Breaking News ਪੰਜਾਬ ਸਰਕਾਰ ਵੱਲੋਂ ਪਲੇਅ ਵੇਅ ਸਕੂਲਾਂ ਲਈ ਰਜਿਸਟ੍ਰੇਸ਼ਨ ਲਾਜ਼ਮੀ ਕਰਾਰ : ਡਾ. ਬਲਜੀਤ ਕੌਰਆਮ ਆਦਮੀ ਪਾਰਟੀ ਨੇ ਆਗਾਮੀ ਲੋਕਲ ਬਾਡੀ ਚੋਣਾਂ ਦੀ ਤਿਆਰੀ ਲਈ ਕੀਤੀ ਸਮੀਖਿਆ ਮੀਟਿੰਗਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵਲੋਂ ਨਸ਼ਿਆਂ ਦੇ ਖਾਤਮੇ ਲਈ ਸਮਾਜ ਦੇ ਸਾਰੇ ਵਰਗਾਂ ਨੂੰ ਰਲ ਕੇ ਮੁਹਿੰਮ ਵਿੱਢਣ ਦਾ ਸੱਦਾਹਰਦੀਪ ਸਿੰਘ ਮੁੰਡੀਆਂ ਵੱਲੋਂ ਕੇਂਦਰੀ ਜਲ ਸ਼ਕਤੀ ਮੰਤਰੀ ਨੂੰ ਜਲ ਜੀਵਨ ਮਿਸ਼ਨ ਤਹਿਤ ਪਹਿਲੀ ਕਿਸ਼ਤ ਦੀ 161 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਜਾਰੀ ਕਰਨ ਦੀ ਅਪੀਲਪੰਜਾਬ ਵੱਲੋਂ 784 ਉਮੀਦਵਾਰਾਂ ਦਾ ਐਲਾਨਆਮ ਆਦਮੀ ਪਾਰਟੀ ਪੰਜਾਬ ਪ੍ਰਧਾਨ ਨੇ ਕੀਤੀ ਪਟਿਆਲਾ ਦੇ ਉਮੀਦਵਾਰਾਂ ਦੀ ਸੂਚੀ ਜਾਰੀਦਿੱਲੀ ਵਿਧਾਨ ਸਭਾ ਚੋਣਾਂ 2025 ਵਿਚ ਆਮ ਆਦਮੀ ਪਾਰਟੀ ਇਕੱਲਿਆਂ ਹੀ ਲੜੇਗੀ ਚੋਣਾਂ : ਕੇਜਰੀਵਾਲਦਿੱਲੀ ਵਿਧਾਨ ਸਭਾ ਚੋਣਾਂ `ਚ `ਆਪ`-ਕਾਂਗਰਸ ਦਾ ਗਠਜੋੜ ਫਾਈਨਲ ਹੋਣ ਕੰਢੇ ਪੁੱਜਾ ?ਕੇਂਦਰੀ ਜਾਂਚ ਏਜੰਸੀ ਐਨ. ਆਈ. ਏ. ਨੇ ਕੀਤੀ ਪੰਜਾਬ `ਚ ਵੱਖ ਵੱਖ ਥਾਵਾਂ `ਤੇ ਰੇਡਸਿੱਖ ਪ੍ਰਚਾਰਕ ਢੱਡਰੀਆਂ ਵਾਲੇ ਖਿਲਾਫ਼ ਕੇਸ ਦਰਜ

ਨਹਿਰੂ ਯੁਵਾ ਕੇਂਦਰ ਨੇ ਜ਼ਿਲ੍ਹਾ ਪੱਧਰੀ ਯੁਵਾ ਉਤਸਵ ਮਨਾਇਆ

ਦੁਆਰਾ: Punjab Bani ਪ੍ਰਕਾਸ਼ਿਤ :Wednesday, 11 December, 2024, 04:45 PM

ਨਹਿਰੂ ਯੁਵਾ ਕੇਂਦਰ ਨੇ ਜ਼ਿਲ੍ਹਾ ਪੱਧਰੀ ਯੁਵਾ ਉਤਸਵ ਮਨਾਇਆ
-ਫ਼ੋਟੋਗਰਾਫ਼ੀ ’ਚ ਸਾਗਰ, ਭਾਸ਼ਣ ’ਚ ਅਨੁਪ੍ਰੀਤ ਕੌਰ ਤੇ ਪੇਂਟਿੰਗ ’ਚ ਹੀਨਾ ਨੇ ਰਹੇ ਅੱਵਲ
ਪਟਿਆਲਾ, 11 ਦਸੰਬਰ : ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਭਾਰਤ ਸਰਕਾਰ ਦੇ ਦਿਸ਼ਾ- ਨਿਰਦੇਸ਼ਾਂ ਅਨੁਸਾਰ ਨਹਿਰੂ ਯੁਵਾ ਕੇਂਦਰ ਪਟਿਆਲਾ ਵੱਲੋਂ ਜ਼ਿਲ੍ਹਾ ਯੂਥ ਅਫ਼ਸਰ ਵੀਰਦੀਪ ਕੌਰ ਦੀ ਨਿਗਰਾਨੀ ਹੇਠ ਜ਼ਿਲ੍ਹਾ ਪੱਧਰੀ ਯੁਵਾ ਉਤਸਵ ਕਰਵਾਇਆ ਗਿਆ । ਇਯ ਮੌਕੇ ਵਿਦਿਆਰਥੀਆਂ ਦੇ ਡੈਕਲਾਮੇਸ਼ਨ, ਫ਼ੋਟੋਗਰਾਫੀ, ਪੇਂਟਿੰਗ ਮੁਕਾਬਲੇ, ਵਿਗਿਆਨ ਪ੍ਰਦਰਸ਼ਨੀ ਅਤੇ ਕਲਚਰਲ ਫ਼ੈਸਟੀਵਲ ਗਰੁੱਪ ਇਵੈਂਟਸ ਕਰਵਾਏ ਗਏ । ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਯੂਥ ਅਫ਼ਸਰ ਵੀਰਦੀਪ ਕੌਰ ਨੇ ਦੱਸਿਆ ਕਿ ਯੂਨੀਵਰਸਿਟੀ ਐਨ. ਐੱਸ. ਐੱਸ. ਅਤੇ ਡਾ. ਦਿਲਵਰ ਸਿੰਘ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਦੇ ਸਹਿਯੋਗ ਨਾਲ ਯੁਵਾ ਉਤਸਵ ਭਾਰਤ 2047 ਪੰਚ ਪ੍ਰਣ ਥੀਮ ਅਧੀਨ ਪੰਜਾਬੀ ਯੂਨੀਵਰਸਿਟੀ ਵਿੱਚ ਮਨਾਇਆ ਗਿਆ । ਇਸ ਪ੍ਰੋਗਰਾਮ ਵਿੱਚ ਛੇ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਗਏ । ਇਸ ਜ਼ਿਲ੍ਹਾ ਪੱਧਰੀ ਯੁਵਾ ਉਤਸਵ ਪ੍ਰੋਗਰਾਮ ਵਿੱਚ ਵੱਖ-ਵੱਖ ਜੱਜਾਂ ਨੇ ਆਪਣੀਆਂ ਡਿਊਟੀਆਂ ਨਿਭਾਈਆਂ । ਪ੍ਰੋਗਰਾਮ ਵਿੱਚ ਫ਼ੋਟੋਗਰਾਫੀ ਵਿੱਚ ਸਾਗਰ ਨੇ ਪਹਿਲਾ, ਪਰਵੀਨ ਸਿੰਘ ਨੇ ਦੂਸਰਾ ਤੇ ਪ੍ਰੇਮ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ । ਭਾਸ਼ਣ ਵਿੱਚ ਅਨੁਪ੍ਰੀਤ ਕੌਰ ਨੇ ਪਹਿਲਾ, ਮਨਵੀਰ ਕੌਰ ਨੇ ਦੂਸਰਾ ਤੇ ਹਰਸ਼ਿਤਾ ਅਗਰਵਾਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ । ਪੇਂਟਿੰਗ ਮੁਕਾਬਲਿਆਂ ਵਿੱਚ ਹੀਨਾ ਪਹਿਲਾ, ਚਰਨਜੋਤ ਕੌਰ ਦੂਸਰਾ ਤੇ ਪ੍ਰੀਤੀ ਨੇ ਤੀਸਰਾ ਸਥਾਨ ਤੇ ਪ੍ਰਾਪਤ ਕੀਤਾ । ਇਸੇ ਤਰ੍ਹਾਂ ਕਵਿਤਾ ਮੁਕਾਬਲਿਆਂ ਵਿੱਚ ਮਹਿਕ ਸਿੰਗਲਾ ਨੇ ਪਹਿਲਾ ਤੇ ਯੁਵਰਾਜ ਸਿੰਘ ਨੇ ਦੂਸਰਾ ਸਥਾਨ ਤੇ ਤੀਸਰਾ ਸਥਾਨ ਸਤਨਾਮ ਸਿੰਘ ਪ੍ਰਾਪਤ ਕੀਤਾ । ਸਾਇੰਸ ਮੇਲੇ- ਗਰੁੱਪ ਵਿੱਚ ਸਰਕਾਰੀ ਮਲਟੀ ਪਰਪਸ ਸਕੂਲ ਪਟਿਆਲਾ ਨੇ ਗਰੁੱਪ-2, ਮੀਨਾਕਸ਼ ਅਤੇ ਗਰੁੱਪ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹਿਲਾ ਸਥਾਨ, ਸਨਦ ਅਤੇ ਗਰੁੱਪ ਮਲਟੀਪਰਪਜ਼ ਸਕੂਲ ਦੂਜਾ ਸਥਾਨ, ਅਮਨ ਅਤੇ ਗਰੁੱਪ ਪੰਜਾਬੀ ਯੂਨੀਵਰਸਿਟੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ ।
ਸਾਇੰਸ ਮੇਲਾ-ਸਹਿਲਪ੍ਰੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੁਨਾਗਰਾ ਪਹਿਲਾ ਸਥਾਨ, ਜਸ਼ਨਪ੍ਰੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੁਨਾਗਰਾ ਦੂਜਾ ਸਥਾਨ, ਮੋਹਿਤ ਮਲਟੀਪਰਪਜ਼ ਸਕੂਲ ਤੀਜਾ ਸਥਾਨ ਪ੍ਰਾਪਤ ਕੀਤਾ। ਕਲਚਰ ਪ੍ਰੋਗਰਾਮ ਵਿੱਚ ਸਥਾਨ ਪਬਲਿਕ ਕਾਲਜ ਸਮਾਣਾ ਆਰਕੈਸਟਰਾ ਗਰੁੱਪ ਪਹਿਲਾਂ, ਪਬਲਿਕ ਕਾਲਜ ਸਮਾਣਾ, ਮਲਵਈ ਗਿੱਧਾ ਦੂਜਾ ਸਥਾਨ ਅਤੇ ਤੀਸਰਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੁਨਾਗਰਾ ਨੇ ਪ੍ਰਾਪਤ ਕੀਤਾ । ਡਾ. ਤੇਜਿੰਦਰਪਾਲ ਸਿੰਘ, ਲਵਕੇਸ਼ ਕੁਮਾਰ, ਹਰਚਰਨ ਸਿੰਘ, ਡਾ. ਸੁਭਾਸ਼ ਚੰਦਰ ਡਾ. ਹਰਕੀਰਤ ਕੌਰ, ਡਾ. ਸਿਮਰਨ ਸਿੰਘ, ਡਾਕਟਰ ਰਵਿੰਦਰ ਸਿੰਘ, ਪੁਸ਼ਪਿੰਦਰ ਕੌਰ, ਡਾ. ਪ੍ਰੀਤੀ ਭਾਟੀਆ, ਜਸਨੀਤ ਕੌਰ, ਡਾ. ਮਨਦੀਪ ਸਿੰਘ, ਡਾਕਟਰ ਰਵਿੰਦਰ ਸਿੰਘ, ਸੁਖਦੀਪ ਸਿੰਘ, ਡਾ. ਰਵਿੰਦਰ ਸਿੰਘ ਰਵੀ, ਡਾ. ਰਜਨੀ ਨੇ ਜੱਜਾਂ ਦੀ ਭੂਮਿਕਾ ਨਿਭਾਈ । ਇਸ ਪ੍ਰੋਗਰਾਮ ਵਿਚ ਰਾਜੇਸ਼ ਸ਼ਰਮਾ ਯੂਥ ਹੋਸਟਲ ਮੈਨੇਜਰ ਪਟਿਆਲਾ, ਕਰਨ ਸਿੰਘ, ਲਖਵੀਰ ਸਿੰਘ ਅਤੇ ਯੂਨੀਵਰਸਿਟੀ ਦੇ ਬੱਚਿਆ ਨੇ ਸਹਿਯੋਗ ਪ੍ਰਦਾਨ ਕੀਤਾ । ਪ੍ਰੋਗਰਾਮ ਦੇ ਅੰਤ ਵਿੱਚ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਨ ਉਪਰੰਤ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਗਿਆ । ਡਾ. ਦਿਲਵਰ ਸਿੰਘ ਅਸਿਸਟੈਂਟ ਡਾਇਰੈਕਟਰ ਨੇ ਵਿਦਿਆਰਥੀਆਂ ਨੂੰ ਹੋਣ ਵਾਲੇ ਵੱਖ ਵੱਖ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ । ਇਹ ਪ੍ਰੋਗਰਾਮ ਐਨ ਐਸ ਐਸ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਸਹਿਯੋਗ ਨਾਲ ਕਰਵਾਇਆ ਗਿਆ । ਨਹਿਰੂ ਯੁਵਾ ਕੇਂਦਰ ਵੱਲੋਂ ਇਸ ਵਿਚ ਰਣਵੀਰ ਕੌਰ, ਕਰਨਵੀਰ ਸਿੰਘ, ਮਲਕੀਤ ਸਿੰਘ, ਰਾਜਵਿੰਦਰ ਕੌਰ, ਦਮਨਪ੍ਰੀਤ ਕੌਰ, ਸਰਹੰਦ ਸਿੰਘ ਵੱਖ ਵੱਖ ਵਲੰਟੀਅਰਾਂ ਨੇ ਇਸ ਪ੍ਰੋਗਰਾਮ ਵਿੱਚ ਆਪਣਾ ਸਹਿਯੋਗ ਦਿੱਤਾ ਅਤੇ ਭੁਪਿੰਦਰ ਸਿੰਘ ਤੇ ਡਾ. ਅਹਨੰਦ ਸਿੰਘ ਗਿੱਲ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ ।



Scroll to Top