ਅਦਾਕਾਰਾ ਨਰਗਿਸ ਫਾਖਰੀ ਦੀ ਭੈਣ ਆਲੀਆ ਦੋਹਰੇ ਕਤਲ ਕੇਸ `ਚ ਗ੍ਰਿਫ਼ਤਾਰ

ਅਦਾਕਾਰਾ ਨਰਗਿਸ ਫਾਖਰੀ ਦੀ ਭੈਣ ਆਲੀਆ ਦੋਹਰੇ ਕਤਲ ਕੇਸ `ਚ ਗ੍ਰਿਫ਼ਤਾਰ, ਪ੍ਰੇਮੀ ਨੂੰ ਜਿੰਦਾ ਸਾੜਨ ਦਾ ਇਲਜ਼ਾਮ
ਮੁੰਬਈ : `ਰਾਕਸਟਾਰ` ਫੇਮ ਨਰਗਿਸ ਫਾਖਰੀ ਦੀ ਭੈਣ ਆਲੀਆ ਫਾਖਰੀ ਨੂੰ ਨਿਊਯਾਰਕ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ । ਉਸ `ਤੇ ਆਪਣੇ ਬੁਆਏਫ੍ਰੈਂਡ ਨੂੰ ਜ਼ਿੰਦਾ ਸਾੜਨ ਦਾ ਇਲਜ਼ਾਮ ਹੈ । 43 ਸਾਲਾ ਆਲੀਆ `ਤੇ ਦੋ ਮੰਜ਼ਿਲਾ ਗੈਰੇਜ ਨੂੰ ਅੱਗ ਲਗਾ ਕੇ ਉਸ ਦੇ ਸਾਬਕਾ ਬੁਆਏਫ੍ਰੈਂਡ ਅਤੇ ਉਸ ਦੀ ਪ੍ਰੇਮਿਕਾ ਦੀ ਹੱਤਿਆ ਕਰਨ ਦਾ ਇਲਜ਼ਾਮ ਹੈ । ‘ਡੇਲੀ ਨਿਊਜ਼’ ਵਿੱਚ ਛਪੀ ਰਿਪੋਰਟ ਅਨੁਸਾਰ ਸੱਟ ਲੱਗਣ ਕਾਰਨ ਮੌਤ ਹੋਈ ਹੈ। ਹਾਲਾਂਕਿ ਨਰਗਿਸ ਫਾਖਰੀ ਦੀ ਮਾਂ ਨੇ ਆਪਣੀ ਬੇਟੀ `ਤੇ ਲੱਗੇ ਦੋਸ਼ਾਂ ਨੂੰ ਗਲਤ ਕਰਾਰ ਦਿੱਤਾ ਹੈ । ਉਸ ਨੇ ਕਿਹਾ ਹੈ ਕਿ ਮੇਰੀ ਬੇਟੀ ਕਿਸੇ ਨੂੰ ਨਹੀਂ ਮਾਰ ਸਕਦੀ । ਐਡਵਰਡ ਜੈਕਬਜ਼ (ਉਮਰ 35 ਸਾਲ) ਅਤੇ ਅਨਾਸਤਾਸੀਆ `ਸਟਾਰ` ਏਟੀਨ (ਉਮਰ 33) ਦੀ ਮੌਕੇ `ਤੇ ਮੌਤ ਹੋ ਗਈ । ਆਲੀਆ ਦਾ ਇਲਜ਼ਾਮ ਹੈ ਕਿ ਉਸ ਵੱਲੋਂ ਲਗਾਈ ਅੱਗ ਤੋਂ ਨਿਕਲਣ ਵਾਲੇ ਧੂੰਏਂ ਕਾਰਨ ਥਰਮਲ ਦੀ ਸੱਟ ਲੱਗਣ ਕਾਰਨ ਦੋਵਾਂ ਦੀ ਮੌਤ ਹੋ ਗਈ।ਘਟਨਾ ਬਾਰੇ ਗੁਆਂਢੀਆਂ ਨੇ ਮੀਡੀਆ ਨੂੰ ਦੱਸਿਆ ਕਿ ਸਾਨੂੰ ਕਿਸੇ ਚੀਜ਼ ਦੇ ਸੜਨ ਦੀ ਬਦਬੂ ਆ ਰਹੀ ਸੀ, ਮੈਨੂੰ ਨਹੀਂ ਪਤਾ ਕਿ ਇਹ ਪੈਟਰੋਲ ਸੀ ਜਾਂ ਕੋਈ ਹੋਰ । ਜਦੋਂ ਅਸੀਂ ਬਾਹਰ ਭੱਜੇ ਤਾਂ ਦੇਖਿਆ ਕਿ ਪੌੜੀਆਂ `ਤੇ ਰੱਖੇ ਸੋਫੇ ਨੂੰ ਅੱਗ ਲੱਗੀ ਹੋਈ ਸੀ । ਘਟਨਾ ਦੇ ਗਵਾਹ ਨੇ ਪੁਲਿਸ ਨੂੰ ਦੱਸਿਆ ਕਿ ਆਲੀਆ ਨੇ ਪਹਿਲਾਂ ਸਾਰਿਆਂ ਨੂੰ ਕਿਹਾ ਕਿ ਉਹ ਉਸਦਾ ਘਰ ਸਾੜ ਦੇਵੇਗੀ, ਉਹ ਉਸਨੂੰ ਮਾਰ ਦੇਵੇਗੀ ।
