ਪਟਿਆਲਾ ਅਕਾਲੀ ਦਲ ਦੋ-ਫਾੜ: ਲਵਲੀ ਕਾਰਪੋਰੇਸ਼ਨ ਚੋਣਾਂ ਦਾ ਬਾਈਕਾਟ
ਪਟਿਆਲਾ ਅਕਾਲੀ ਦਲ ਦੋ-ਫਾੜ: ਲਵਲੀ ਕਾਰਪੋਰੇਸ਼ਨ ਚੋਣਾਂ ਦਾ ਬਾਈਕਾਟ
ਪਟਿਆਲਾ : ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਕੁਲਵਿੰਦਰ ਸਿੰਘ ਲਵਲੀ ਨੇ ਸਫ਼ਾਬਾਦੀ ਗੇਟ ਵਿਖੇ ਮੀਟਿੰਗ ਕਰਦਿਆਂ ਕਿਹਾ ਕਿ ਅਸੀਂ ਪਟਿਆਲਾ ਕਾਰਪੋਰੇਸ਼ਨ ਚੋਣਾਂ ਦਾ ਪੂਰਨ ਤੌਰ ‘ਤੇ ਬਾਈਕਾਟ ਕਰਦੇ ਹਾਂ ਕਿਉਂਕਿ ਪਾਰਟੀ ਨੇ ਐਨ ਕੇ ਸ਼ਰਮਾ ਨੂੰ ਚੋਣ ਆਬਜ਼ਰਵਰ ਦੀ ਜ਼ਿੰਮੇਵਾਰੀ ਦਿੱਤੀ ਜਿਸ ਨੇ ਪਿਛਲੇ ਦਿਨੀਂ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਿਰੁੱਧ ਕੁਝ ਬੋਲ ਬੋਲੇ ਸਨ ਕਿੰਤੂ ਪ੍ਰੰਤੂ ਕਰਕੇ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਸੀ ਅਤੇ ਪਾਰਟੀ ਦੇ ਕਾਰਜਕਾਰਨੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਅਤੇ ਦਲਜੀਤ ਸਿੰਘ ਚੀਮਾ ਖਿਲਾਫ਼ 10-10 ਲੱਖ ਰੁਪਏ ਵਰਕਰਾਂ ਤੋਂ ਲੈ ਕੇ ਦੇਣ ਬਾਰੇ ਕਿਹਾ ਜੋ ਕਿ ਪਾਰਟੀ ਦਾ ਅਨੁਸ਼ਾਸ਼ਨ ਭੰਗ ਕੀਤਾ । ਉਸ ਵਿਅਕਤੀ ਨੂੰ ਬਿਨਾਂ ਮੁਆਫ਼ੀ ਮੰਗਣ ਤੋਂ ਆਬਜ਼ਰਵਰ ਲਗਾ ਕੇ ਸਾਡੇ ‘ਤੇ ਥੋਪਿਆ ਗਿਆ ਹੈ ਜੋ ਕਿ ਪਟਿਆਲਾ ਦੇ ਸਿੱਖਾਂ ਨੂੰ ਮਨਜ਼ੂਰ ਨਹੀਂ । ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਵਿਚ ਸੇਵਾ ਕਰਨੀ ਹੈ ਤਾਂ ਪਹਿਲਾ ਜਥੇਦਾਰ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਮੰਗਣੀ ਹੋਵੇਗੀ ਅਤੇ ਆਪਣੇ ਬੋਲ ਵਾਪਸ ਲੈਣੇ ਹੋਣਗੇ ਤਾਂ ਹੀ ਅਸੀਂ ਐਨ. ਕੇ. ਸ਼ਰਮਾ ਦਾ ਸਵਾਗਤ ਕਰਾਂਗੇ। ਨਹੀਂ ਤਾਂ ਅਸੀਂ ਪਟਿਆਲਾ ਕਾਰਪੋਰੇਸ਼ਨ ਦੀਆਂ ਚੋਣਾਂ ਇਸ ਦੀ ਅਗਵਾਈ ਵਿਚ ਨਹੀਂ ਲੜਾਂਗ ।
ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਵਿਚ ਬੇਅਦਬੀ ਹੋਈ ਪਰ ਬੇਅਦਬੀਆਂ ਬਾਦਲ ਪ੍ਰੀਵਾਰ ਨੇ ਨਹੀਂ ਕੀਤੀਆਂ ਅਤੇ ਸਰਸੇ ਵਾਲੇ ਬਾਬੇ ਨੂੰ ਮੁਆਫ਼ੀ ਦਿੱਤੀ ਉਸ ਵਕਤ ਬੀ. ਜੇ. ਪੀ. ਭਾਈਵਾਲ ਸਰਕਾਰ ਸੀ। ਅੱਜ ਵੀ ਬੀ. ਜੇ. ਪੀ. ਦੇ ਬਾਬੇ ਨਾਲ ਚੰਗੇ ਸਬੰਧ ਹਨ ਤਾਂ ਹੀ ਬਾਬੇ ਨੂੰ ਵਾਰ-ਵਾਰ ਪੋਰਲ ਮਿਲ ਜਾਂਦੀ ਹੈ । ਬੀ. ਜੇ. ਪੀ. ਭਾਈਵਾਲੀ ਸਰਕਾਰ ਵਾਲੇ ਅਸਰ ਵਿਚ ਬਾਬੇ ਨੂੰ ਮੁਆਫ਼ ਕਰਨ ਦਾ ਬਾਦਲਾਂ ਤੋਂ ਕੰਮ ਕਰਵਾਇਆ ਗਿਆ, ਜਿਸ ਦੀ ਸਜ਼ਾ ਅੱਜ ਸੁਖਬੀਰ ਬਾਦਲ ਭੁਗਤ ਰਹੇ ਹਨ ਅਤੇ ਆਪਣਾ ਸਿਰ ਅਕਾਲ ਤਖ਼ਤ ਸਾਹਿਬ ਝੁਕਾ ਕੇ ਮੁਆਫ਼ੀ ਮੰਗ ਰਹੇ ਹਨ। ਇਨ੍ਹਾਂ ਹਾਲਾਤਾ ਵਿਚ ਐਨ. ਕੇ. ਸ਼ਰਮਾ ਵਰਗ ਬੰਦੇ ਜਥੇਦਾਰ ਖਿਲਾਫ਼ ਬਲ ਕੇ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਹੋਰ ਵਧਾਉਣ ਲੱਗੇ ਸਨ, ਜਿਸ ਦਾ ਸੁਖਬੀਰ ਸਿੰਘ ਬਾਦਲ ਆਪ ਬਿਆਨ ਲਗਾ ਕੇ ਜਥੇਦਾਰ ਸਾਹਿਬ ਬਾਰੇ ਕੋਈ ਟਿੱਪਣੀ ਨਾ ਕਰਨ ਤੋਂ ਮਨ੍ਹਾਂ ਕੀਤਾ । ਐਨ. ਕੇ. ਸ਼ਰਮਾ ਅਤੇ ਰਾਜੂ ਖੰਨਾ ਨੇ ਪਟਿਆਲਾ ਅਕਾਲੀ ਦਲ ਦੀ ਮੀਟਿੰਗ ਕੀਤੀ, ਜਿਸ ਵਿਚ ਉਨ੍ਹਾਂ ਨੇ ਪੁਲਿਸ ‘ਤੇ ਗਲਤ ਇਲਜ਼ਾਮ ਲਗਾਏ ਕਿ ਪੁਲਿਸ ਸਾਡੇ ਉਮੀਦਵਾਰਾਂ ਨੂੰ ਧਮਕੀ ਦੇ ਰਹੀ ਹੈ ਅਤੇ ਕਾਰਪੋਰੇਸ਼ਨ ਐਨ. ਓ. ਸੀ. ਨਹੀਂ ਦੇ ਰਹੀ ਜੋ ਕਿ ਸਰਾਸਰ ਗਲਤ ਹੈ । ਅਸਲ ਵਿਚ ਪਟਿਆਲਾ ਸ਼ਹਿਰ ਦੇ ਅਹੁਦੇਦਾਰ ਅਮਰਿੰਦਰ ਬਜਾਜ ਕੋਲ ਕੋਈ ਵੀ ਉਮੀਦਵਾਰ ਚੋਣਾਂ ਵਿਚ ਖੜ੍ਹਾ ਕਰਨ ਵਾਸਤੇ ਨਹੀਂ ਮਿਲ ਰਿਹਾ। ਪਟਿਆਲਾ ਦੇ ਬਣਾਏ ਅਹੁਦੇਦਾਰਾਂ ਦੇ ਪੱਲੇ ਕੁਝ ਨਹੀਂ ਇਹ ਆਪਣੀ ਕਮਜ਼ੋਰੀ ਲੁਕਾਉਣ ਲਈ ਸਰਕਾਰ ‘ਤੇ ਇਲਜ਼ਾਮ ਲਗਾ ਰਹੇ ਹਨ। ਅਕਾਲੀ ਸਰਕਾਰ ਵਿਚ ਮੇਅਰ ਅਤੇ ਚੇਅਰਮੈਨ ਬਣ ਕੇ ਬਜਾਜ ਪ੍ਰੀਵਾਰ ਪਲੇ ਕੁਝ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੀ ਜ਼ਮੀਰ ਕਾਇਮ ਹੈ ਤਾਂ ਉਹ ਐਨ. ਕੇ. ਸ਼ਰਮਾ ਦੀ ਪ੍ਰਧਾਨਗੀ ਵਿਚ ਚੋਣ ਨਹੀਂ ਲੜਨਗੇ । ਇਸ ਸਮੇਂ ਅਮਰਜੀਤ ਸਿੰਘ, ਜਸਬੀਰ ਸਿੰਘ ਟੋਨੀ, ਰਾਜਬੀਰ ਸਿੰਘ, ਕਰਨ ਕੁਮਾਰ, ਜਤਿੰਦਰ ਸਿੰਘ, ਚਰਨਜੀਤ ਸਿੰਘ, ਈਸ਼ਵਰ ਚੰਦ, ਦੀਪਕ ਸਹਿਗਲ ਆਦਿ ਸ਼ਹਿਰ ਦੇ ਕਈ ਹਾਜ਼ਰ ਸਨ ।