ਕਿਸਾਨਾਂ ਦੇ ਸ਼ੰਭੂ ਬਾਰਡਰ ਤੋਂ ਦਿੱਲੀ ਲਈ ਰਵਾਨਾ ਹੋਏ ਪਹਿਲੇ ਜੱਥੇ ਨੰੁ ਪਹਿਲੀ ਲੇਅਰ ਟੱਪਣ ਤੋਂ ਬਾਅਦ ਹਰਿਆਣਾ ਪੁਲਸ ਨੇ ਬੈਰੀਕੇਟਿੰਗ ਲਗਾ ਰੋਕਿਆ
ਦੁਆਰਾ: Punjab Bani ਪ੍ਰਕਾਸ਼ਿਤ :Friday, 06 December, 2024, 02:17 PM

ਕਿਸਾਨਾਂ ਦੇ ਸ਼ੰਭੂ ਬਾਰਡਰ ਤੋਂ ਦਿੱਲੀ ਲਈ ਰਵਾਨਾ ਹੋਏ ਪਹਿਲੇ ਜੱਥੇ ਨੰੁ ਪਹਿਲੀ ਲੇਅਰ ਟੱਪਣ ਤੋਂ ਬਾਅਦ ਹਰਿਆਣਾ ਪੁਲਸ ਨੇ ਬੈਰੀਕੇਟਿੰਗ ਲਗਾ ਰੋਕਿਆ
ਸ਼ੰਭੂ : ਪੰਜਾਬ ਨੂੰ ਹਰਿਆਣਾ ਨਾਲ ਜੋੜਨ ਵਾਲੇ ਸ਼ੰਭੂ ਬਾਰਡਰ ਤੋਂ ਦਿੱਲੀ ਲਈ ਰਵਾਨਾ ਕਿਸਾਨਾਂ ਤੇ ਪਹਿਲੇ 101 ਕਿਸਾਨਾਂ ਨਾਲ ਭਰਪੂਰ ਜਥੇ ਨੰੁ ਹਰਿਆਣਾ ਪੁਲਸ ਨੇ ਜਿਥੇ ਬੈਰੀਕੇਟਿੰਗ ਅਤੇ ਹੋਰ ਸਾਜੋ ਸਮਾਨ ਲਗਾ ਕੇ ਰੋਕਿਆ ਪਿਆ ਹੈ, ਉਥੇ ਬੈਰੀਕੇਟਿੰਗ ਦੇ ਉਪਰ ਲੱਗੀਆਂ ਜਾਲੀਆਂ ਤੇ ਚੜ੍ਹਨ ਤੇ ਕਿਸਾਨਾਂ ਦੀਆਂ ਅੱਖਾਂ ਵਿਚ `ਤੇ ਮਿਰਚਾਂ ਵਾਲਾ ਸਪਰੇਅ ਛਿੜਕਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨਾਂ ਵਲੋਂ ਦਿੱਲੀ ਵੱਲ ਅੱਗੇ ਵਧਣ ਦੇ ਚਲਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਜਾਪ ਵੀ ਲਗਾਤਾਰ ਕੀਤਾ ਜਾ ਰਿਹਾ ਹੈ ।