ਪਟਿਆਲਾ ਕ੍ਰਿਕਟ ਸਟੇਡੀਅਮ ਵਿਖੇ ਹੋਈ ਹਜ਼ਾਰਾਂ ਦੀ ਰੁਪਏ ਚੋਰੀ

ਦੁਆਰਾ: Punjab Bani ਪ੍ਰਕਾਸ਼ਿਤ :Wednesday, 04 December, 2024, 06:15 PM

ਪਟਿਆਲਾ ਕ੍ਰਿਕਟ ਸਟੇਡੀਅਮ ਵਿਖੇ ਹੋਈ ਹਜ਼ਾਰਾਂ ਦੀ ਰੁਪਏ ਚੋਰੀ
ਹਜ਼ਾਰਾਂ ਰੁਪਏ ਜਿਮ ਦਾ ਸਮਾਨ ਅਤੇ ਹੋਰ ਕੀਮਤੀ ਵਸਤਾਂ ਕੀਤੀਆਂ ਚੋਰੀ
ਪਟਿਆਲਾ : ਪਟਿਆਲਾ ਕ੍ਰਿਕਟ ਸਟੇਡੀਅਮ ਬਾਰਾਂਦਰੀ ਗਾਰਡਨ ਵਿਖੇ ਕੱਲ ਰਾਤ ਨੂੰ ਅਣਪਛਾਤੇ ਚੋਰਾਂ ਵੱਲੋਂ ਹਜ਼ਾਰਾਂ ਰੁਪਏ ਦਾ ਜਿੰਮ ਦਾ ਸਮਾਨ ਅਤੇ ਹੋਰ ਕੀਮਤੀ ਵਸਤਾਂ ਚੋਰੀ ਕਰ ਲਈਆਂ ਗਈਆਂ । ਇਸ ਮੌਕੇ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੱਲ ਰਾਤ ਨੂੰ ਚੋਰਾਂ ਵੱਲੋਂ ਸਟੇਡੀਅਮ ਵਿਖੇ ਸਥਿਤ ਜਿਮ ਦੇ ਸਟੋਰ ਦੀ ਖਿੜਕੀ ਅਤੇ ਸ਼ੀਸੇ ਨੂੰ ਤੋੜ ਕੇ ਖਿਡਾਰੀਆਂ ਦੇ ਖੇਡਣ ਵਾਲਾ ਹਜ਼ਾਰਾਂ ਰੁਪਏ ਦਾ ਕੀਮਤੀ ਸਮਾਨ ਅਤੇ ਹੋਰ ਵਸਤਾਂ ਚੋਰੀ ਕਰ ਲਈਆਂ ਗਈਆਂ । ਇਸ ਸਬੰਧੀ ਪ੍ਰਬੰਧਕਾਂ ਵੱਲੋਂ ਥਾਣਾ ਡਿਵੀਜ਼ਨ ਨੰਬਰ ਚਾਰ ਵਿਖੇ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ ਪਰ ਪੁਲਿਸ ਵੱਲੋਂ ਹਲੇ ਤੱਕ ਕੋਈ ਵੀ ਤਸੱਲੀ ਬਖਸ਼ ਕਾਰਵਾਈ ਨਹੀਂ ਕੀਤੀ ਗਈ ।