ਨਗਰ ਕੌਂਸਲ ਚੋਣਾਂ ਨੂੰ ਲੈ ਕੇ ਬਾਘਾ ਪੁਰਾਣਾ ਵਿਖੇ ਨਾਮਜ਼ਦੀਆਂ ਭਰਨ ਨੂੰ ਲੈ ਕੇ ਹੋਈ ਤੂੰ ਤੂੰ ਮੈਂ ਮੈਂ

ਨਗਰ ਕੌਂਸਲ ਚੋਣਾਂ ਨੂੰ ਲੈ ਕੇ ਬਾਘਾ ਪੁਰਾਣਾ ਵਿਖੇ ਨਾਮਜ਼ਦੀਆਂ ਭਰਨ ਨੂੰ ਲੈ ਕੇ ਹੋਈ ਤੂੰ ਤੂੰ ਮੈਂ ਮੈਂ
ਬਾਘਾਪੁਰਾਣਾ : ਪੰਜਾਬ ਵਿੱਚ 21 ਦਸੰਬਰ ਨੂੰ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਕਰਵਾਈਆਂ ਜਾਣੀਆਂ ਅਤੇ ਚੋਣ ਕਮਿਸ਼ਨ ਪੰਜਾਬ ਦੀਆਂ ਹਦਾਇਤਾਂ ਮੁਤਾਬਿਕ 9 ਤੋਂ ਨਾਮਜ਼ਦਗੀ ਪੱਤਰ ਭਰੇ ਜਾਣੇ ਸਨ ਦੇ ਚਲਦਿਆਂ ਬਾਘਾ ਪੁਰਾਣਾ ਵਿਖੇ ਨਾਮਜ਼ਦੀਆਂ ਭਰਨ ਨੂੰ ਲੈ ਕੇ ਤੂੰ ਤੂੰ ਮੈਂ ਮੈਂ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਬੀ. ਡੀ. ਪੀ. ਓ. ਦਫਤਰ ਵਿਖੇ ਨਾਮਜ਼ਦਗੀਆਂ ਭਰ ਨੂੰ ਲੈ ਕੇ ਅਕਾਲੀ ਦਲ ਦੇ ਜਥੇਦਾਰ ਤੀਰਤ ਸਿੰਘ ਮਾਲਾ ਤੇ ਯੂਥ ਆਗੂ ਸੁਖਜੀਤ ਸਿੰਘ ਮਾਲਾ ਦੀ ਅਗਵਾਈ ਵਿੱਚ ਬੀ. ਡੀ. ਪੀ. ਓ. ਦਫਤਰ ਮੂਹਰੇ ਧਰਨਾ ਲਗਾਇਆ ਗਿਆ । ਇੱਥੇ ਉਹਨਾਂ ਨੇ ਸਰਕਾਰ `ਤੇ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਦੀ ਸ਼ਹਿ ਤੇ ਮੁਲਾਜ਼ਮਾਂ ਵੱਲੋਂ ਅਕਾਲੀ ਦਲ ਦੇ ਐੱਮ. ਸੀ. ਇਲੈਕਸ਼ਨ ਦੇ ਜੋ ਉਮੀਦਵਾਰ ਹਨ ਉਹਨਾਂ ਦੇ ਨਾਮਜ਼ਦਗੀਆਂ ਨਹੀਂ ਭਰੀਆਂ ਜਾ ਰਹੀਆਂ ਉਹਨਾਂ ਨੂੰ ਟਾਲਮਟੋਲ ਕਰ ਕੇ ਸਮਾਂ ਲਾਇਆ ਜਾ ਰਿਹਾ ਹੈ ਤਾਂ ਜੋ ਮੌਜੂਦਾ ਸਰਕਾਰ ਦੇ ਝਾੜੂ ਦੇ ਐਮਸੀਆਂ ਨੂੰ ਜਿਤਾਇਆ ਜਾ ਸਕੇ । ਖ਼ਬਰ ਲਿਖੇ ਜਾਣ ਤਕਤੀਰਥ ਸਿੰਘ ਮਾਹਲਾ ਤੇ ਸੁਖਜੀਤ ਸਿੰਘ ਮਾਹਲਾ ਦੀ ਅਗਵਾਈ ਵਿੱਚ ਧਰਨਾ ਜਾਰੀ ਸੀ ।
