ਐਸ. ਏ. ਡੀ. ਦੇ ਕਾਰਜਕਾਰੀ ਪ੍ਰਧਾਨ ਭੁੰਦੜ ਨੇ ਕੀਤਾ ਗੁਨਾਹ ਕਬੂਲ ਕਰਨ ਤੋਂ ਇਨਕਾਰ
ਦੁਆਰਾ: Punjab Bani ਪ੍ਰਕਾਸ਼ਿਤ :Monday, 02 December, 2024, 07:33 PM

ਐਸ. ਏ. ਡੀ. ਦੇ ਕਾਰਜਕਾਰੀ ਪ੍ਰਧਾਨ ਭੁੰਦੜ ਨੇ ਕੀਤਾ ਗੁਨਾਹ ਕਬੂਲ ਕਰਨ ਤੋਂ ਇਨਕਾਰ
ਅੰਮ੍ਰਿਤਸਰ : ਸ਼ੋ੍ਰਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਆਪਣਾ ਗੁਨਾਹ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ । ਜਥੇਦਾਰ ਨੇ ਦੋਸ਼ ਲਾਇਆ ਕਿ ਸਿਰਸਾ ਵਾਲੇ ਬਾਬੇ ਦੀਆਂ ਮੀਟਿੰਗਾਂ ਉਨ੍ਹਾਂ ਦੇ ਘਰ ਵੀ ਹੁੰਦੀਆਂ ਰਹੀਆਂ ਹਨ । ਇਸ ’ਤੇ ਭੂੰਦੜ ਨੇ ਕਿਹਾ ਕਿ ਇਹ 200 ਫੀਸਦੀ ਝੂਠੇ ਦੋਸ਼ ਹਨ, ਜਿਨ੍ਹਾਂ ਲੋਕਾਂ ਦੇ ਨਾਂਅ ਲਏ ਜਾ ਰਹੇ ਹਨ ਕਿ ਉਨ੍ਹਾਂ ਨੇ ਮੇਰੇ ਘਰ ਮੀਟਿੰਗ ਕੀਤੀ ਹੈ, ਉਹ ਮੈਨੂੰ ਮੇਰੇ ਘਰ ਦਾ ਪਤਾ ਵੀ ਨਹੀਂ ਦੱਸ ਸਕਦੇ। ਇਸ ਲਈ ਇਹ ਸਾਰੇ ਦੋਸ਼ ਪੂਰੀ ਤਰ੍ਹਾਂ ਝੂਠੇ ਹਨ ।
