ਨਗਰ ਨਿਗਮ ਦੀਆਂ ਚੋਣਾਂ ਵਿੱਚ ਸਾਰੀਆਂ ਸੀਟਾਂ ਜਿੱਤ ਕੇ ਪਾਰਟੀ ਜਿੱਤ ਦਾ ਪਰਚਮ ਲਹਿਰਾਏਗੀ : ਰਾਜਿੰਦਰ ਗਿੱਲ ਬਡੂੰਗਰ

ਨਗਰ ਨਿਗਮ ਦੀਆਂ ਚੋਣਾਂ ਵਿੱਚ ਸਾਰੀਆਂ ਸੀਟਾਂ ਜਿੱਤ ਕੇ ਪਾਰਟੀ ਜਿੱਤ ਦਾ ਪਰਚਮ ਲਹਿਰਾਏਗੀ : ਰਾਜਿੰਦਰ ਗਿੱਲ ਬਡੂੰਗਰ
ਪਟਿਆਲਾ, 4 ਦਸੰਬਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਪਿਛਲੇ ਦੋ ਸਾਲਾਂ ਵਿਚ ਅਨੇਕਾਂ ਕੰਮ ਕੀਤੇ । ਪਾਰਟੀ ਵੱਲੋਂ ਦਿੱਤੀਆਂ ਗਾਰੰਟੀਆਂ ਸਰਕਾਰ ਨੇ ਵੱਡੀ ਪੱਧਰ ’ਤੇ ਪੂਰੀਆਂ ਕੀਤੀਆਂ ਜਿਨ੍ਹਾਂ ਵਿਚ ਹਰ ਘਰ ਨੂੰ ਹਰ ਮਹੀਨੇ ਤਿੰਨ ਸੌ ਯੂਨਿਟ ਬਿਜਲੀ ਮੁਆਫ ਕੀਤੀ । ਇਸ ਨਾਲ ਪੰਜਾਬ ਦੇ ਲਗਭਗ 86 ਪ੍ਰਤੀਸ਼ਤ ਘਰਾਂ ਦੇ ਬਿਜਲੀ ਬਿੱਲ ਜੀਰੋ ਆ ਰਹੇ ਹਨ । ਸਰਕਾਰ ਨੇ ਕਿਸਾਨਾਂ ਨੂੰ ਖੇਤੀ ਲਈ ਅਤੇ ਉਦਯੋਗ ਲਈ ਨਿਰਵਿਘਨ ਬਿਜਲੀ ਸਪਲਾਈ ਦਿੱਤੀ । ਹਜ਼ਾਰਾਂ ਬੇਰੁਜ਼ਗਾਰਾਂ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ । ਆਮ ਲੋਕਾਂ ਨੂੰ ਸਿਹਤ ਸਹੂਲਤਾਂ ਲਈ ਆਮ ਆਦਮੀ ਕਲੀਨਿਕ ਅਤੇ ਮੁਫਤ ਟੈਸਟ ਅਤੇ ਮੁਫਤ ਦਵਾਈ ਦੀ ਸਹੂਲਤ ਦਿੱਤੀ ਜਾ ਰਹੀ ਹੈ । ਇਹ ਵਿਚਾਰ ਪਟਿਆਲਾ ਦੇ ਸਥਾਨਕ ਵਾਰਡ ਨਬਰ 54 ਬਡੂੰਗਰ ਤੋਂ ਪ੍ਰਧਾਨ ਲੋਕ ਭਲਾਈ ਮੰਚ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਜਿੰਦਰ ਗਿੱਲ ਬਡੂੰਗਰ ਨੇ ਪੈਸ ਨੋਟ ਜਾਰੀ ਕਰਦਿਆਾਂ ਕਹੇ । ਉਨ੍ਹਾ ਕਿਹਾ ਕਿ ਅੱਜ ਆ ਰਹੀਆਂ ਨਗਰ ਨਿਗਮ ਦੀਆਂ ਚੋਣਾਂ ਦੇ ਮੱਦੇਨਜ਼ਰ ਐਮ. ਐਲ. ਏ ਪਟਿਆਲਾ ਸ. ਅਜੀਤਪਾਲ ਸਿੰਘ ਕੋਹਲੀ ਦੇ ਦਫਤਰ ਸਰਕਟ ਹਾਊਸ ਵਿਖੇ ਵਾਰਡ ਨੰ. 54 (ਰਿਜਰਵ) ਤੋਂ ਆਮ ਆਦਮੀ ਦੀ ਪਾਰਟੀ ਦੀ ਟਿਕਟ ਲਈ ਅਪਲਾਈ ਕਰ ਦਿਤਾ ਹੈ । ਉਨ੍ਹਾਂ ਪਾਰਟੀ ਤੋਂ ਆਸ ਪ੍ਰਗਟ ਕੀਤੀ ਹੈ ਕਿ ਇਸ ਵਾਰ ਆਮ ਆਦਮੀ ਪਾਰਟੀ ਵਾਰਡ ਨੰ. 54 ਇਲਾਕੇ ਦੀ ਸੇਵਾ ਦਾ ਮੌਕਾ ਪ੍ਰਦਾਨ ਕਰੇ । ਉਨ੍ਹਾਂ ਕਿਹਾ ਕਿ ਜਿਮਨੀ ਚੋਣਾਂ ਦੀ ਜਿੱਤ ਨੇ ਪਾਰਟੀ ਨੂੰ ਮਜ਼ਬੂਤੀ ਦਿੱਤੀ ਹੈ। ਜਿਸ ਨਾਲ ਪਾਰਟੀ ਦੇ ਵਰਕਰਾਂ ਦੇ ਹੌਂਸਲੇ ਬੁਲੰਦ ਹਨ ਅਤੇ ਆਉਣ ਵਾਲੇ ਨਗਰ ਨਿਗਮ ਚੋਣਾਂ ਵਿੱਚ ਪਾਰਟੀ ਬਹੁਮਤ ਨਾਲ ਸੀਟਾਂ ਜਿੱਤ ਕੇ ਜਿੱਤ ਦਾ ਪਰਚਮ ਲਹਿਰਾਏਗੀ ।
