ਪਿਆਰ ਵਿੱਚ ਅੰਨ੍ਹੇ ਹੋਏ ਪ੍ਰੇਮੀ ਨੇ ਵਿਆਹੁਤਾ ਨੂੰ ਕਤਲ ਕਰ ਕੇ ਸਾੜਿਆ ਫਿਰ ਖੁਦ ਵੀ ਕੀਤੀ ਖੁਦਕੁਸ਼ੀ

ਦੁਆਰਾ: Punjab Bani ਪ੍ਰਕਾਸ਼ਿਤ :Saturday, 07 December, 2024, 02:13 PM

ਪਿਆਰ ਵਿੱਚ ਅੰਨ੍ਹੇ ਹੋਏ ਪ੍ਰੇਮੀ ਨੇ ਵਿਆਹੁਤਾ ਨੂੰ ਕਤਲ ਕਰ ਕੇ ਸਾੜਿਆ ਫਿਰ ਖੁਦ ਵੀ ਕੀਤੀ ਖੁਦਕੁਸ਼ੀ
ਮਾਨਸਾ : ਮਾਨਸਾ ਦੇ ਪਿੰਡ ਬੋੜਾਵਾਲ ਵਿਖੇ ਪਿਆਰ ਵਿੱਚ ਅੰਨ੍ਹੇ ਹੋਏ ਪ੍ਰੇਮੀ ਵੱਲੋਂ ਵਿਆਹੁਤਾ ਨੂੰ ਕਤਲ ਕਰ ਕੇ ਉਸ ਨੂੰ ਮਿੱਟੀ ਦਾ ਤੇਲ ਪਾ ਕੇ ਸਾੜ ਦਿੱਤਾ ਤੇ ਬਾਅਦ ਵਿਚ ਖੁਦ ਵੀ ਖੁਦਕੁਸ਼ੀ ਕਰ ਲਈ। ਇਸ ਦੇ ਬਾਅਦ ਪੁਲਿਸ ਜਾਂਚ ਵਿੱਚ ਜੁਟ ਗਈ । ਜਾਣਕਾਰੀ ਦਿੰਦਿਆਂ ਭੀਖੀ ਦੇ ਐਸ. ਐਚ. ਓ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਕੱਲ੍ਹ ਸ਼ਾਮ ਨੂੰ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਬੋੜਾਵਾਲ ਵਿਖੇ ਇੱਕ ਔਰਤ ਦਾ ਕਤਲ ਕਰ ਦਿੱਤਾ ਗਿਆ ਹੈ ਅਤੇ ਉਸ ਨੂੰ ਅੱਗ ਲਗਾ ਦਿੱਤੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਬਾਅਦ ਵਿੱਚ ਕਤਲ ਕਰਨ ਵਾਲੇ ਮੇਜਰ ਸਿੰਘ ਵੱਲੋਂ ਵੀ ਫਾਹਾ ਲਗਾ ਕੇ ਆਤਮ-ਹੱਤਿਆ ਕਰ ਲਈ। ਉਹਨਾਂ ਦੱਸਿਆ ਕਿ ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਬਠਿੰਡਾ ਭੇਜ ਦਿੱਤਾ ਗਿਆ ਹੈ ।