ਚੌਥਾ ਦਰਜਾ ਸਰਕਾਰੀ ਮੁਲਾਜਮਾਂ ਦੀ ਡੇਲੀਗੇਟ ਕਾਨਫਰੰਸ ਨੇ ਦਰਸ਼ਨ ਲੁਬਾਣਾ ਨੂੰ ਪ੍ਰਧਾਨ ਸਰਵ ਸੰਮਤੀ ਨਾਲ ਮੁੜ ਚੁਣੇ ਲਿਆ ਗਿਆ

ਚੌਥਾ ਦਰਜਾ ਸਰਕਾਰੀ ਮੁਲਾਜਮਾਂ ਦੀ ਡੇਲੀਗੇਟ ਕਾਨਫਰੰਸ ਨੇ ਦਰਸ਼ਨ ਲੁਬਾਣਾ ਨੂੰ ਪ੍ਰਧਾਨ ਸਰਵ ਸੰਮਤੀ ਨਾਲ ਮੁੜ ਚੁਣੇ ਲਿਆ ਗਿਆ
ਪਟਿਆਲਾ : ਬੀਤੇ ਦਿਨੀ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਪਟਿਆਲਾ ਸ਼ਾਖਾ ਦੀ ਜਿਲਾ ਡੇਲੀਗੇਟ ਕਾਨਫਰੰਸ “ਪ੍ਰਭਾਤ ਪ੍ਰਵਾਨਾ” ਟਰੇਡ ਯੂਨੀਅਨ ਸੈਟਰ ਬਾਰਾਦਰੀ ਬਾਗ ਵਿਖੇ ਆਯੋਜਿਤ ਹੋਈ । ਇਸ ਕਾਨਫਰੰਸ ਦੀ ਅਗਵਾਈ ਜਨਰਲ ਸਕੱਤਰ ਪੰਜਾਬ (ਏਟਕ) ਕਾ. ਨਿਰਮਲ ਸਿੰਘ ਧਾਲੀਵਾਲ, ਚੇਅਰਮੈਨ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ, ਕਾ. ਸੁਖਦੇਵ ਸਿੰਘ ਸੁਰਤਾਪੁਰੀ ਅਤੇ ਵਰਿੰਦਰ ਕੁਮਾਰ ਬੈਣੀ, ਅਸ਼ੋਕ ਕੁਮਾਰ ਬਿੱਟੂ, ਗੁਰਦਰਸ਼ਨ ਸਿੰਘ, ਦੀਪ ਚੰਦ ਹੰਸ, ਮਾਧੋ ਰਾਹੀ, ਦਰਸ਼ੀ ਕਾਂਤ, ਦਰਸ਼ਨ ਸਿੰਘ ਜ਼ੋੜੇਮਾਜਰਾ, ਗੋਤਮ ਭਾਰਦਵਾਜ, ਉਤਮ ਸਿੰਘ ਬਾਗੜੀ ਆਦਿ ਆਗੂਆਂ ਨੇ ਕੀਤੀ ਅਤੇ ਕਾਨਫਰੰਸ ਵਿੱਚ ਕਾ. ਸੱਜਣ ਸਿੰਘ, ਕਾ. ਰਣਬੀਰ ਸਿੰਘ ਢਿੱਲੋਂ ਦੇ ਅਕਾਲ ਚਲਾਣੇ ਤੇ ਟਰੇਡ ਯੂਨੀਅਨ ਲਹਿਰ ਨੂੰ ਵੱਡਾ ਘਾਟਾ ਦੱਸਿਆ ਤੇ ਸ਼ਰਧਾਜਲੀ ਭੇਂਟ ਕਰਨ ਉਪਰੰਤ ਜਨਰਲ ਸਕੱਤਰ ਬਲਜਿੰਦਰ ਸਿੰਘ ਨੇ ਪਿਛਲੇ ਕੰਮਾਂ ਕਾਰਾਂ ਤੇ ਸੰਘਰਸ਼ਾਂ ਦੇ ਅਧਾਰਤ ਅਤੇ ਵਿੱਤੀ ਰਿਪੋਰਟਾਂ ਪੜੀਆ ਚੇਅਰਮੈਨ ਦੀਪ ਚੰਦ ਹੰਸ ਨੇ ਚੇਅਰਮੈਨ ਦੀ ਰਿਪੋਰਟ ਪੜੀ, ਇਹਨਾਂ ਰਿਪੋਰਟਾਂ ਤੇ ਡੇਲੀਗੇਟਾਂ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ । ਉਪਰੰਤ ਰਿਪੋਰਟਾਂ ਸਰਵ ਸੰਮਤੀ ਨਾਲ ਪ੍ਰਵਾਨ ਕਰਨ ਉਪਰੰਤ ਤਕਰੀਬਨ ਡੇਢ ਦਰਜਨ ਮੁਲਾਜਮ ਮੰਗਾਂ, ਪੈਨਸ਼ਨਰ ਮੰਗਾਂ, 2024 ਦੀ ਪੈਨਸ਼ਨ ਬਹਾਲੀ ਤੇ ਸਮੂਹ ਵਰਗਾ ਦੇ ਕੱਚੇ ਕਰਮੀਆਂ ਨੂੰ ਪੱਕਾ ਕਰਨ ਵਿੱਚ ਪੰਜਾਬ ਸਰਕਾਰ ਵਲੋਂ ਬੇ ਲੋੜੀਂਦੀ ਦੇਰੀ ਕਰਨ ਆਦਿ ਰੈਜੂਲੇਸ਼ਨ ਪਾਸ ਕੀਤੇ ਗਏ, ਰਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਵਿਚਲੇ ਫਾਰਗ ਕੀਤੇ। ਲੰਮੀ ਸੇਵਾ ਵਾਲੇ ਮਲਟੀਟਾਸਕ ਵਰਕਰਾਂ ਦੀ ਬਹਾਲੀ ਅਤੇ ਸਿਹਤ ਮੰਤਰੀ ਦੇ ਮੁਲਾਜਮਾਂ, ਕੱਚੇ ਮੁਲਾਜਮਾਂ, ਪੈਰਾ ਮੈਡੀਕਲ ਮੁਲਾਜਮਾਂ ਦੀਆਂ ਮੰਗਾਂ ਪ੍ਰਤੀ ਨਾਂਹ ਪੱਕੀ ਰਵਈਏ ਵਿਰੁੱਧ ਮਿਤੀ 21 ਦਸੰਬਰ ਨੂੰ ਸਿਹਤ ਮੰਤਰੀ ਦੇ ਵਿਧਾਨ ਸਭਾ ਹਲਕਾ ਪਟਿਆਲਾ (ਦਿਹਾਤੀ) ਵਿਖੇ ਕਾਲੇ ਝੰਡਿਆ ਨਾਲ ਮੁਜਾਹਰਾ ਕਰਨ ਦਾ ਫੈਡਰੇਸ਼ਨ ਦੀ ਸਟੇਟ ਕਮੇਟੀ ਦਾ ਫੈਸਲਾ ਲਾਗੂ ਕਰਨ ਦਾ ਅਹਿਦ ਵੀ ਕੀਤਾ ਗਿਆ । ਕਾਨਫਰੰਸ ਵਿੱਚ ਜੁੜੇ ਤਕਰੀਬਨ 125 ਵੱਖ—ਵੱਖ ਵਿਭਾਗਾਂ ਵਿਚਲੇ ਡੇਲਗੇਟਾਂ ਨੇ 31 ਮੈਂਬਰੀ ਵਰਕਿੰਗ ਕਮੇਟੀ ਦੀ ਚੋਣ ਸਰਵ ਸੰਮਤੀ ਨਾਲ ਕੀਤੀ, ਜਿਸ ਵਿੱਚ ਚੇਅਰਮੈਨ ਦੀਪ ਚੰਦ ਹੰਸ, ਅਡੀਸ਼ਨਲ ਚੇਅਰਮੈਨ ਗੁਰਦਰਸ਼ਨ ਸਿੰਘ, ਰਾਮ ਕ੍ਰਿਸ਼ਨ ਡਿਪਟੀ ਚੇਅਰਮੈਨ ਕੁਲਦੀਪ ਸਿੰਘ ਰਾਇਵਾਲ, ਹਰਬੰੰਸ ਸਿੰਘ, ਜਿਲਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਪਟਿਆਲਾ ਸ਼ਹਿਰੀ ਪ੍ਰਧਾਨ, ਰਾਮ ਲਾਲ ਰਾਮਾ, ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਕੁਮਾਰ ਗੋਲੂ, ਵੈਦ ਪ੍ਰਕਾਸ਼, ਰਾਮ ਪ੍ਰਸਾਦ ਸਹੋਤਾ, ਸ਼ਿਵ ਚਰਨ, ਅਸ਼ੋਕ ਕੁਮਾਰ ਬਿੱਟੂ, ਉਪ ਪ੍ਰਧਾਨ ਨਿਸ਼ਾ ਰਾਣੀ, ਬਲਬੀਰ ਸਿੰਘ, ਤਰਲੋਚਨ ਮਾੜੂ, ਸੁਖਦੇਵ ਸਿੰਘ ਝੰਡੀ, ਅਮਰੀਕ ਸਿੰਘ, ਦਰਸ਼ਨ ਸਿੰਘ ਜ਼ੋੜੇਮਾਜਰਾ, ਜ਼ਸਪਾਲ ਸਿੰਘ, ਬਾਬੂ ਰਾਮ ਬੱਬੂ, ਵਿਕਰਮਜੀਤ ਸਿੰਘ, ਜਿਲਾ ਜਨਰਲ ਸਕੱਤਰ ਤੇ ਵਿੱਤ ਸਕੱਤਰ ਬਲਜਿੰਦਰ ਸਿੰਘ, ਜਿਲਾ ਸਕੱਤਰ ਲਖਵੀਰ ਸਿੰਘ, ਰਾਜੇਸ਼ ਕੁਮਾਰ, ਦਰਸ਼ੀ ਕਾਂਤ, ਜਿਲਾ ਪ੍ਰਚਾਰ ਸਕੱਤਰ ਇੰਦਰਪਾਲ ਵਾਲੀਆ, ਜਥੇਬੰਦਕ ਸਕੱਤਰ ਬਲਵਿੰਦਰ ਸਿੰਘ ਨਾਭਾ, ਆਡੀਟਰ ਬੰਸੀ ਲਾਲ, ਮੁੱਖ ਸਲਾਹਕਾਰ ਵਰਿੰਦਰ ਕੁਮਾਰ ਬੈਣੀ, ਮਾਧੋ ਰਾਹੀਂ ਅਤੇ ਜਿਲਾ ਦਫਤਰ ਸਕੱਤਰ ਸਤਿਨਰਾਇਣ ਗੋਨੀ ਸ਼ਾਮਲ ਕੀਤੇ ਗਏ। ਇਸ ਮੌਕੇ ਤੇ ਸਮੂਹ ਆਗੂ ਸਾਥੀਆਂ ਨੂੰ ਸਨਮਾਨਤ ਵੀ ਕੀਤਾ ਗਿਆ ।
