ਨਾਬਾਲਗ ਲਾੜੇ ਨੂੰ ਬਰਾਤ ਸਣੇ ਪੁਲਸ ਨੇ ਮੋੜਿਆ
ਦੁਆਰਾ: Punjab Bani ਪ੍ਰਕਾਸ਼ਿਤ :Monday, 09 December, 2024, 07:39 PM

ਨਾਬਾਲਗ ਲਾੜੇ ਨੂੰ ਬਰਾਤ ਸਣੇ ਪੁਲਸ ਨੇ ਮੋੜਿਆ
ਜੀਂਦ : ਹਰਿਆਣਾ ਦੇ ਜੀਂਦ ‘ਚ ਇਕ 15 ਸਾਲਾ ਨਾਬਾਲਗ ਲੜਕਾ ਵਿਆਹ ਲਈ ਬਰਾਤ ਲੈ ਕੇ ਪਹੁੰਚਿਆ, ਜਿਸ ਲਾੜੀ ਨਾਲ ਉਸ ਦਾ ਵਿਆਹ ਹੋਣਾ ਸੀ, ਉਸ ਦੀ ਉਮਰ 26 ਸਾਲ ਹੈ। ਵਿਆਹ ਲਈ ਬਰਾਤ ਸ਼ਾਮਲੀ (ਯੂ.ਪੀ.) ਤੋਂ ਆਈ ਸੀ। ਬਾਲ ਵਿਆਹ ਦੀ ਸੂਚਨਾ ਮਿਲਣ ‘ਤੇ ਪ੍ਰਸ਼ਾਸਨ ਦੀ ਟੀਮ ਮੌਕੇ ‘ਤੇ ਪਹੁੰਚ ਗਈ।ਜਦੋਂ ਲੜਕੇ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ ਤਾਂ ਉਸ ਦੀ ਉਮਰ ਸਿਰਫ਼ 15 ਸਾਲ 4 ਮਹੀਨੇ ਹੀ ਪਾਈ ਗਈ। ਲਾੜੀ ਲਾੜੇ ਤੋਂ 11 ਸਾਲ ਵੱਡੀ ਸੀ। ਇਸ ਤੋਂ ਬਾਅਦ ਬਾਲ ਵਿਆਹ ਰੋਕੂ ਅਧਿਕਾਰੀ ਦੀ ਟੀਮ ਨੇ ਵਿਆਹ ਨੂੰ ਰੋਕ ਦਿੱਤਾ। ਵਿਆਹ ਦੀ ਬਰਾਤ ਲਾੜੀ ਤੋਂ ਬਿਨਾਂ ਵਾਪਸ ਪਰਤੀ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹ ਲੜਕੇ ਦੇ ਬਾਲਗ ਹੋਣ ‘ਤੇ ਹੀ ਉਸ ਦਾ ਵਿਆਹ ਕਰਨਗੇ।
