ਹਰਿਆਣਾ ‘ਚ ਇੰਟਰਨੈਟ ‘ਤੇ ਲੱਗੀ ਪਾਬੰਦੀ
ਦੁਆਰਾ: Punjab Bani ਪ੍ਰਕਾਸ਼ਿਤ :Friday, 06 December, 2024, 12:50 PM

ਹਰਿਆਣਾ ‘ਚ ਇੰਟਰਨੈਟ ‘ਤੇ ਲੱਗੀ ਪਾਬੰਦੀ
ਹਰਿਆਣਾ : ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾ ਇਕ ਵੱਡੀ ਖਬਰ ਸਾਹਮਣੇ ਆਈ ਹੈ । ਅੰਬਾਲਾ ਦੇ ਕੁਝ ਖੇਤਰਾਂ ‘ਚ 9 ਦਸੰਬਰ ਤਕ ਇੰਟਰਨੈਟ ‘ਤੇ ਪਾਬੰਦੀ ਲੱਗਾ ਦਿਤੀ ਗਈ ਹੈ ।
ਕਿਸਾਨਾਂ ਦੇ ਦਿੱਲੀ ਕੂਚ ਨੂੰ ਲੈ ਹਰਿਆਣਾ ਪੁਲਿਸ ਨੇ ਸ਼ੰਭੂ ਬਾਰਡਰ ਨੂੰ ਸੀਲ ਕਰ ਦਿੱਤਾ ਹੈ । ਪੁਲਸ ਨੇ ਇੱਥੇ ਨਾਕਾਬੰਦੀ ਕਰ ਦਿੱਤੀ ਹੈ । ਪੁਲ ਦੇ ਉੱਪਰ ਅਤੇ ਹੇਠਾਂ ਕਰੀਬ 500 ਜਵਾਨ ਤਾਇਨਾਤ ਕੀਤੇ ਗਏ ਹਨ । ਇਸ ਦੇ ਨਾਲ ਹੀ ਇੱਥੇ ਵਾਟਰ ਕੈਨਨ ਗੱਡੀ, ਪੁਲਿਸ ਬੱਸ ਅਤੇ ਐਂਬੂਲੈਂਸ ਖੜ੍ਹੀ ਕੀਤੀ ਗਈ ਹੈ । ਪੁਲਸ ਹਰ ਹਰਕਤ ‘ਤੇ ਨਜ਼ਰ ਰੱਖ ਰਹੀ ਹੈ । ਇਸ ਤੋਂ ਪਹਿਲਾ ਹਰਿਆਣਾ ਦੇ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ “ਉਨ੍ਹਾਂ ਨੂੰ ਬਿਨਾਂ ਇਜਾਜ਼ਤ ਦਿੱਲੀ ਨਹੀਂ ਜਾਣ ਦਿੱਤਾ ਜਾ ਸਕਦਾ। ਉਨ੍ਹਾਂ ਨੂੰ ਮਨਜ਼ੂਰੀ ਲੈਣੀ ਪਵੇਗੀ ।
