ਪੈਨਸ਼ਨਰਾਂ ਨੇ ਸਾੜੀਆਂ ਨੋਟੀਫਿਕੇਸ਼ਨ ਦੀਆਂ ਕਾਪੀਆਂ
ਗੇਟ ਰੈਲੀ ਕਰਕੇ ਆਪ ਸਰਕਾਰ ਦੇ ਵਿਰੁੱਧ ਕੀਤੀ ਜ਼ੋਰਦਾਰ ਨਾਅਰੇਬਾਜ਼ੀ
– ਮੁੱਖ ਮੰਤਰੀ ਤੇ ਵਿੱਤ ਮੰਤਰੀ ਦਾ ਕੀਤਾ ਪਿਟ ਸਿਆਪਾ
ਪਟਿਆਲਾ, 26 ਜੂਨ :
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ, ਦੀ ਕਲਾਸ ਫੋਰਥ ਗੌਰਮਿਟ ਇੰਪਲਾਈਜ਼ ਯੂਨੀਅਨ ਪੰਜਾਬ (1680), ਜਿਲਾ ਕਮੇਟੀ ਵੱਲੋਂ ਇੱਥੇ ਜਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਤੋਂ ਵੀ 200 ਰੁਪਏ ਜਜ਼ੀਆ ਟੈਕਸ ਵਸੂਲਣ ਦਾ ਜਾਰੀ ਕੀਤੇ ਨੋਟੀਫਿਕੇਸ਼ਨ ਦੀਆਂ ਜਿੱਥੇ ਕਾਪੀਆਂ ਸਾੜੀਆਂ, ਉੱਥੇ ਵਿਸ਼ਾਲ ਗੇਟ ਰੈਲੀ ਕਰਕੇ ਮੁੱਖ ਮੰਤਰੀ ਤੇ ਵਿੱਤ ਮੰਤਰੀ ਦਾ ਮੁਲਾਜਮਾਂ ਤੇ ਪੈਨਸ਼ਨਰਾਂ ਵਲੋਂ ਜੋਰਦਾਰ ”ਪਿੱਟ ਸਿਆਪਾ” ਕੀਤਾ ਗਿਆ।
ਇਸ ਮੌਕੇ ਕਾਮਰੇਡ ਨਿਰਮਲ ਸਿੰਘ ਧਾਲੀਵਾਲ, ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਦੀਪ ਚੰਦ ਹੰਸ, ਜਗਮੋਹਨ ਨੋਲੱਖਾ ਤੇ ਸੂਰਜ ਪਾਲ ਯਾਦਵ ਅਨੁਸਾਰ ਇਹ ਕਿ ਕਾਂਗਰਸ ਸਰਕਾਰ ਨੇ ਅਪ੍ਰੈਲ 2018 ਵਿੱਚ ਮੁਲਾਜਮਾਂ ਤੇ ਵਿਕਾਸ ਟੈਕਸ ਦੇ ਨਾਉ ਤੇ 200 ਰੁਪਏ ਜੱਜੀਆ ਟੈਕਸ ਲਾਇਆ ਸੀ ਪਰੰਤੂ ”ਆਪ ਸਰਕਾਰ” ਦੇ ਚੋਣਾਂ ਵੇਲੇ ਕੀਤੇ ਵਾਅਦੇ ਹੁਣ ਖੋਖਲੇ ਸਾਬਿਤ ਹੋ ਰਹੇ ਹਨ। ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਵੀ ਮੁਲਾਜਮਾਂ ਤੋਂ ਪੈਨਸ਼ਨਰਾਂ ਦੇ ਇਕੱਠਾ ਵਿੱਚ ਗੱਲ ਵਿੱਚ ਮੁਲਾਜਮਾਂ ਮੰਗਾਂ ਦਾ ਫੱਟਾ ਪਾਕੇ ਵਾਅਦਿਆਂ ਤੇ ਦਾਅਵੇ ਕਰਦੇ ਸਨ ਪਰੰਤੂ ਅੱਜ ਸਾਰੇ ਉਲਟ ਸਾਬਤ ਹੋ ਰਹੇ ਹਨ। ਦਰਸ਼ਨ ਸਿੰਘ ਲੁਬਾਣਾ ਨੇ ਦੱਸਿਆ ਕਿ ਪੰਜਾਬ ਵਿੱਚ ਪੈਨਸ਼ਨਰਾਂ ਦੀ ਗਿਣਤੀ ਤਕਰੀਬਨ ”ਤਿੰਨ ਲੱਖ” ਹੈ, 2400 ਰੁਪਏ ਇੱਕ ਪੈਨਸ਼ਨਰ ਪਾਸੋਂ ਸਾਲ ਵਿੱਚ ਵਸੂਲੇ ਜਾਣੇ ਹਨ ਜੋ ਪ੍ਰਤੀ ਮਹੀਨਾ 6 ਕਰੋੜ ਰੁਪਏ ਬਣਦੇ ਹਨ 3,00,000 × 2400- ਸਲਾਨਾ 72 ਕਰੋੜ ਰੁਪਏ ਰਾਸ਼ੀ ਬਣਦੀ ਹੈ। ਇਹ ਕਟੋਤੀ ਕਰਕੇ ਆਪ ਸਰਕਾਰ ਨੇ ਬਜੁਰਗ ਪੈਨਸ਼ਨਰਾਂ ਨਾਲ ਧ੍ਰੋਹ ਕੀਤਾ ਹੈ, ਗੇਟ ਰੈਲੀ ਵਿੱਚ ਵਿਸ਼ੇਸ਼ ਤੌਰ ਤੇ ਕੱਚੇ-ਆਊਟ ਸੋਰਸ ਮੁਲਾਜਮਾਂ ਤੇ ਮੁਲਾਜਮਾਂ ਦੀਆਂ ਲੰਮਕਾ ਅਵਸਥਾ ਵਿੱਚ ਪਈਆਂ ਮੰਗਾਂ ਦਾ ਵੀ ਜਿਕਰ ਕੀਤਾ।
ਇਸ ਮੌਕੇ ਪਾਵਰਕਾਮ ਆਗੂ ਸੰਤੋਖ ਸਿੰਘ ਬੋਪਾਰਾਏ, ਭਿੰਦਰ ਸਿੰਘ ਚਹਿਲ, ਜਗਤਾਰ ਸਿੰਘ, ਇਸ ਤਰ੍ਹਾਂ ਉਤਮ ਸਿੰਘ ਬਾਗੜੀ, ਸੁਖਦੇਵ ਸੁੱਖੀ, ਪ੍ਰੀਤਮ ਚੰਦ ਠਾਕੁਰ, ਬਲਬੀਰ ਸਿੰਘ, ਇੰਦਰਪਾਲ, ਅਸ਼ੋਕ ਕੁਮਾਰ ਬਿੱਟੂ, ਰਾਮ ਪਾਲ, ਸੁਨੀਲ ਦੱਤ, ਪ੍ਰਕਾਸ਼ ਲੁਬਾਣਾ, ਰਾਜੇਸ਼ ਗੋਲੂ, ਮੋਧ ਨਾਥ, ਉਂਕਾਰ ਸਿੰਘ, ਨਿਸ਼ਾ ਰਾਣੀ, ਰਾਮ ਪ੍ਰਸਾਦ ਸਹੋਤਾ, ਤਰਲੋਚਨ ਮਾੜੂ, ਮਖਣ ਸਿੰਘ, ਵੈਦ ਪ੍ਰਕਾਸ਼, ਹਰਬੰਸ ਸਿੰਘ, ਸੁਭਾਸ਼, ਕੁਲਦੀਪ ਸਿੰਘ ਸਕਰਾਲੀ, ਅਮਰਜੀਤ ਜੋਗੀਪੁਰ, ਅਪਵਿੰਦਰ ਸਿੰਘ ਗੁੱਲੀ, ਸ਼ਿਵ ਚਰਨ, ਰਾਜ ਨਾਥ, ਸਤਪਾਲ ਲੰਗ, ਦਰਸ਼ਨ ਭਾਦਸੋਂ, ਗੁਰਿੰਦਰ ਗੁਰੀ, ਕਿਰਨ ਪਾਲ, ਮੇਜਰ ਸਿੰਘ, ਅਰੁਣ ਕੁਮਾਰ, ਰਾਜਵੰਤ ਕੌਰ, ਲਖਵੀਰ ਸਿੰਘ, ਅਮਰਜੀਤ ਧਾਲੀਵਾਲ, ਬੰਸੀ ਲਾਲ, ਰਾਜੇਸ਼ ਕੁਮਾਰ, ਜਗਤਾਰ ਬਾਬਾ, ਸਤਿਨਰਾਇਣ ਗੋਨੀ ਆਦਿ ਹਾਜਰ ਸਨ।