ਕਿਸਾਨਾਂ ਜਥੇਬੰਦੀਆਂ ਵੱਲੋਂ 6 ਦਸੰਬਰ ਨੂੰ ਸੰਭੂ ਬੈਰੀਅਰ ਤੋਂ ਦਿੱਲੀ ਵੱਲ ਸ਼ਾਂਤਮਈ ਪੈਦਲ ਮਾਰਚ ਦੀਆਂ ਤਿਆਰੀਆਂ ਪੂਰੀਆਂ : ਸਰਵਨ ਸਿੰਘ ਪੰਧੇਰ

ਦੁਆਰਾ: Punjab Bani ਪ੍ਰਕਾਸ਼ਿਤ :Thursday, 05 December, 2024, 10:52 AM

ਕਿਸਾਨਾਂ ਜਥੇਬੰਦੀਆਂ ਵੱਲੋਂ 6 ਦਸੰਬਰ ਨੂੰ ਸੰਭੂ ਬੈਰੀਅਰ ਤੋਂ ਦਿੱਲੀ ਵੱਲ ਸ਼ਾਂਤਮਈ ਪੈਦਲ ਮਾਰਚ ਦੀਆਂ ਤਿਆਰੀਆਂ ਪੂਰੀਆਂ : ਸਰਵਨ ਸਿੰਘ ਪੰਧੇਰ
ਹਰਿਆਣਾ ਪ੍ਰਸ਼ਾਸ਼ਨ ਨੇ ਸੰਭੂ ਬੈਰੀਅਰ ਨੇੜੇ ਅੰਬਾਲਾ *ਚ ਧਾਰਾ 144 ਦੇ ਪੋਸਟਰ ਚਿਪਕਾਏ
ਪਹਿਲਾ ਜੱਥਾ ਬਲਵੰਤ ਸਿੰਘ ਬਹਿਰਾਮਕੇ, ਸੁਰਜੀਤ ਸਿੰਘ ਫੂਲ, ਸਤਨਾਮ ਸਿੰਘ ਪੰਨੂ ਅਤੇ ਸੁਰਿੰਦਰ ਸਿੰਘ ਚਤਾਲਾ ਦੀ ਅਗਵਾਈ ਵਿਚ ਹੋਵੇਗਾ ਰਵਾਨਾ
ਰਾਜਪੁਰਾ : ਪੰਜਾਬ ਦੇ ਪ੍ਰਵੇਸ਼ ਦੁਆਰ ਸੰਭੂ ਬੈਰੀਅਰ ਉਤੇ ਸੰਯੁਕਤ ਕਿਸਾਨ ਮੋਰਚਾ (ਗੈਰ^ਸਿਆਸੀ) ਅਤੇ ਕਿਸਾਨ ਮਜਦੂਰ ਮੋਰਚੇ ਦੇ ਆਗੂਆਂ ਸਰਵਨ ਸਿੰਘ ਪੰਧੇਰ, ਬਲਵੰਤ ਸਿੰਘ ਬਹਿਰਾਮਕੇ, ਜਸਵਿੰਦਰ ਸਿੰਘ ਲੋਂਗੋਵਾਲ, ਸੁਰਜੀਤ ਸਿੰਘ ਫੂਲ, ਜੰਗ ਸਿੰਘ ਭਟੇੜੀ, ਤੇਜਬੀਰ ਸਿੰਘ ਪੰਜੋਖੜਾ ਸਾਹਿਬ ਅਤੇ ਬਲਵਿੰਦਰ ਸਿੰਘ ਕਾਦੀਆਂ ਨੇ ਪ੍ਰੈਸ ਕਾਨਫਰੰਸ ਦੌਰਾਨ ਐਲਾਨ ਕੀਤਾ ਕਿ ਸ਼ੰਭੂ ਸਰਹੱਦ ਉਤੇ ਕਿਸਾਨੀ ਮੋਰਚੇ ਨੂੰ ਅੱਜ 296 ਦਿਨ ਹੋ ਗਏ ਹਨ ਤੇ ਅੱਜ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਰੱਖੇ ਮਰਨ ਵਰਤ ਦਾ ਵੀ 9ਵਾਂ ਦਿਨ ਹੈ । ਉਨ੍ਹਾਂ ਕਿਹਾ ਕਿ 6 ਦਸੰਬਰ ਨੂੰ ਜੱਥੇ ਨੂੰ ਦਿੱਲੀ ਰਵਾਨਾ ਕਰਨ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ । ਇਸ ਪਹਿਲੇ ਜੱਥੇ *ਚ 16 ਜਥੇਬੰਦੀਆਂ ਦਾ ਸ਼ਾਂਤਮਈ ਮਾਰਚ ਬਲਵੰਤ ਸਿੰਘ ਬਹਿਰਾਮਕੇ, ਸੁਰਜੀਤ ਸਿੰਘ ਫੂਲ, ਸਤਨਾਮ ਸਿੰਘ ਪੰਨੂ ਅਤੇ ਸੁਰਿੰਦਰ ਸਿੰਘ ਚਤਾਲਾ ਦੀ ਅਗਵਾਈ ਕਰਨਗੇ। ਕਿਸਾਨ ਆਗੂਆਂ ਦੱਸਿਆ ਕਿ ਇਹ ਮਾਰਚ ਅੰਬਾਲਾ ਨੂੰ ਜਾਣ ਵਾਲੇ ਘੱਗਰ ਦਰਿਆ ਦੇ ਪੁੱਲ ਦੇ ਖੱਬੇ ਪਾਸਿਓ ਜਿੱਥੇ ਹਰਿਆਣਾ ਪ੍ਰਸ਼ਾਸ਼ਨ ਵੱਲੋਂ ਕੰਕਰੀਟ ਦੀ ਕੰਧ ਕੀਤੀ ਗਈ ਹੈ ਵੱਲੋਂ ਜੱਥਾ ਪੈਦਲ ਰਵਾਨਾ ਹੋਵੇਗਾ। ਪੈਦਲ ਜਾਣ ਦੀ ਜੋ ਪਹਿਲਾਂ ਹਰਿਆਣਾ ਸਰਕਾਰ ਦੀ ਪਹਿਲਾਂ ਮੰਗ ਸੀ । ਇਸ ਦੋਰਾਨ ਕਿਸਾਨ ਆਗੂਆਂ ਨੇ ਦੱਸਿਆ ਕਿ ਬੀਤੇ ਦਿਨੀ ਅੰਬਾਲਾ ਦੇ ਐੱਸਪੀ ਪੁਲਿਸ ਨਾਲ ਉਹਨਾਂ ਦੀ ਮੁਲਾਕਾਤ ਹੋਈ ਸੀ ਤੇ ਉਸਨੇ ਮਾਰਚ ਦੇ ਰੋਡ ਮੈਪ ਬਾਰੇ ਪੁੱਛਿਆ ਸੀ ਤੇ ਉਹਨਾਂ ਦੱਸ ਦਿੱਤਾ ਸੀ ਕਿ ਉਹ ਮੁੱਖ ਸੜਕ ਰਾਹੀਂ ਹੀ ਦਿੱਲੀ ਵੱਲ ਸ਼ਾਂਤਮਈ ਢੰਗ ਨਾਲ ਜਾਣਗੇ। ਕਿਸਾਨ ਆਗੂਆਂ ਨੇ ਉਹਨਾਂ ਉੱਤਰ ਪ੍ਰਦੇਸ਼ ਦੇ ਕਿਸਾਨਾਂ ਦੇ ਧਰਨੇ ਨੂੰ ਉਖਾੜਣ ਅਤੇ ਗ੍ਰਿਫ਼ਤਾਰ ਕੀਤੇ ਜਾਣ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ।
ਸਾਰੀਆਂ ਕਿਸਾਨ ਜਥੇਬੰਦੀਆਂ ਨੂੰ 5 ਦਸੰਬਰ ਨੂੰ ਸ਼ਾਮ 6 ਵਜ਼ੇ ਸੰਭੂ ਬੈਰੀਅਰ ਪਹੁੰਚਣ ਦਾ ਦਿੱਤਾ ਸੱਦਾ
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਸਾਨ ਜਥੇਬੰਦੀਆਂ ਦੇ ਸਾਰੇ ਕੈਡਰ ਨੂੰ ਅਪੀਲ ਕੀਤੀ ਗਈ ਹੈ ਕਿ 5 ਦਸੰਬਰ ਨੂੰ ਸ਼ਾਮ 6 ਵਜੇ ਤੋਂ ਪਹਿਲਾਂ ਪੰਜਾਬ ਅਤੇ ਹਰਿਆਣੇ ਦੇ ਬਾਰਡਰ ਉੱਤੇ ਪਹੁੰਚ ਜਾਣ ਅਤੇ ਕੋਈ ਵੀ ਵਿਅਕਤੀ ਘਰ ਵਿੱਚ ਨਹੀ ਰਹਿਣਾ ਚਾਹੀਦਾ । ਉਨ੍ਹਾਂ ਕਿਹਾ ਕਿ ਲਗਾਤਾਰ ਕਿਸਾਨ, ਮਜਦੂਰ ਸੀਮਾਵਾਂ ਉੱਤੇ ਪਹੁਂਚ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਕਿਸਾਨ ਅੰਦੋਲਨ ਨੂੰ ਖਾਪ ਪੰਚਾਇਤਾਂ, ਕਿਸਾਨ ਸੰਗਠਨ ਬੀਕੇਯੂ ਏਕਤਾ ਆਜ਼ਾਦ, ਬੀਕੇਯੂ ਦੋਆਬਾ, ਬੀਕੇਯੂ ਸ਼ਹੀਦ ਭਗਤ ਸਿੰਘ ਹਰਿਆਣਾ, ਰਾਸ਼ਟਰੀ ਕਿਸਾਨ ਸਭਾ ਮੱਧ ਪ੍ਰਦੇਸ਼, ਪੰਜਾਬ ਅਤੇ ਰਾਜਸਥਾਨ ਦੇ ਕਿਸਾਨ ਸੰਗਠਨਾਂ ਸਮਰਥਨ ਦੇ ਰਹੇ ਹਨ ਦੇ ਲਈ ਸਾਰਿਆਂ ਦਾ ਧੰਨਵਾਦ ਕੀਤਾ ।