ਪੰਜਾਬੀ ਵੈਬ ਸੀਰੀਜ “ ਚੌਂਕੀਦਾਰ “ ਲੈ ਕੇ ਹਾਜਰ ਹਨ ਫਿਲਮਕਾਰ ਇਕਬਾਲ ਗੱਜਣ
ਪੰਜਾਬੀ ਵੈਬ ਸੀਰੀਜ “ ਚੌਂਕੀਦਾਰ “ ਲੈ ਕੇ ਹਾਜਰ ਹਨ ਫਿਲਮਕਾਰ ਇਕਬਾਲ ਗੱਜਣ
ਨਵੀਂ ਦਿੱਲੀ : ਸਾਰਥਿਕ ਪੰਜਾਬੀ ਰੰਗਮੰਚ ਦੀ ਸਿਰਮੌਰ ਸ਼ਖਸੀਅਤ ਅਤੇ ਪੰਜਾਬੀ ਫੀਚਰ ਫਿਲਮ’ ਪਗੜੀ ਸੰਭਾਲ ਜੱਟਾ’ ਦੇ ਹੀਰੋ ਇਕਬਾਲ ਗੱਜਣ ਲੰਮੇ ਸਮੇ ਬਾਅਦ ਆਪਣਾ ਨਵਾਂ ਪਰੋਜੈਕਟ ਪੰਜਾਬੀ ਵੈਬ ਸੀਰੀਜ “ ਚੌਂਕੀਦਾਰ “ ਲੈ ਕੇ ਹਾਜਰ ਹੋਏ ਹਨ।ਫਿਲਮ ਨਗਰੀ ਮੂੰਬਈ ਚ ਕਾਫੀ ਸਰਗਰਮ ਰਹੇ ਫਿਲਮਕਾਰ ਇਕਬਾਲ ਗੱਜਣ ਸਮਾਜਵਾਦੀ ਅਤੇ ਮਾਨਵਵਾਦੀ ਵਿਚਾਰਧਾਰਾ ਦੇ ਇਕ ਅਜਿਹੇ ਕ੍ਰਾਂਤੀਕਾਰੀ ਤੇ ਉਘੇ ਰੰਗਕਰਮੀ ਹਨ, ਜਿਨ੍ਹਾਂ ਦੀ ਹਮੇਸ਼ਾਂ ਇੱਛਾ ਰਹੀ ਹੈ ਕਿ ਜਿਵੇ ਕਿਵੇਂ ਵੀ ਹੋ ਸਕੇ ,ਕਲਾ ਦਾ ਮੁਖ ਪ੍ਰਯੋਜਨ ਸਮਾਜਕ ਭਲਾਈ ਹੋਣਾ ਚਾਹੀਦਾ ਹੈ । ਵੈਬ ਸੀਰੀਜ “ ਚੌਂਕੀਦਾਰ “ਰਾਹੀਂ ਗੱਜਣ ਨੇ ਅਜੋਕੇ ਪੰਜਾਬ ਦੇ ਸਮਾਜਕ ਹਾਲਾਤਾਂ ਉਪਰ ਚਾਨਣਾ ਪਾਉਂਦੇ ਹੋਏ, ਸਮਾਜ ਦੇ ਪੱਛੜੇ ਲੋਕਾਂ ਦਾ ਦੁੱਖ ਦਰਦ ਬਿਆਨ ਕੀਤਾ ਅਤੇ ਮੌਜੂਦਾ ਭ੍ਰਿਸ਼ਟ ਸਿਸਟਮ ਨੂੰ ਦੋਸ਼ੀ ਕਰਾਰ ਦਿੱਤਾ ਹੈ । ਪੰਜਾਬੀ ਰੰਗਮੰਚ ਦੀਆਂ ਸਿਰਮੌਰ ਸ਼ਖਸੀਅਤਾਂ ਗੁਰਸ਼ਰਨ ਭਾਅ ਜੀ ਅਤੇ ਹਰਪਾਲ ਟਿਵਾਣਾ ਜੀ ਨਾਲ ਲੰਮਾ ਸਮਾ ਕੰਮ ਕਰ ਚੁੱਕੇ ਇਕਬਾਲ ਗੱਜਣ ਜੀ ਆਪਣੇ ਗਰੁੱਪ ਆਜਾਦ ਕਲਾ ਮੰਚ ਰਾਹੀਂ ਜਗ੍ਹਾਂ ਜਗ੍ਹਾਂ ਨਾਟਕਾਂ ਦਾ ਆਯੋਜਨ ਕਰਕੇ ” ਮਾਨਵਤਾ ਦੇ ਕੌਮਾਤਰੀ ਫਲਸਫੇ “ ਇਨਸ਼ਾਨੀਅਤ ਜ਼ਿੰਦਾਬਾਦ – ਸੈਤਾਨੀਅਤ ਮੁਰਦਾਬਾਦ ਦੇ ਪ੍ਰਚਾਰ-ਪ੍ਰਸਾਰ ਲਈ ਯਤਨਸ਼ੀਲ ਹਨ। ਗੱਜਣ ਜੀ ਦਾ ਕਹਿਣਾ ਹੈ ਕਿ ਪਰੰਪਰਿਕ ਕਲਾ ” ਨਾਟਕ” : ਇਕ ਅਜਿਹੀ ਕਲਾ ਹੈ, ਜਿਸ ਦਾ ਪ੍ਰਭਾਵ ਚਿਰ ਸਥਾਈ ਅਤੇ ਸੰਦੇਸ਼ ਬੜਾ ਹੀ ਉਤੇਜਕ ਹੁੰਦਾ ਹੈ । ਇਸੇ ਕਰਕੇ ਗੁਰਸ਼ਰਨ ਭਾਅ ਜੀ ਵਲੋਂ ਪਿੰਡਾਂ ਵਿੱਚ ਆਰੰਭ ਕੀਤੀ ਨਾਟਕ ਲਹਿਰ, ਲੋਕ ਲਹਿਰ ਦਾ ਰੂਪ ਧਾਰਨ ਕਰ ਗਈ ਸੀ । ਉਂਨ੍ਹਾਂ ਕਿਹਾ ਕਿ ਪਿਛਲੇ ਸਮੇ ਆਈ ਕਰੋਨਾ ਮਹਾਂਮਾਰੀ ਨੇ ਪੰਜਾਬੀ ਰੰਗਮੰਚ ਨਾਟਕ ਕਲਾ ਨੂੰ ਆਪਣੀ ਸੁਭਾਵਿਕ ਚਾਲ ਤੋਂ ਬਹੁਤ ਪਛਾੜ ਕੇ ਰੱਖ ਦਿੱਤਾ । ਜਦਕਿ ਸਦੀਵੀ ਵਿਛੋੜਾ ਦੇ ਚੁੱਕੇ ਭਾਈ ਮੰਨਾ,,,,ਆਦਰਨੀਯ ਨਾਟਕਕਾਰ ਗੁਰਸ਼ਰਨ ਸਿੰਘ ਜੀ ਦੇ ਸਮੇ ਇਸ ਕਲਾ ਵੱਲ ਆਮ ਲੋਕਾਂ ਦਾ ਆਕਰਸ਼ਣ ਬਹੁਤ ਵਧਿਆ ਸੀ।ਦਰਅਸਲ ਇਹ ਕਲਾ ਆਰੰਭ ਤੋਂ ਹੀ ਮਨੋਰੰਜਨ ਦੇ ਨਾਲ ਨਾਲ ਪੰਜਾਬੀਆਂ ਦੇ ਮਨਾਂ ‘ਚ ਕਰਾਂਤੀ ਦੀ ਜੋਤ ਵੀ ਜਗਾਓਂਦੀ ਆ ਰਹੀ ਹੈ। ਪਿੰਡਾਂ ਚ ਨਵੀਆਂ ਚੁਣੀਆਂ ਪੰਚਾਇਤਾਂ ਨੂੰ ਅਪੀਲ ਕਰਦਿਆਂ ਫਿਲਮਕਾਰ ਗੱਜਣ ਨੇ ਕਿਹਾ ਕਿ ਇਸ ਪਾਸੇ ਪੰਚਾਇਤਾਂ ਨੂੰ ਜ਼ਰਾ ਧਿਆਨ ਦੇਣਾ ਚਾਹੀਦਾ ਹੈ ! ਪਿੰਡਾਂ ਚ ਵੱਧ ਤੋਂ ਵੱਧ ਚੰਗੇ ਨਾਟਕਾਂ ਦਾ ਅਯੋਜਨ ਕਰਕੇ ਜਿਥੇ, ਗਲੀ ਗਲੀ ਇਨਕਲਾਬੀ ਚੇਤਨਾਂ ਅਤੇ ਲੋਕਾਂ ਨੂੰ ਓਹਨਾਂ ਦੇ ਹੱਕਾਂ ਪ੍ਰਤੀ ਜਾਗਰੂਕ ਕੀਤਾ ਜਾ ਸਕਦਾ ਹੈ, ਉੱਥੇ ਨਵੀਂ ਪੀੜੀ ਨੌਜਵਾਨਾਂ ਨੂੰ ਵੀ ਗੈਂਗਸਟਰ ਕਲਚਰ, ਨਸ਼ਿਆਂ ਦੀ ਦਲਦਲ,ਆਯਾਸੀ, ਵਿਭਚਾਰ ਤੇ ਹੋਰ ਸਮਾਜਾਕ ਬੁਰਾਈਆਂ ਤੋਂ ਬਚਾਇਆ ਜਾ ਸਕਦਾ ਹੈ । ਵਰਨਣਯੋਗ ਹੇ ਕਿ ਵੈਬ ਸੀਰੀਜ “ ਚੌਂਕੀਦਾਰ “ ਵਿਚ ਇਕਬਾਲ ਗੱਜਣ ਜੀ ਤੋਂ ਇਲਾਵਾ ਰਮਾ ਕੋਮਲ, ਕਰਮਜੀਤ ਕੌਰ, ਮਦਨ ਮੱਦੀ, ਖੁਸ਼ੀ ਗੱਜਣ, ਗੌਰਵ,ਸਾਗਰ ਬਿੰਦਰਾ,ਮਨਦੀਪ ਸ਼ਿੰਘ ਸਿੱਧੂ,ਕਿਰਨਪ੍ਰੀਤ ਕੌਰ ਅਤੇ ਗਗਨਦੀਪ ਸਿੰਘ ਗੁਰਾਇਆ ਵਲੋਂ ਵੀ ਬਾਖੂਬੀ ਵੱਖ ਵੱਖ ਕਿਰਦਾਰ ਨਿਭਾਏ ਗਏ ਹਨ ਅਤੇ ਗੀਤ ਸੰਗੀਤ ਰਵਿੰਦਰ ਕੌਰ ਰਵੀ, ਜਗਮੇਲ ਭਾਠੂਆਂ, ਡੀ ਗਿਲ ਸਾਹਿਲ ਸਟਾਰ, ਹਰਮੀਤ ਜੱਸੀ, ਸਾਹਬੀ ਸੰਘਾ, ਲਖਖਵਿੰਦਰ ਲਾਭ ਵਲੋਂ ਤਿਆਰ ਕੀਤਾ ਗਿਆ ਹੈ ।