ਮਹਾ ਜੋਤਿਸ਼ ਸੰਮੇਲਨ ਅਤੇ ਪੁਰਸਕਾਰ ਸੈਮੀਨਾਰ ਦਾ ਹੋਇਆ ਆਯੋਜਨ

ਮਹਾ ਜੋਤਿਸ਼ ਸੰਮੇਲਨ ਅਤੇ ਪੁਰਸਕਾਰ ਸੈਮੀਨਾਰ ਦਾ ਹੋਇਆ ਆਯੋਜਨ
ਪਟਿਆਲਾ ਚੰਡੀਗੜ੍ਹ ਸਮੇਤ ਸੈਂਕੜੇ ਜੋਤਸ਼ੀਆਂ ਨੇ ਲਿਆ ਭਾਗ
ਪਟਿਆਲਾ : ਪਹਿਲੇ ਮਹਾਂ ਜੋਤਿਸ਼ ਸੰਮੇਲਨ ਅਤੇ ਪੁਰਸਕਾਰ ਸੈਮੀਨਾਰ ਦਾ ਆਯੋਜਨ ਜ਼ੀਰਕਪੁਰ ਵਿਖੇ ਓਮ ਸਾਇੰਟਿਫਿਕ ਐਸਟਰੋਲੋਜੀ ਅਤੇ ਵਸਤੂ ਰਿਸਰਚ ਸੈਂਟਰ ਦੇ ਸੰਸਥਾਪਕ ਗੁਰਪ੍ਰੀਤ ਬਖਸ਼ੀ ਅਤੇ ਅੰਗਰੇਜ਼ ਬਖਸ਼ੀ ਵੱਲੋਂ ਕੀਤਾ ਗਿਆ, ਜਿਸ ਵਿੱਚ ਪਟਿਆਲਾ ਚੰਡੀਗੜ੍ਹ ਅਤੇ ਆਸ ਪਾਸ ਦੇ ਇਲਾਕਿਆਂ ਦੇ ਸੈਂਕੜੇ ਜੋਤਸ਼ੀਆਂ ਨੇ ਵੱਡੇ ਪੱਧਰ ਤੇ ਭਾਗ ਲਿਆ । ਇਸ ਮੌਕੇ ਗੁਰੂ ਦੇਵ ਜੀ. ਡੀ. ਵਸ਼ਿਸ਼ਟ, ਅਨਿਲ ਵਤਸ, ਅਕਸ਼ੇ ਸ਼ਰਮਾ, ਬ੍ਰਿਜ ਮੋਹਨ ਸ਼ੇਖਾਰੀ, ਰੋਹਿਤ ਪੰਥ, ਰਾਜ ਕੁਮਾਰ ਦ੍ਰਿਵੇਦੀ ਅਤੇ ਹੋਰ ਜੋਤਸ਼ੀਆਂ ਨੇ ਆਪਣੇ ਗਿਆਨ ਅਤੇ ਜੋਤਿਸ਼ ਵਿੱਦਿਆ ਰਾਹੀਂ ਸਭ ਨੂੰ ਮੰਤਰ ਮੁਗਧ ਕਰ ਦਿੱਤ। ਇਸ ਮੌਕੇ ਵਿਸ਼ ਪ੍ਰਸਿੱਧ ਜੋਤਸ਼ੀ ਅਚਾਰਿਆ ਨਵਦੀਪ ਮਦਾਨ ਅਤੇ ਅਤੇ ਹੋਰ ਜੋਤਿਸ਼ ਮਾਹਿਰ ਵਿਗਿਆਨੀਆਂ ਨੂੰ ਸਨਮਾਨਿਤ ਕਰਕੇ ਮਾਣ ਬਖਸ਼ਿਆ ਗਿਆ । ਇਸ ਸੰਮੇਲਨ ਦਾ ਮੁੱਖ ਉਦੇਸ਼ ਜੋਤਿਸ਼ ਵਿੱਦਿਆ ਨੂੰ ਘਰ-ਘਰ ਪਹੁੰਚਾਉਣਾ ਅਤੇ ਜੋਤਿਸ਼ ਦੇ ਪ੍ਰਤੀ ਲੋਕਾਂ ਦੇ ਮਨਾਂ ਵਿੱਚ ਫੈਲ ਰਹੀਆਂ ਤਰਾਂ- ਤਰਾਂ ਦੀਆਂ ਮਨਘੜਤ ਗੱਲਾਂ ਨੂੰ ਦੂਰ ਕਰਨਾ ਸੀ । ਇਸ ਇਤਿਹਾਸਿਕ ਸੈਮੀਨਾਰ ਨੇ ਇਹ ਸਾਬਿਤ ਕਰ ਦਿੱਤਾ ਕਿ ਪਾਰਾਂਪਰਿਕ ਸ਼ਾਸਤਰੋਂ ਦਾ ਆਧੁਨਿਕ ਵਿਗਿਆਨ ਅਤੇ ਅਨੁਸੰਧਾਨ ਨਾਲ ਗਹਿਰਾ ਸੰਬੰਧ ਹੈ ।
