ਸੁਖਬੀਰ ਬਾਦਲ ਵੱਲੋਂ ਤੀਸਰੇ ਦਿਨ ਜਾਰੀ ਸੇਵਾ ਦੇ ਚਲਦਿਆਂ ਸ੍ਰੀ ਕੇਸਗੜ੍ਹ ਸਾਹਿਬ `ਚ ਸ਼ੁਰੂ ਕੀਤੀ ਭਾਂਡੇ ਮਾਂਜਣ ਦੀ ਸੇਵਾ
ਦੁਆਰਾ: Punjab Bani ਪ੍ਰਕਾਸ਼ਿਤ :Thursday, 05 December, 2024, 12:51 PM

ਸੁਖਬੀਰ ਬਾਦਲ ਵੱਲੋਂ ਤੀਸਰੇ ਦਿਨ ਜਾਰੀ ਸੇਵਾ ਦੇ ਚਲਦਿਆਂ ਸ੍ਰੀ ਕੇਸਗੜ੍ਹ ਸਾਹਿਬ `ਚ ਸ਼ੁਰੂ ਕੀਤੀ ਭਾਂਡੇ ਮਾਂਜਣ ਦੀ ਸੇਵਾ
ਸ੍ਰੀ ਅਨੰਦਪੁਰ ਸਾਹਿਬ : ਸ੍ਰੀ ਅਕਾਲ ਤਖਤ ਸਾਹਿਬ ਤੋਂ ਮਿਲੀ ਸਜ਼ਾ ਦੇ ਰੂਪ ਵਿੱਚ ਸੇਵਾ ਨਿਭਾਉਣ ਲਈ ਸੁਖਬੀਰ ਸਿੰਘ ਬਾਦਲ ਵਲੋਂ ਅੱਜ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਪਹੁੰਚ ਕੇ ਆਪਣੇ ਗਲ਼ੇ ਵਿੱਚ ਤਖਤੀ ਪਾਈ ਹੋਈ ਸੀ ਤੇ ਵ੍ਹੀਲ ਚੇਅਰ `ਤੇ ਉਹਨਾਂ ਨੂੰ ਗੱਡੀ ਤੋਂ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਪਹੁੰਚਾਇਆ ਗਿਆ ।ਇਸ ਮੌਕੇ ਬੀਬੀ ਹਰਸਿਮਰਤ ਕੌਰ ਬਾਦਲ ਤੇ ਸਮੁੱਚੀ ਅਕਾਲੀ ਲੀਡਰਸਿ਼ਪ ਵੀ ਹਾਜ਼ਰ ਸੀ।ਦੱਸਣਯੋਗ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਕੀਤੀ ਜਾਣ ਵਾਲੀ ਸੇਵਾ ਦੇ ਚਲਦਿਆਂ ਚੱਪੇ-ਚੱਪੇ `ਤੇ ਪੁਲਸ, ਚਿੱਟ ਕੱਪੜੀਆ, ਲੇਡੀ ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਮੌਜੂਦ ਸਨ ਜਿਨ੍ਹਾਂ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਰਿੰਗ ਘੇਰਾ ਬਣਾ ਕੇ ਗੱਡੀ ਤੋਂ ਤਖਤ ਕੇਸਗੜ ਸਾਹਿਬ ਵਿਖੇ ਪਹੁੰਚਾਇਆ ਗਿਆ ।
