ਸੁਖਬੀਰ ਬਾਦਲ ਅਤੇ ਹੋਰ ਅਕਾਲੀ ਆਗੂਆਂ ਦੇ ਅਸਤੀਫ਼ੇ ਮਨਜ਼ੂਰ ਕਰਨ ਲਈ ਹੋਵੇਗਾ ਅੱਜ ਫ਼ੈਸਲਾ

ਦੁਆਰਾ: Punjab Bani ਪ੍ਰਕਾਸ਼ਿਤ :Friday, 06 December, 2024, 08:38 AM

ਸੁਖਬੀਰ ਬਾਦਲ ਅਤੇ ਹੋਰ ਅਕਾਲੀ ਆਗੂਆਂ ਦੇ ਅਸਤੀਫ਼ੇ ਮਨਜ਼ੂਰ ਕਰਨ ਲਈ ਹੋਵੇਗਾ ਅੱਜ ਫ਼ੈਸਲਾ
ਚੰਡੀਗੜ੍ਹ : ਸ੍ਰੀ ਅਕਾਲ ਤਖ਼ਤ ਤੋਂ ਲੱਗੀ ਸਜ਼ਾ ਦੀ ਸੇਵਾ ਨਿਭਾ ਰਹੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਉਪਰ ਹੋਏ ਹਮਲੇ ਬਾਅਦ ਸਾਰੀ ਸਥਿਤੀ ਉਪਰ ਵਿਚਾਰ ਕਰਨ ਲਈ ਪਾਰਟੀ ਦੀ ਵਰਕਿੰਗ ਕਮੇਟੀ ਤੇ ਕੋਰ ਕਮੇਟੀ ਦੀਆਂ ਮੀਟਿੰਗਾਂ 6 ਦਸੰਬਰ ਨੂੰ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਵਲੋਂ ਸੱਦ ਲਈਆਂ ਗਈਆਂ ਹਨ। ਮਿਲੀ ਜਾਣਕਾਰੀ ਮੁਤਾਬਕ ਸੁਖਬੀਰ ਤੇ ਹਮਲੇ ਨੂੰ ਲੈ ਕੇ ਜਿਥੇ ਭਵਿੱਖ ਦੀ ਰਣਨੀਤੀ ਉਪਰ ਇਨ੍ਹਾਂ ਮੀਟਿੰਗਾਂ ਵਿਚ ਵਿਚਾਰਾਂ ਕੀਤੀਆਂ ਜਾਣਗੀਆਂ, ਉਥੇ ਅਕਾਲ ਤਖ਼ਤ ਵਲੋਂ ਪਾਰਟੀ ਪ੍ਰਧਾਨ ਤੇ ਅਸਤੀਫ਼ਾ ਦੇ ਚੁੱਕੇ ਹੋਰ ਅਹੁਦੇਦਾਰਾਂ ਬਾਰੇ ਵੀ ਦਿਤੇ ਹੁਕਮਾਂ ਨੂੰ ਅਮਲ ਵਿਚ ਲਿਆਉਣ ਲਈ ਫ਼ੈਸਲਾ ਲਿਆ ਜਾਵੇਗਾ।ਵਰਨਣਯੋਗ ਹੈ ਕਿ ਅਕਾਲ ਤਖ਼ਤ ਉਪਰ ਸੁਣਾਏ ਫ਼ੈਸਲੇ ਵਿਚ ਸੁਖਬੀਰ ਤੇ ਹੋਰ ਅਹੁਦੇਦਾਰਾਂ ਨੂੰ ਧਾਰਮਕ ਸਜ਼ਾ ਸੁਣਾਉਣ ਦੇ ਨਾਲ ਨਾਲ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਤੇ ਉਨ੍ਹਾਂ ਦੇ ਸਮਰਥਨ ਵਿਚ ਕੁੱਝ ਹੋਰ ਆਗੂਆਂ ਵਲੋਂ ਦਿਤੇ ਅਸਤੀਫ਼ੇ ਮੰਜ਼ੂਰ ਕਰਨ ਲਈ ਵੀ ਹੁਕਮਾ ਦਿਤਾ ਗਿਆ ਸੀ । ਇਨ੍ਹਾਂ ਨੂੰ ਮੰਜ਼ੂਰ ਕਰ ਕੇ ਤਿੰਨ ਦਿਨਾਂ ਅੰਦਰ ਅਕਾਲ ਤਖ਼ਤ ਨੂੰ ਰੀਪੋਰਟ ਦੇਣ ਲਈ ਵੀ ਕਿਹਾ ਗਿਆ ਸੀ। ਇਹ ਤਿੰਨ ਦਿਨ ਦਾ ਸਮਾਂ ਖ਼ਤਮ ਹੋ ਚੁੱਕਾ ਹੈ ।