ਰਾਹੁਲ-ਕੋਹਲੀ ਤੋਂ ਬਾਅਦ ਸ਼ੁਭਮਨ ਗਿੱਲ ਵੀ ਆਊਟ
ਦੁਆਰਾ: Punjab Bani ਪ੍ਰਕਾਸ਼ਿਤ :Friday, 06 December, 2024, 12:35 PM

ਰਾਹੁਲ-ਕੋਹਲੀ ਤੋਂ ਬਾਅਦ ਸ਼ੁਭਮਨ ਗਿੱਲ ਵੀ ਆਊਟ
ਭਾਰਤ ਤੇ ਆਸਟ੍ਰੇਲੀਆ ਵਿਚਾਲੇ ਦੂਜਾ ਟੈਸਟ ਜਾਰੀ
ਨਵੀ ਦਿੱਲੀ : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੱਲ ਰਹੀ ਬਾਰਡਰ-ਗਾਵਸਕਰ ਟਰਾਫੀ ਦਾ ਦੂਜਾ ਟੈਸਟ ਐਡੀਲੇਡ ‘ਚ ਖੇਡਿਆ ਜਾ ਰਿਹਾ ਹੈ । ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ । ਸ਼ੁਭਮਨ ਗਿੱਲ 31 ਦੌੜਾਂ ਬਣਾ ਕੇ ਆਊਟ ਹੋ ਗਏ ਹਨ । ਉਸ ਨੂੰ ਸਕਾਟ ਬੋਲੈਂਡ ਨੇ ਐੱਲ. ਬੀ. ਡਬਲਯੂ. ਕੀਤਾ । ਇਸ ਤੋਂ ਪਹਿਲਾ ਮਿਸ਼ੇਲ ਸਟਾਰਕ ਨੇ ਵਿਰਾਟ ਕੋਹਲੀ (7 ਦੌੜਾਂ), ਕੇਐਲ ਰਾਹੁਲ (37 ਦੌੜਾਂ) ਅਤੇ ਯਸ਼ਸਵੀ ਜੈਸਵਾਲ (ਜ਼ੀਰੋ) ਨੂੰ ਪੈਵੇਲੀਅਨ ਭੇਜਿਆ ।
