ਅਸ਼ੋਕਾ ਕਾਲਜ ਦੀ 100 ਵਿਦਿਆਰਥੀਆਂ ਦੀ ਟੀਮ ਨੇ ਕੀਤਾ ਪਲਸ ਪੋਲਿਉ ਮੁਹਿੰਮ ਦਾ ਆਗਾਜ਼
ਅਸ਼ੋਕਾ ਕਾਲਜ ਦੀ 100 ਵਿਦਿਆਰਥੀਆਂ ਦੀ ਟੀਮ ਨੇ ਕੀਤਾ ਪਲਸ ਪੋਲਿਉ ਮੁਹਿੰਮ ਦਾ ਆਗਾਜ਼
ਪਟਿਆਲਾ : ਵਿਸ਼ਵ ਪੋਲੀਓ ਦਿਵਸ 2024 ਦੀ ਥੀਮ ‘ਹਰ ਬੱਚੇ ਤੱਕ ਪਹੁੰਚਣ ਲਈ ਇੱਕ ਗਲੋਬਲ ਮਿਸ਼ਨਹੈ। ਇਹ ਯਕੀਨੀ ਬਣਾਉਣ ਦੇ ਯਤਨਾਂ ਨੂੰ ਉਜਾਗਰ ਕਰਦਾ ਹੈ ਕਿ ਹਰ ਥਾਂ ‘ਤੇ ਸਾਰੇ ਬੱਚੇ ਪੋਲੀਓ ਦੇ ਟੀਕੇ ਲਗਵਾਉਣ। ਇਸ ਦਾ ਉਦੇਸ਼ ਹਰ ਬੱਚੇ ਨੂੰ ਇਸ ਬਿਮਾਰੀ ਤੋਂ ਬਚਾਉਣਾ ਅਤੇ ਪੋਲੀਓ ਮੁਕਤ ਸੰਸਾਰ ਵੱਲ ਵਧਣਾ ਹੈ । ਇਸ ਨੂੰ ਧਿਆਨ ਵਿੱਚ ਰੱਖਦੇ ਹੋਏ SMO ਦੀਆਂ ਹਦਾਇਤਾਂ ਅਨੁਸਾਰ ਤਿੰਨ ਦਿਨ ਦਾ ਪੋਲਿਉ ਕੈਂਪ ਚਲਾਇਆ ਗਿਆ । ਇਸ ਵਿੱਚ 0 ਤੋ ਲੈ ਕੇ 5 ਸਾਲ ਦੇ ਬੱਚਿਆ ਨੂੰ ਪੋਲਿਉ ਦੀ ਖੁਰਾਕ ਪਿਲਾਈ ਗਈ । ਅਸ਼ੋਕਾ ਨਰਸਿੰਗ ਕਾਲਜ ਦੇ ਵਿਦਿਆਰਥੀ ਵੀ ਇਸ ਮੁਹਿੰਮ ਦਾ ਹਿੱਸਾ ਬਣੇ । ਇਹ ਉਪਰਾਲਾ ਕਾਲਜ ਦੀ ਮੈਂਨਜਮੈਂਟ ਵੱਲੋ ਕੀਤਾ ਗਿਆ । 100 ਤੋਂ ਵੱਧ ਵਿਦਿਆਰਥੀਆਂ ਵੱਲੋ ਟੀਮ ਬਣਾ ਕੇ ਅਲੱਗ ਅਲੱਗ ਖੇਤਰਾਂ ਵਿੱਚ ਜਿਵੇ ਕਿ ਦੁੱਖ ਨਿਵਾਰਨ ਸਾਹਿਬ, ਮਾਡਲ ਟਾਊਨ, ਕਾਲੀ ਮਾਤਾ ਮੰਦਿਰ, ਨਵਾਂ ਬੱਸ ਸਟੈਂਡ, ਝੁੱਗੀ ਝੋਪੜੀ ਵਾਲੇ ਖੇਤਰ, ਮਾਤਾ ਕੋਸ਼ਲਿਆ ਹਸਪਤਾਲ ਵਿੱਚ ਜਾ ਕੇ ਬੱਚਿਆਂ ਨੂੰ ਪੋਲਿਉ ਬੂੰਦਾ ਪਿਲਾਈਆਂ ਗਈਆਂ । ਇਸ ਦੋਰਾਨ ਉਹਨਾਂ ਵੱਲੋ 25 ਪਿੰਡਾਂ ਵਿੱਚ ਇਹ ਸੇਵਾ ਨਿਭਾਈ । ਇਹ ਮੁਹਿੰਮ ਤਿੰਨ ਦਿਨ ਲਈ ਚੱਲੇਗੀ । ਕਾਲਜ ਦੇ ਵਿਦਿਆਰਥੀ ਇਸੀ ਤਰਾਂ ਆਪਣੀ ਡਿਊਟੀ ਤੇ ਤਾਇਨਾਤ ਰਹਿਣਗੇ । ਅਸ਼ੋਕਾ ਨਰਸਿੰਗ ਕਾਲਜ ਸਮਾਜ ਭਲਾਈ ਦੇ ਕੰਮਾ ਵਿੱਚ ਮੁੱਢ ਤੋ ਹੀ ਮੋਹਰੀ ਹੈ ਚਾਹੇ ਉਹ ਕੋਰੋਨਾ ਵਰਗੇ ਭਿਆਨਕ ਦੋਰ ਵਿੱਚ Vaccination ਦੀ ਡਿਊਟੀ ਕਿਉ ਨਾ ਹੋਵੇ , ਕਾਲਜ ਦੇ ਵਿਦਿਆਰਥੀ ਸੇਵਾ ਲਈ ਆਪਣਾ ਯੋਗਦਾਨ ਪਾਉਣ ਲਈ ਪੂਰੇ ਗਰਮਜੋਸ਼ੀ ਨਾਲ ਤਿਆਰ ਰਹਿੰਦੇ ਹਨ । ਪੋਲੀਓ ਬੂੰਦਾ ਪਿਲਾਉਣ ਦੀ ਇਹ ਸੇਵਾ ਕਾਲਜ ਬਿਨਾ ਕਿਸੇ ਸਵਾਰਥ ਤੋਂ ਪਿਛਲੇ ਪੰਜ ਸੱਤ ਸਾਲਾਂ ਤੋ ਨਿਭਾ ਰਿਹਾ ਹੈ । ਸਮਾਜ ਭਲਾਈ ਦੇ ਇਹ ਕਾਰਜ ਭਵਿੱਖ ਵਿੱਚ ਵੀ ਇਸੇ ਤਰਾਂ ਜਾਰੀ ਰਹਿਣਗੇ ।