ਬਰਫ਼ਬਾਰੀ ਦੇਖਣ ਲਈ ਲੱਖਾਂ ਵਿਚ ਪਹੁੰਚੇ ਸੈਲਾਨੀ

ਦੁਆਰਾ: Punjab Bani ਪ੍ਰਕਾਸ਼ਿਤ :Friday, 27 December, 2024, 11:34 AM

ਬਰਫ਼ਬਾਰੀ ਦੇਖਣ ਲਈ ਲੱਖਾਂ ਵਿਚ ਪਹੁੰਚੇ ਸੈਲਾਨੀ
ਹਿਮਾਚਲ : ਭਾਰਤ ਦੇਸ਼ ਦੇ ਸੂਬੇ ਤੇ ਸੈਰ ਸਪਾਟੇ ਦੇ ਮੁੱਖ ਕੇਂਦਰ ਬਿੰਦੂ ਹਿਮਾਚਲ `ਚ ਬਰਫ਼ਬਾਰੀ ਦੇਖਣ ਲਈ ਸੈਲਾਨੀਆਂ ਦੀ ਭੀੜ ਪੁੱਜਣੀ ਸ਼ੁਰੂ ਹੋ ਗਈ ਹੈ। ਹਾਲਾਤ ਇਹ ਹਨ ਕਿ 24 ਤੋਂ 26 ਦਸੰਬਰ ਤੱਕ ਯਾਨੀ ਸਿਰਫ਼ 48 ਘੰਟਿਆਂ `ਚ ਸੂਬੇ `ਚ 81 ਹਜ਼ਾਰ ਵਾਹਨਾਂ `ਚ 3 ਲੱਖ ਸੈਲਾਨੀ ਹਿਮਾਚਲ ਪਹੁੰਚੇ ਚੁੱਕੇ ਹਨ । ਸਿ਼਼ਮਲਾ ਵਿਚ ਸਭ ਤੋਂ ਵੱਧ ਸੈਲਾਨੀ ਪਹੁੰਚਣ ਦੀ ਖ਼ਬਰ ਹੈ। ਪੁਲਸ ਦੇ ਅੰਕੜਿਆਂ ਅਨੁਸਾਰ 65 ਹਜ਼ਾਰ ਵਾਹਨਾਂ ਵਿਚ 2 ਲੱਖ ਦੇ ਕਰੀਬ ਸੈਲਾਨੀ ਇੱਥੇ ਗਏ ਹਨ । ਕੁੱਲੂ ਜ਼ਿਲ੍ਹਾ ਦੂਜੇ ਨੰਬਰ `ਤੇ ਹੈ ਜਿੱਥੇ ਪਿਛਲੇ 2 ਦਿਨਾਂ `ਚ 16 ਹਜ਼ਾਰ ਵਾਹਨਾਂ `ਚ ਕਰੀਬ 1.25 ਲੱਖ ਸੈਲਾਨੀ ਪਹੁੰਚ ਚੁੱਕੇ ਹਨ। ਕੁੱਲੂ ਅਤੇ ਮਨਾਲੀ ਤੋਂ ਇਲਾਵਾ ਨੇੜਲੇ ਸੈਰ-ਸਪਾਟਾ ਸਥਾਨਾਂ `ਤੇ ਵੀ ਪਹੁੰਚ ਰਹੇ ਹਨ। ਇਕ ਪਾਸੇ ਸੈਲਾਨੀ ਪੈਰਾ ਗਲਾਈਡਿੰਗ, ਸਨੋ-ਬਾਈਕ ਰਾਈਡਿੰਗ, ਸਕੀਇੰਗ, ਘੋੜਸਵਾਰੀ, ਨਰਕੰਡਾ, ਮਹਾਸੂ ਪੀਕ, ਕੁਫਰੀ ਵਿਚ ਯਾਕ ਰਾਈਡਿੰਗ ਅਤੇ ਦੂਜੇ ਪਾਸੇ ਸਿ਼਼ਮਲਾ ਦੇ ਮਹਾਸੂ ਪੀਕ ਤੋਂ ਦੂਰਬੀਨ ਰਾਹੀਂ ਹਿਮਾਚਲ ਨਾਲ ਲੱਗਦੀ ਚੀਨ ਦੀ ਸਰਹੱਦ ਅਤੇ ਸਾਹਮਣੇ ਬਰਫ਼ ਨਾਲ ਢੱਕੇ ਹਿਮਾਲਿਆ ਨੂੰ ਵੇਖ ਰਹੇ ਹਨ ।