ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੀ ਮਹੀਨਾਵਾਰ ਮੀਟਿੰਗ ਆਯੋਜਿਤ

ਦੁਆਰਾ: Punjab Bani ਪ੍ਰਕਾਸ਼ਿਤ :Monday, 09 December, 2024, 02:41 PM

ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੀ ਮਹੀਨਾਵਾਰ ਮੀਟਿੰਗ ਆਯੋਜਿਤ
ਨਾਭਾ : ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਨਿਰਮਲ ਸਿੰਘ ਨਰਮਾਣਾ ਦੀ ਅਗਵਾਈ ਹੇਠ ਗੁਰਦੁਆਰਾ ਬਾਬਾ ਅਜਾਪਾਲ ਸਿੰਘ ਘੋੜਿਆਂ ਵਾਲਾ ਨਾਭਾ ਵਿਖੇ ਆਯੋਜਿਤ ਕੀਤੀ ਗਈ। ਮੀਟਿੰਗ ਵਿਚ ਕਿਸਾਨਾਂ ਨੂੰ ਆ ਰਹੀਆਂ ਵੱਖ ਵੱਖ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿਚ ਕਣਕ ਦੀ ਫਸਲ ਵਿਚ ਗੁਲਾਬੀ ਸੁੰਡੀ ਦਾ ਹਮਲਾ, ਕੋਆਪ੍ਰੇਟਿਵ ਸੁਸਾਇਟੀਆਂ ਵਿਚ ਯੂਰੀਆ ਖਾਦ ਦੀ ਕਮੀ, ਆਲੂ ਅਤੇ ਮਟਰਾਂ ਦੀ ਫਸਲ ਨੂੰ ਬਲਾਈਟ ਕਾਰਨ ਹੋਏ ਨੁਕਸਾਨ ਆਦਿ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ । ਯੂਨੀਅਨ ਵਲੋਂ ਪ੍ਰਸ਼ਾਸਨ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਗਿਆ ਕਿ ਇਨ੍ਹਾਂ ਮੁੱਦਿਆਂ ਦਾ ਹੱਲ ਜਲਦ ਕੀਤਾ ਜਾਵੇ ਨਹੀਂ ਤਾਂ ਯੂਨੀਅਨ ਵਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ । ਇਸ ਤੋਂ ਇਲਾਵਾ ਸੂਬਾ ਕਮੇਟੀ ਵਲੋਂ ਆਈਆਂ ਹਦਾਇਤਾਂ ਸਬੰਧੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਵਰਨਜੀਤ ਸਿੰਘ ਛੀਂਟਵਾਲਾ ਸੀਨੀਅਰ ਮੀਤ ਪ੍ਰਧਾਨ, ਲਖਵੀਰ ਸਿੰਘ ਦੁਲੱਦੀ ਖਜਾਨਚੀ, ਭਗਵਾਨ ਸਿੰਘ ਚੱਠਾ ਜਨਰਲ ਸਕੱਤਰ, ਅਮਰ ਸਿੰਘ ਤੂੰਗਾ, ਹਰਜਿੰਦਰ ਸਿੰਘ ਫੈਜਗੜ੍ਹ, ਮਹਿੰਦਰ ਸਿੰਘ ਬਿਨਾਹੇੜੀ, ਸਰਦਾਰਾ ਸਿੰਘ ਛੀਂਟਾਵਾਲਾ, ਕੇਸਰ ਸਿੰਘ ਦੁਲੱਦੀ, ਜੱਸਾ ਕੋਟਕਲਾਂ, ਜਗਦੀਸ਼ ਸਿੰਘ ਬਨੇਰਾ ਕਲਾਂ, ਪਿਆਰਾ ਸਿੰਘ ਅਗੇਤੀ, ਬੰਤ ਸਿੰਘ ਘਮਰੌਦਾ, ਗਰਜਾ ਸਿੰਘ ਘਮਰੌਦਾ, ਗੁਰਜੰਟ ਸਿੰਘ ਲੱਧਾਹੇੜੀ, ਦਰਬਾਰਾ ਸਿੰਘ ਲਲੋਡਾ, ਨਰਿੰਦਰ ਸਿੰਘ ਬਨੇਰਾ ਖੁਰਦ ਆਦਿ ਹਾਜ਼ਰ ਸਨ ।