ਤਾਜ ਮਹਿਲ ਨੂੰ ਉਡਾਉਣ ਦੀ ਧਮਕੀ ਵਾਲੀ ਈਮੇਲ ਨਿਕਲੀ ਝੂਠੀ
ਤਾਜ ਮਹਿਲ ਨੂੰ ਉਡਾਉਣ ਦੀ ਧਮਕੀ ਵਾਲੀ ਈਮੇਲ ਨਿਕਲੀ ਝੂਠੀ
ਆਗਰਾ : ਉੱਤਰ ਪ੍ਰਦੇਸ਼ ਟੂਰਿਜ਼ਮ ਦੇ ਖੇਤਰੀ ਦਫਤਰ ਨੂੰ ਤਾਜ ਮਹਿਲ ਨੂੰ ਉਡਾਉਣ ਦੀ ਧਮਕੀ ਵਾਲੀ ਈਮੇਲ ਪ੍ਰਾਪਤ ਹੋਈ ਜੋ ਕਿ ਬਾਅਦ ਵਿੱਚ ਝੂਠੀ ਨਿਕਲੀ । ਇਸ ਸਬੰਧੀ ਏ. ਸੀ. ਪੀ. ਸਈਅਦ ਅਰੀਬ ਅਹਿਮਦ ਨੇ ਦੱਸਿਆ ਕਿ ਬੰਬ ਨਿਰੋਧਕ ਦਸਤੇ, ਖੋਜੀ ਕੁੱਤਿਆਂ ਅਤੇ ਹੋਰ ਟੀਮਾਂ ਨੂੰ ਮੌਕੇ ’ਤੇ ਤਾਇਨਾਤ ਕੀਤਾ ਗਿਆ, ਪਰ ਖੋਜ ਦੌਰਾਨ ਕੁਝ ਵੀ ਸ਼ੱਕੀ ਨਹੀਂ ਮਿਲਿਆ।ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਸੈਰ-ਸਪਾਟਾ ਦਫ਼ਤਰ ਨੂੰ ਇੱਕ ਈਮੇਲ ਪ੍ਰਾਪਤ ਹੋਈ ਸੀ, ਜਿਸ ਵਿੱਚ ਤਾਜ ਮਹਿਲ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਸੀ । ਸਾਨੂੰ ਈਮੇਲ ਦੇ ਅਨੁਸਾਰ ਕੁਝ ਵੀ ਨਹੀਂ ਮਿਲਿਆ ਹੈ । ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਈਮੇਲ ਭੇਜਣ ਵਾਲੇ ਦਾ ਪਤਾ ਲਗਾਇਆ ਜਾ ਰਿਹਾ ਹੈ । ਉੱਤਰ ਪ੍ਰਦੇਸ਼ ਟੂਰਿਜ਼ਮ ਦੀ ਡਿਪਟੀ ਡਾਇਰੈਕਟਰ ਦੀਪਤੀ ਵਤਸਾ ਨੇ ਕਿਹਾ ਕਿ ਬੰਬ ਦੀ ਧਮਕੀ ਬਾਰੇ ਈਮੇਲ ਮਿਲਣ ਤੋਂ ਬਾਅਦ ਤੁਰੰਤ ਆਗਰਾ ਪੁਲਸ ਅਤੇ ਏ. ਐਸ. ਆਈ. ਆਗਰਾ ਸਰਕਲ ਨੂੰ ਸੂਚਿਤ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਸੀ. ਆਈ. ਐਸ. ਐਫ., ਬੰਬ ਨਿਰੋਧਕ ਟੀਮ ਅਤੇ ਕੁੱਤਿਆਂ ਦੇ ਦਸਤੇ ਨੇ ਤਾਜ ਮਹਿਲ ਅਤੇ ਆਸਪਾਸ ਦੇ ਖੇਤਰ, ਮੁੱਖ ਪਲੇਟਫਾਰਮ, ਡਸਟਬਿਨ ਅਤੇ ਹੋਰ ਖੇਤਰਾਂ ਦੀ ਜਾਂਚ ਕੀਤੀ ਪਰ ਕੁੱਝ ਵੀ ਸ਼ੱਕੀ ਪ੍ਰਾਪਤ ਨਹੀਂ ਹੋਇਆ ।