ਐਨ ਐਸ ਐਸ ਵੰਲਟੀਅਰਾਂ ਨੂੰ ਨਸ਼ਿਆਂ ਏਡਜ਼ ਅਤੇ ਬਿਮਾਰੀਆਂ ਬਾਰੇ ਜਾਗਰੂਕ ਕੀਤਾ

ਐਨ ਐਸ ਐਸ ਵੰਲਟੀਅਰਾਂ ਨੂੰ ਨਸ਼ਿਆਂ ਏਡਜ਼ ਅਤੇ ਬਿਮਾਰੀਆਂ ਬਾਰੇ ਜਾਗਰੂਕ ਕੀਤਾ
ਪਟਿਆਲਾ : ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਦੀ ਪ੍ਰਵਾਨਗੀ ਅਨੁਸਾਰ, ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ 7 ਰੋਜ਼ਾ ਐਨ ਐਸ ਐਸ ਕੈਂਪ ਸ਼ੁਰੂ ਕੀਤਾ। ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਨੇ ਵੰਲਟੀਅਰਾਂ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਆਪਣੇ ਦੇਸ਼ ਸਮਾਜ ਘਰ ਪਰਿਵਾਰਾਂ ਵਾਤਾਵਰਨ, ਨਿਯਮਾਂ ਕਾਨੂੰਨਾਂ ਅਸੂਲਾਂ ਪ੍ਰਤੀ ਹਮੇਸ਼ਾ ਇਮਾਨਦਾਰੀ ਨਾਲ ਵਫ਼ਾਦਾਰ ਰਹੋ ਅਤੇ ਜ਼ਿੰਦਗੀ ਵਿਚ ਉਚਾਈਆਂ ਪ੍ਰਾਪਤ ਕਰਨ ਲਈ, ਆਪਣੇ ਮਾਪਿਆਂ ਬਜ਼ੁਰਗਾਂ ਦੇ ਅਸ਼ੀਰਵਾਦ ਅਤੇ ਅਧਿਆਪਕਾਂ ਤੋਂ ਅਗਵਾਈ ਲੈਣੀ ਚਾਹੀਦੀ ਹੈ । ਇਸ ਮੌਕੇ ਪੰਜਾਬ ਰੈੱਡ ਕਰਾਸ ਸਾਕੇਤ ਹਸਪਤਾਲ ਨਸ਼ਾ ਛੁਡਾਊ ਕੇਂਦਰ ਦੇ ਡਾਇਰੈਕਟਰ ਡਾਕਟਰ ਪ੍ਰਮਿੰਦਰ ਕੌਰ ਮਨਚੰਦਾ ਅਤੇ ਡਾਕਟਰ ਚਾਰੂ ਗੋਤਮ, ਕਾਉਸਲਰ ਜਸਪ੍ਰੀਤ ਸਿੰਘ ਨੇ ਵੰਲਟੀਅਰਾਂ ਨੂੰ ਨਸ਼ਿਆਂ ਏਡਜ਼ ਅਤੇ ਦੂਸਰੀਆਂ ਬਿਮਾਰੀਆਂ ਤੋਂ ਬਚਣ ਲਈ ਆਪਣੇ ਆਪ ਨੂੰ ਜਾਗਰੂਕ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਦਸਿਆ ਕਿ ਜਿਹੜੇ ਨੋਜਵਾਨ ਨਸ਼ਿਆਂ ਦੀ ਵਰਤੋਂ ਕਰਦੇ, ਉਹ ਸਰਿਜ਼ ਬਦਲੇ ਬਿਨਾਂ ਇੰਜੈਕਸ਼ਨ ਲਗਵਾਕੇ ਏਡਜ਼ ਅਤੇ ਐਚ ਆਈ ਵੀ ਅਤੇ ਕਾਲੇ ਪੀਲੀਆਂ ਦੇ ਸ਼ਿਕਾਰ ਹੁੰਦੇ ਹਨ। ਵੱਧ ਧੰਨ ਦੇ ਲਾਲਚ ਕਾਰਨ ਲੁਟਮਾਰਾ ਖੋਹਾਂ ਸਾਇਬਰ ਕ੍ਰਾਈਮ ਕਰਦੇ ਅਤੇ ਕਦੇ ਨਾ ਕਦੇ ਪੁਲਿਸ ਦੇ ਸੰਕਜੇ ਵਿਚ ਫਸ ਜਾਂਦੇ ਅਤੇ ਹਮੇਸ਼ਾ ਲਈ ਆਪਣੇ ਅਤੇ ਆਪਣੇ ਮਾਪਿਆਂ ਬਜ਼ੁਰਗਾਂ ਦੇ ਖੁਸ਼ਹਾਲ ਸੁਰਖਿਅਤ, ਸਨਮਾਨਿਤ ਭਵਿੱਖ ਨੂੰ ਬਰਬਾਦ ਕਰਦੇ ਹਨ । ਪ੍ਰੋਗਰਾਮ ਅਫਸਰ ਰਾਵਿੰਦਰ ਕੋਰ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਹਰੇਕ ਵਿਦਿਆਰਥੀ ਅਤੇ ਐਨ ਐਸ ਐਸ ਵੰਲਟੀਅਰਾਂ ਨੂੰ ਇਸ ਤਰ੍ਹਾਂ ਦੀ ਜਾਣਕਾਰੀ ਜਰੂਰ ਦਿੱਤੀ ਜਾਵੇ ਤਾਂ ਜ਼ੋ ਬੱਚੇ ਜਾਗਰੂਕ ਰਹਿਣਾ ।
