ਟੈਸਟਿੰਗ ਪੋਸਟ 2

ਦੁਆਰਾ: News ਪ੍ਰਕਾਸ਼ਿਤ :Tuesday, 14 February, 2023, 09:57 AM

ਮਨੁੱਖ ਨੂੰ ਅਰੋਗ ਰਹਿਣ ਲਈ ਖ਼ੁਰਾਕ, ਹਵਾ, ਫਲ ਅਤੇ ਵਰਜ਼ਿਸ਼ ਦੀ ਬਹੁਤ ਲੋੜ ਹੈ। ਇl ਕਮਜ਼ੋਰ ਮਨੁੱਖ ਸਾਰੇ ਖੇਤਰਾਂ ਵਿਚ ਢਿੱਲਾ ਹੀ ਰਹਿੰਦਾ ਹੈ। ਅਤੇ ਜੀਵਨ ਵਿਚ ਤਰੱਕੀ ਨਹੀਂ ਕਰ ਸਕਦਾ। ਖੇਡਾਂ ਇਕ ਅਜਿਹੀ ਵਰਜ਼ਿਸ਼ ਹਨ ਜਿਹੜੀਆਂ ਮਨੁੱਖ ਨੂੰ ਅਰੋਗਤਾ ਦੇ ਨਾਲ-ਨਾਲ ਖੁਸ਼ੀ ਵੀ ਬਖਸ਼ਦੀਆਂ ਹਨ। ਖੇਡਾਂ ਮਨੁੱਖ ਦੀ ਸਾਰੇ ਦਿਨ ਦੀ ਥਕਾਵਟ ਦੂਰ ਕਰਨ ਦੇ ਨਾਲ-ਨਾਲ ਹੀ ਸਰਬਪੱਖੀ ਉੱਨਤੀ ਵੀ ਕਰਦੀਆਂ ਹਨ। ਜਿਹੜਾ ਮਨੁੱਖ ਸਾਰਾ ਦਿਨ ਕੰਮ ਧੰਦਾ ਜਾਂ ਪੜਾਈ ਕਰਦਾ ਰਹਿੰਦਾ ਹੈ ਤੇ ਖੇਡਦਾ ਕੁੱਦਦਾ ਨਹੀਂ ਉਹ ਚਿੜਚਿੜੇ ਸੁਭਾਅ ਦਾ ਹੋ ਜਾਂਦਾ ਹੈ। ਉਸ ਵਿਚ ਚੁਸਤੀ ਤੇ ਫੁਰਤੀ ਖਤਮ ਹੋ ਜਾਂਦੀ ਹੈ। ਉਹ ਇਕ ਜਿਉਂਦੀ ਲੱਥ ਹੀ ਹੁੰਦਾ ਹੈ।