ਪੰਜਾਬ ਸਰਕਾਰ ਨਿਰਪੱਖ ਅਤੇ ਸ਼ਾਂਤਮਈ ਚੋਣਾਂ ਕਰਵਾਏ : ਗੁਰਵਿੰਦਰ ਕਾਂਸਲ

ਦੁਆਰਾ: Punjab Bani ਪ੍ਰਕਾਸ਼ਿਤ :Sunday, 08 December, 2024, 07:04 PM

ਪੰਜਾਬ ਸਰਕਾਰ ਨਿਰਪੱਖ ਅਤੇ ਸ਼ਾਂਤਮਈ ਚੋਣਾਂ ਕਰਵਾਏ : ਗੁਰਵਿੰਦਰ ਕਾਂਸਲ
ਭਾਜਪਾ ਆਗੂ ਘਰ – ਘਰ ਜਾ ਕੇ ਕਰਨਗੇ ਚੋਣ ਪ੍ਰਚਾਰ
ਪਟਿਆਲਾ : ਪੰਜਾਬ ਚੋਣ ਕਮਿਸ਼ਨ ਵੱਲੋਂ ਅੱਜ ਪੰਜਾਬ ਦੀਆਂ ਚਾਰ ਕਾਰਪੋਰੇਸ਼ਨਾਂ ਅਤੇ ਨਿਗਮ ਕੌਂਸਲ ਚੋਣਾਂ ਦਾ ਐਲਾਨ ਕਰ ਦਿੱਤਾ । ਇਸ ਮੌਕੇ ਭਾਜਪਾ ਜਿਲ੍ਹਾ ਪਟਿਆਲਾ ਸ਼ਹਿਰੀ ਦੇ ਐਕਟਿਵ ਮੈਂਬਰ ਐਡ. ਗੁਰਵਿੰਦਰ ਕਾਂਸਲ ਅਤੇ ਉਹਨਾਂ ਦੀ ਟੀਮ ਮੈਂਬਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਆਗਾਮੀ 21 ਦਸੰਬਰ ਨੂੰ ਨਿਰਪੱਖ ਅਤੇ ਸ਼ਾਂਤਮਈ ਚੋਣਾਂ ਕਰਵਾਵੇ । ਉਹਨਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਸਮੁੱਚੀ ਟੀਮ ਭਾਜਪਾ ਉਮੀਦਵਾਰਾਂ ਦੇ ਹੱਕ ਵਿੱਚ ਵਾਰਡ ਨੰਬਰ 22, 23, 24, 27 ਅਤੇ 28 ਵਿੱਚ ਘਰ ਘਰ ਜਾ ਕੇ ਚੋਣ ਪ੍ਰਚਾਰ ਕਰੇਗੀ ਤਾਂ ਜੋ ਪਟਿਆਲਾ ਕਾਰਪੋਰੇਸ਼ਨ ਚੋਣਾਂ ਵਿੱਚ ਭਾਜਪਾ ਦੇ ਵੱਧ ਤੋਂ ਵੱਧ ਨੁਮਾਇੰਦੇ ਜਿੱਤ ਕੇ ਆਉਣ, ਜਿਸ ਨਾਲ ਇਹਨਾਂ ਵਾਰਡਾਂ ਵਿੱਚ ਡਿਵੈਲਪਮੈਂਟ ਦੇ ਕੰਮ ਹੋਰ ਵਧੀਆ ਤਰੀਕੇ ਨਾਲ ਹੋ ਸਕਣ । ਇਸ ਮੌਕੇ ਗੁਰੂ ਨਾਨਕ ਨਗਰ ਏਰੀਆ ਡਿਵੈਲਪਮੈਂਟ ਐਸੋਸੀਏਸ਼ਨ ਦੇ ਚੇਅਰਮੈਨ ਮਦਨ ਲਾਲ ਕਾਂਸਲ, ਪ੍ਰਧਾਨ ਸ਼ਾਮ ਲਾਲ ਮਿੱਤਲ, ਜਨਰਲ ਸਕੱਤਰ ਵਡੇਰਾ ਜੀ, ਯਾਦਵਿੰਦਰ ਕਾਂਸਲ, ਅਸ਼ਵਨੀ ਭਾਂਬਰੀ, ਰੋਹਤਾਂਸ਼, ਅਸ਼ੋਕ ਗਰਗ, ਦਰਸ਼ਨ ਲਾਲ ਮਿੱਤਲ, ਅਸ਼ੋਕ ਬਹਿਲ ਅਤੇ ਫੁਲਕਾ ਜੀ ਹਾਜ਼ਰ ਸਨ ।