ਦੇ ਦਿਨ ਮੋਰਚੇ ਵਿੱਚ ਕੋਈ ਲੰਗਰ ਨਾ ਪਹੁੰਚਾਇਆ ਜਾਵੇ ।